(Source: ECI/ABP News)
Crime News :ਪਸਲੀਆਂ ਤੋੜੀਆਂ, ਅੱਖਾਂ ਤੋਂ ਵੱਗ ਰਿਹਾ ਸੀ ਖੂਨ, ਪਿਆਰ ਪਿੱਛੇ ਬੱਚੇ ਦਾ ਕੀਤਾ ਆਹ ਹਾਲ, ਹਾਰਟ ਅਟੈਕ ਨਾਲ ਗਈ ਇੱਕ ਸਾਲਾ ਬੱਚੇ ਦੀ ਜਾਨ
Crime News: ਅਮਰੀਕਾ ਦੇ ਓਹੀਓ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮਾਂ ਦੇ ਸਾਹਮਣੇ ਉਸ ਦੇ ਪ੍ਰੇਮੀ ਨੇ ਇਕ ਸਾਲ ਦੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

Crime News: ਅਮਰੀਕਾ ਦੇ ਓਹੀਓ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਮਾਂ ਦੇ ਸਾਹਮਣੇ ਉਸ ਦੇ ਪ੍ਰੇਮੀ ਨੇ ਇਕ ਸਾਲ ਦੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬੱਚੇ ਦੇ ਸਰੀਰ 'ਤੇ ਅਣਗਿਣਤ ਜ਼ਖ਼ਮ ਸਨ। ਪੁਲਿਸ ਮੁਤਾਬਕ ਬੱਚੇ ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸਨ, ਲੀਵਰ ਖਰਾਬ ਹੋ ਗਿਆ ਸੀ ਅਤੇ ਅੱਖ ਵਿਚੋਂ ਖੂਨ ਵਹਿ ਰਿਹਾ ਸੀ। ਇਸ ਬੇਰਹਿਮੀ ਨੇ ਸ਼ਹਿਰ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
People 'ਚ ਛਪੀ ਰਿਪੋਰਟ ਮੁਤਾਬਕ 23 ਸਾਲਾ ਵਿਅਕਤੀ 'ਤੇ ਆਪਣੀ ਪ੍ਰੇਮਿਕਾ ਦੇ ਇਕ ਸਾਲ ਦੇ ਬੇਟੇ ਦਾ ਕਤਲ ਕਰਨ ਦਾ ਦੋਸ਼ ਲੱਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੀ ਵਕੀਲ ਮੇਲਿਸਾ ਪਾਵਰਸ ਨੇ ਦੱਸਿਆ ਕਿ ਇਕ ਸਾਲ ਦੇ ਕਰੀਮ ਕੀਤਾ ਨੂੰ 5 ਮਈ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਹ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ। ਪਾਵਰਸ ਦੇ ਬਿਆਨ ਅਨੁਸਾਰ, 23 ਸਾਲਾ ਐਡਵਰਡ ਮਰੇ ਨੂੰ ਕਰੀਮ ਦੀ ਮੌਤ ਦੇ ਸਬੰਧ ਵਿੱਚ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਕਤਲ ਸਮੇਤ ਕਈ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਸੀ।
ਇਸਤਗਾਸਾ ਪੱਖ ਨੇ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਕਰੀਮ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਬੱਚੇ ਦੇ ਦਿਮਾਗ 'ਤੇ ਸੱਟਾਂ ਲੱਗੀਆਂ ਸਨ, ਪਸਲੀਆਂ ਟੁੱਟੀਆਂ ਹੋਈਆਂ ਸਨ, ਲੀਵਰ ਖਰਾਬ ਹੋ ਗਿਆ ਸੀ ਅਤੇ ਅੱਖਾਂ 'ਚੋਂ ਖੂਨ ਵਹਿ ਰਿਹਾ ਸੀ। ਬੱਚੇ ਦੇ ਦਿਮਾਗ ਵਿੱਚ ਸੋਜ ਵੀ ਸੀ। ਸਿਨਸਿਨਾਟੀ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਬੱਚੇ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਸੀ।
ਇਹ ਵੀ ਪੜ੍ਹੋ: Kidnapping Indians: ਕੰਗਾਲ ਪਾਕਿਸਤਾਨ ਹੁਣ ਭਾਰਤੀਆਂ ਨੂੰ ਕਰ ਰਿਹਾ ਅਗਵਾ, ਤੁਰਕੀ ਤੋਂ ਕੰਬੋਡੀਆ ਤੱਕ ਭਾਰਤੀ ਨਿਸ਼ਾਨੇ 'ਤੇ
ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕਰੀਮ ਦੀ ਮਾਂ ਅਮੀਨਾਤਾ ਕੀਟਾ ਅਤੇ ਮਰੇ ਕਰੀਬ ਤਿੰਨ ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਮਈ ਨੂੰ ਜਦੋਂ ਉਹ ਘਰ ਦੇ ਬਾਹਰ ਖੇਡ ਰਹੇ ਸਨ ਤਾਂ ਮਰੇ ਕਰੀਮ ਨੂੰ ਸੌਣ ਦੇ ਬਹਾਨੇ ਅੰਦਰ ਲੈ ਗਏ। ਮਰੇ ਨੇ ਕਰੀਮ ਨਾਲ ਕੁਝ ਮਿੰਟ ਹੀ ਬਿਤਾਏ। ਉਹ ਪਹਿਲਾਂ ਹੀ ਕਰੀਮ ਨੂੰ ਮਾਰਨ ਦਾ ਮਨ ਬਣਾ ਚੁੱਕਾ ਸੀ। ਮਰੇ ਨੇ ਬੱਚੇ ਨਾਲ ਇੰਨੀ ਬੇਰਹਿਮੀ ਕਿਉਂ ਦਿਖਾਈ? ਉਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮਰੇ 'ਤੇ ਕਤਲ, ਹਮਲਾ ਕਰਨ ਅਤੇ ਮਾਸੂਮ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਲਾਏ ਗਏ ਹਨ। ਪਾਵਰਜ਼ ਨੇ ਕਿਹਾ, "ਇਹ ਮਾਮਲਾ ਦਿਲ ਦਹਿਲਾਉਣ ਵਾਲਾ ਹੈ। ਮੈਂ ਇੱਕ ਮਾਸੂਮ ਬੱਚੇ ਨੂੰ ਇੰਨੀ ਗੰਭੀਰ ਸੱਟ ਪਹੁੰਚਾਉਣ ਲਈ ਕਿਸੇ ਤਰ੍ਹਾਂ ਦੇ ਸਪੱਸ਼ਟੀਕਰਨ ਜਾਂ ਤਰਕ ਦੀ ਉਮੀਦ ਵੀ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: Patiala News: ਮੋਦੀ ਦੀ ਰੈਲੀ ਤੋਂ ਪਹਿਲਾਂ ਸ਼ੰਭੂ ਤੇ ਖਨੌਰੀ ਹੱਦ 'ਤੇ ਡਟੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
