ਪੜਚੋਲ ਕਰੋ
Advertisement
ਅਮਰੀਕਾ: ਭਰੇ ਮੇਲੇ 'ਚ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖ਼ਮੀ
ਚਸ਼ਮਦੀਦ ਗਵਾਹਾਂ ਮੁਤਾਬਕ 35 ਕੁ ਸਾਲਾਂ ਦੇ ਗੋਰੇ ਵਿਅਕਤੀ ਨੇ ਆਪਣੀ ਬੰਦੂਕ 'ਚੋਂ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ 40 ਤੋਂ ਵੱਧ ਗੋਲ਼ੀਆਂ ਚਲਾਈਆਂ। ਘਟਨਾ 'ਤੇ ਰਾਹਤ ਕਾਰਜ ਜਾਰੀ ਹਨ। ਅਜਿਹੇ ਵਿੱਚ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੈਨ ਹੋਜ਼ੇ: ਕੈਲੀਫੋਰਨੀਆ ਦੇ ਸ਼ਹਿਰ ਗਿਲਰੌਏ ਵਿੱਚ ਜਾਰੀ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਕਿਸੇ ਵਿਅਕਤੀ ਵੱਲੋਂ ਅਚਾਨਕ ਅੰਨ੍ਹੇਵਾਹ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਘਟਨਾ ਐਤਵਾਰ ਸ਼ਾਮ ਸਮੇਂ ਵਾਪਰੀ ਹੈ।
ਸਥਾਨਕ ਮੀਡੀਆ ਮੁਤਾਬਕ ਗਿਲਰੌਏ ਦਾ ਇਹ ਗਾਰਲਿਕ ਫੈਸਟੀਵਲ ਦੇਸ਼ ਦੇ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ। ਗਿਲਰੌਏ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਸੈਨ ਹੋਜ਼ੇ (San Jose) ਤੋਂ 48 ਕਿਲੋਮੀਟਰ ਦੂਰ ਹੈ। ਐਤਵਾਰ ਨੂੰ ਛੁੱਟੀ ਵਾਲੇ ਦਿਨ ਅਤੇ ਸ਼ਾਮ ਦੇ ਸਮੇਂ ਕਰਕੇ ਮੇਲੇ ਵਿੱਚ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਚਸ਼ਮਦੀਦ ਗਵਾਹਾਂ ਮੁਤਾਬਕ 35 ਕੁ ਸਾਲਾਂ ਦੇ ਗੋਰੇ ਵਿਅਕਤੀ ਨੇ ਆਪਣੀ ਬੰਦੂਕ 'ਚੋਂ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਉਸ ਨੇ ਹਰ ਦਿਸ਼ਾ ਵੱਲ 40 ਤੋਂ ਵੱਧ ਗੋਲ਼ੀਆਂ ਚਲਾਈਆਂ। ਘਟਨਾ 'ਤੇ ਰਾਹਤ ਕਾਰਜ ਜਾਰੀ ਹਨ। ਅਜਿਹੇ ਵਿੱਚ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।The hearts of Gilroy PD and entire community go out to the victims of today's shooting at the Garlic Festival. The scene is still active. If you are looking for a loved one, please go to the reunification center at Gavilan College at parking lot B. #GilroyActiveshooter
— Gilroy Police (@GilroyPD) July 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement