Omicron Update : ਕੈਨੇਡਾ 'ਚ ਤੇਜ਼ੀ ਨਾਲ ਫੈਲ ਰਿਹਾ 'ਓਮੀਕਰੋਨ', ਜਾਣੋ ਦੂਜੇ ਦੇਸ਼ਾਂ ਦਾ ਹਾਲ
ਯੂਐਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਨਿਊ ਜਰਸੀ, ਮੈਰੀਲੈਂਡ, ਮਿਸੂਰੀ, ਨੇਬਰਾਸਕਾ, ਪੈਨਸਿਲਵੇਨੀਆ ਅਤੇ ਉਟਾਹ ਪ੍ਰਾਂਤਾਂ ਵਿੱਚ ਵੀ ਓਮੀਕਰੋਨ ਦੇ ਕੇਸ ਪਾਏ ਗਏ ਹਨ।
Omicron Update : ਓਮੀਕਰੋਨ ਅਮਰੀਕਾ 'ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਤਿੰਨ ਦਿਨਾਂ 'ਚ 11 ਸੂਬਿਆਂ 'ਚ ਪਹੁੰਚ ਗਿਆ ਹੈ। ਕੈਨੇਡਾ ਵਿੱਚ ਵੀ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਹੁਣ ਤੱਕ ਓਮੀਕਰੋਨ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਨੀਦਰਲੈਂਡ ਵਿੱਚ ਓਮੀਕਰੋਨ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਪ੍ਰਦਰਸ਼ਨ ਕੀਤਾ।
ਯੂਐਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਨਿਊ ਜਰਸੀ, ਮੈਰੀਲੈਂਡ, ਮਿਸੂਰੀ, ਨੇਬਰਾਸਕਾ, ਪੈਨਸਿਲਵੇਨੀਆ ਅਤੇ ਉਟਾਹ ਪ੍ਰਾਂਤਾਂ ਵਿੱਚ ਵੀ ਓਮੀਕਰੋਨ ਦੇ ਕੇਸ ਪਾਏ ਗਏ ਹਨ। ਹਾਲਾਂਕਿ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਅਜੇ ਤਕ ਮਿਸੌਰੀ ਵਿੱਚ ਪਾਏ ਗਏ ਓਮੀਕਰੋਨ ਦੇ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਨੇਬਰਾਸਕਾ ਵਿੱਚ ਓਮੀਕਰੋਨ ਦੇ ਛੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬੁੱਧਵਾਰ ਨੂੰ ਕੈਲੀਫੋਰਨੀਆ ਵਿੱਚ ਓਮੀਕਰੋਨ ਦਾ ਪਹਿਲਾ ਕੇਸ ਪਾਇਆ ਗਿਆ। ਇਸ ਤੋਂ ਬਾਅਦ ਵੀਰਵਾਰ ਨੂੰ ਕੋਲੋਰਾਡੋ, ਹਵਾਈ, ਮਿਨੀਸੋਟਾ ਅਤੇ ਨਿਊਯਾਰਕ 'ਚ ਮਾਮਲੇ ਸਾਹਮਣੇ ਆਏ।
ਕੈਨੇਡਾ 'ਚ ਤੇਜ਼ੀ ਫੈਲ ਰਿਹੈ ਓਮੀਕਰੋਨ
ਕੈਨੇਡੀਅਨ ਡਿਪਾਰਟਮੈਂਟ ਆਫ਼ ਹੈਲਥ ਨੇ ਕਿਹਾ ਹੈ ਕਿ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਮਯੂਨਾਈਜ਼ੇਸ਼ਨ 'ਤੇ ਮਾਹਿਰ ਕਮੇਟੀ ਨੇ ਪੂਰੇ ਟੀਕਾਕਰਨ ਦੇ ਛੇ ਮਹੀਨਿਆਂ ਬਾਅਦ ਬੂਸਟਰ ਡੋਜ਼ ਦੀ ਸਿਫ਼ਾਰਸ਼ ਕੀਤੀ ਹੈ।
ਨੀਂਦਰਲੈਂਡ 'ਚ ਪਾਬੰਦੀਆਂ ਖਿਲਾਫ ਪ੍ਰਦਰਸ਼ਨ
ਨੀਂਦਰਲੈਂਡ ਦੇ ਉਟਰੇਕਟ ਸ਼ਹਿਰ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਪਾਬੰਦੀਆਂ ਖਿਲਾਫ ਪ੍ਰਦਰਸ਼ਨ ਕੀਤਾ। ਸਰਕਾਰ ਵੱਲੋਂ ਟੀਕਾਕਰਨ ਲਈ ਬਣਾਏ ਜਾ ਰਹੇ ਦਬਾਅ ਦਾ ਲੋਕਾਂ ਵਿਚ ਰੋਸ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਲੋਕ ਜਨਤਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟੀਕਾਕਰਨ ਕਰਵਾਉਣਾ ਪਵੇਗਾ।
ਸਿੰਗਾਪੁਰ ਤੋਂ ਰਾਹਤ ਦੀ ਖਬਰ
ਸਿੰਗਾਪੁਰ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਓਮੀਕਰੋਨ ਜ਼ਿਆਦਾ ਗੰਭੀਰ ਸੰਕਰਮਣ ਪੈਦਾ ਕਰਨ ਵਾਲਾ ਰੂਪ ਨਹੀਂ ਹੈ। ਇਸ ਦੇ ਟੀਕੇ ਤੋਂ ਬਚਣ ਦੇ ਸਬੂਤ ਵੀ ਨਹੀਂ ਮਿਲੇ ਹਨ।
ਇਹ ਵੀ ਪੜ੍ਹੋ: ਬ੍ਰਿਟੇਨ ‘ਚ ਹਾਲੇ ਵੀ 99 ਫੀਸਦੀ ਤੋਂ ਜ਼ਿਆਦਾ ਮਾਮਲੇ ਡੈਲਟਾ ਵੇਰੀਐਂਟ ਦੇ, ਹੌਲੀ-ਹੌਲੀ ਵਧ ਰਹੇ ਓਮੀਕਰੋਨ ਦੇ ਮਰੀਜ਼
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904