ਪੜਚੋਲ ਕਰੋ
ਵੀਜ਼ਾ ਕਟੌਤੀ 'ਤੇ ਅਮਰੀਕਾ ਦਾ ਯੂ-ਟਰਨ, ਕੋਈ ਲਿਮਟ ਤੈਅ ਨਹੀਂ
ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ। ਵੀਰਵਾਰ ਨੂੰ ਖ਼ਬਰਾਂ ਆਈਆਂ ਸੀ ਕਿ ਟਰੰਪ ਸਰਕਾਰ ਨੇ ਹੁਣ ਯੂਐਸ ਵੀਜ਼ਾ ਦੇਣ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ ‘ਤੇ ਡੇਟਾ ਸਟੋਰ ਕਰਨ ਲਈ ਮਜਬੂਰ ਕਰਨ ਵਾਲੇ ਵਰਕ ਵੀਜ਼ਾ ‘ਤੇ ਕੈਪ ਲਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਵੀਰਵਾਰ ਨੂੰ ਖ਼ਬਰਾਂ ਆਈਆਂ ਸੀ ਕਿ ਟਰੰਪ ਸਰਕਾਰ ਨੇ ਹੁਣ ਯੂਐਸ ਵੀਜ਼ਾ ਦੇਣ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਇਨ੍ਹਾਂ ਖ਼ਬਰਾਂ ਨੂੰ ਅਮਰੀਕੀ ਸਰਕਾਰ ਵੱਲੋਂ ਗਲਤ ਠਹਿਰਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਅਜਿਹਾ ਕੋਈ ਪਲਾਨ ਨਹੀਂ ਹੈ। ਹੁਣ ਵੀ ਅਮਰੀਕਾ ਹਰ ਸਾਲ 85,000 ਲੋਕਾਂ ਨੂੰ ਐਚ-1ਬੀ ਵੀਜ਼ਾ ਦੇਵੇਗਾ ਤੇ ਭਾਰਤੀਆਂ ਦੇ 70% ਲੋਕਾਂ ਨੂੰ ਇਹ ਵੀਜ਼ਾ ਮਿਲਦਾ ਹੈ।
ਅਮਰੀਕਾ ਦੇ ਇਸ ਕਦਮ ਨਾਲ ਭਾਰਤ ਤੋਂ ਬਦਲੇ ਦੀ ਕਾਰਵਾਈ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਸੀ ਕਿਉਂਕਿ ਟ੍ਰੇਡ ਵਾਰ ਦੇ ਚੱਲਦੇ ਅਜਿਹਾ ਮੰਨਿਅ ਜਾ ਰਿਹਾ ਸੀ ਕਿ ਭਾਰਤ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ। ਐਤਵਾਰ ਨੂੰ ਭਾਰਤ ਨੇ ਅਮਰੀਕੀ ਸਾਮਾਨਾਂ ‘ਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੀ ਜਲਦੀ ਹੀ ਭਾਰਤ ਦੌਰੇ ‘ਤੇ ਆ ਰਹੇ ਹਨ।US Government Statement on H1B: US has no plans to place caps on H-1B work visas for nations that force foreign companies to store data locally. This review is not targeted at a specific country.
— ANI (@ANI) 21 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















