ਪੜਚੋਲ ਕਰੋ

ਪਾਕਿਸਤਾਨ ਨੇ ਫਿਰ ਦਿੱਤੀ ਗਿੱਦੜ ਧਮਕੀ...'ਜੇਕਰ ਭਾਰਤ ਨੇ ਹਮਲਾ ਕੀਤਾ ਜਾਂ ਸਿੰਧੂ ਦਾ ਪਾਣੀ ਰੋਕਿਆ ਤਾਂ ਪਰਮਾਣੂ ਹਥਿਆਰਾਂ ਨਾਲ ਦੇਵਾਂਗੇ ਜਵਾਬ'

ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਰੂਸ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ RT ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਜੇ ਭਾਰਤ ਪਾਕਿਸਤਾਨ

Pakistan Threats India: ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਰੂਸ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਖਾਲਿਦ ਜਮਾਲੀ ਨੇ RT ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਜੇ ਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਹੈ ਜਾਂ ਸਿੰਧੂ ਦਰਿਆ ਦਾ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਸਿਰਫ ਪਰੰਪਰਾਗਤ ਹਥਿਆਰਾਂ ਨਾਲ ਹੀ ਨਹੀਂ, ਬਲਕਿ ਪਰਮਾਣੂ ਹਥਿਆਰਾਂ ਨਾਲ ਵੀ ਜਵਾਬ ਦੇਵੇਗਾ।

ਪਾਕਿਸਤਾਨ ਦੇ ਰਾਜਦੂਤ ਦਾ ਇਹ ਬਿਆਨ ਵਿਸ਼ਵ ਵਿਆਪੀ ਚਿੰਤਾ ਦਾ ਕਾਰਣ ਬਣ ਗਿਆ ਹੈ ਕਿਉਂਕਿ ਦੋਹਾਂ ਦੇਸ਼ ਪਰਮਾਣੂ ਸ਼ਕਤੀਸ਼ਾਲੀ ਹਨ। ਪਾਕਿਸਤਾਨ ਦੇ ਰਾਜਦੂਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਸੈਨਾ ਦੇ ਦਸਤਾਵੇਜ਼ ਲੀਕ ਹੋਏ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਉੱਤੇ ਹਮਲੇ ਦੀ ਯੋਜਨਾ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਪਾਕਿਸਤਾਨ ਨੂੰ ਹਮਲੇ ਦਾ ਖਤਰਾ ਮਹਿਸੂਸ ਹੋ ਰਿਹਾ ਹੈ ਅਤੇ ਉਹ ਕਿਸੇ ਵੀ ਸਮੇਂ ਪ੍ਰਤੀਕ੍ਰਿਆ ਦੇਣ ਲਈ ਤਿਆਰ ਹੈ।

ਸਿੰਧੂ ਜਲ ਸਮਝੌਤਾ ਸਸਪੈਂਡ ਹੋਣ 'ਤੇ ਪਾਕਿਸਤਾਨ ਬੌਖਲਾਇਆ ਹੋਇਆ

ਭਾਰਤ ਨੇ ਪਹਿਲਗਾਮ ਹਮਲੇ ਦੇ ਬਾਅਦ ਸਿੰਧੂ ਜਲ ਸਮਝੌਤਾ ਖਤਮ ਕਰ ਦਿੱਤਾ ਹੈ। ਇਸ ਕਾਰਨ ਪਾਕਿਸਤਾਨੀ ਹਕਮਰਾਨ ਕਾਫੀ ਬੌਖਲਾਏ ਹੋਏ ਹਨ। ਭਾਰਤ ਅਤੇ ਪਾਕਿਸਤਾਨ ਵਿਚ 1960 ਵਿੱਚ ਵਿਸ਼ਵ ਬੈਂਕ ਦੀ ਮੱਧਸਥਤਾ ਨਾਲ ਹੋਇਆ ਸਿੰਧੂ ਜਲ ਸਮਝੌਤਾ ਹੁਣ ਤਣਾਅ ਦਾ ਕੇਂਦਰ ਬਣ ਗਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਜੇ ਭਾਰਤ ਨੀਚਲੇ ਖੇਤਰਾਂ ਵਿੱਚ ਪਾਣੀ ਰੋਕਦਾ ਹੈ ਜਾਂ ਉਸਦੀ ਧਾਰਾ ਮੋੜਦਾ ਹੈ, ਤਾਂ ਇਸਨੂੰ "ਐਕਟ ਆਫ ਵਾਰ" ਮੰਨਿਆ ਜਾਵੇਗਾ। ਭਾਰਤ ਨੇ ਇਸ ਸਮਝੌਤੇ ਦੀ ਸਮੀਖਿਆ ਦੇ ਸੰਕੇਤ ਦਿੱਤੇ ਹਨ, ਖਾਸ ਕਰਕੇ ਜਦ ਪਾਕਿਸਤਾਨ ਵੱਲੋਂ ਲਗਾਤਾਰ ਅੱਤਵਾਦ ਨੂੰ ਸਮਰਥਨ ਮਿਲ ਰਿਹਾ ਹੈ। ਇਸ ਸੰਦਰਭ ਵਿੱਚ, ਪਾਣੀ ਹੁਣ ਸਿਰਫ਼ ਇੱਕ ਸੰਸਾਧਨ ਨਹੀਂ, ਬਲਕਿ ਇੱਕ ਰਣਨੀਤਿਕ ਹਥਿਆਰ ਬਣ ਗਿਆ ਹੈ।

ਤਣਾਅ ਘਟਾਉਣਾ ਕਿਉਂ ਹੈ ਜ਼ਰੂਰੀ?

ਜਮਾਲੀ ਨੇ ਆਪਣੇ ਇੰਟਰਵਿਊ ਵਿੱਚ ਇਹ ਵੀ ਮੰਨਿਆ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂ ਸ਼ਕਤੀ ਵਾਲੇ ਦੇਸ਼ ਹਨ ਅਤੇ ਅਜਿਹਾ ਤਣਾਅ ਵਧਣਾ ਪੂਰੇ ਦੱਖਣੀ ਏਸ਼ੀਆ ਲਈ ਖਤਰੇ ਵਾਲੀ ਗੱਲ ਹੋ ਸਕਦੀ ਹੈ। ਉਨ੍ਹਾਂ ਨੇ ਕਸ਼ਮੀਰ ਹਮਲੇ ਦੀ ਨਿਰਪੱਖ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਵਿੱਚ ਰੂਸ ਅਤੇ ਚੀਨ ਦੀ ਭੂਮਿਕਾ ਹੋ ਸਕਦੀ ਹੈ। ਹਾਲਾਂਕਿ ਭਾਰਤ ਪਹਿਲਾਂ ਹੀ ਪਾਕਿਸਤਾਨ ਦੀ ਇਸ ਮੰਗ ਨੂੰ ਰੱਦ ਕਰ ਚੁੱਕਾ ਹੈ।

ਪਾਕਿਸਤਾਨ ਖ਼ਿਲਾਫ ਭਾਰਤ ਨੇ ਚੁੱਕੇ ਕੜੇ ਕਦਮ

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਨਾ ਸਿਰਫ਼ ਭਾਰਤ ਨੂੰ ਝੰਝੋੜ ਕੇ ਰੱਖ ਦਿੱਤਾ, ਬਲਕਿ ਖੇਤਰੀ ਸਥਿਰਤਾ ਨੂੰ ਵੀ ਭਾਰੀ ਝਟਕਾ ਦਿੱਤਾ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ, ਜਿਸ ਕਾਰਨ ਪੂਰੇ ਦੇਸ਼ 'ਚ ਰੋਸ ਅਤੇ ਸੋਗ ਦੀ ਲਹਿਰ ਦੌੜ ਗਈ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦ ਭਾਰਤ ਪਹਿਲਾਂ ਹੀ ਸਰਹੱਦੀ ਖੇਤਰਾਂ 'ਚ ਤਣਾਅ ਦਾ ਸਾਹਮਣਾ ਕਰ ਰਿਹਾ ਸੀ।

ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਪਾਕਿਸਤਾਨ ਖ਼ਿਲਾਫ ਕਈ ਕੜੇ ਕਦਮ ਚੁੱਕੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਿੰਨੋਂ ਸੈਣਿਕ ਬਲਾਂ ਨੂੰ ਅੱਤਵਾਦ ਖ਼ਿਲਾਫ ਫੈਸਲਾਕੁਨ ਕਾਰਵਾਈ ਦੀ ਖੁੱਲੀ ਛੁੱਟੀ ਦੇ ਦਿੱਤੀ। ਨਾਲ ਹੀ ਉਨ੍ਹਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਹੁਣ ਰਖਿਆਤਮਕ ਨਹੀਂ, ਬਲਕਿ ਆਕਰਮਕ ਨੀਤੀ ਅਪਣਾਏਗਾ।

ਟਾਪ ਹੈਡਲਾਈਨ

ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
ਮੁਲਾਜ਼ਮਾਂ ਲਈ ਖੁਸ਼ਖ਼ਬਰੀ! 2 ਅਤੇ 3 ਦਸੰਬਰ ਨੂੰ ਰਹੇਗੀ ਛੁੱਟੀ, ਕਿਉਂ ਲਿਆ ਗਿਆ ਫੈਸਲਾ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?
Holiday 2026 : ਪ੍ਰਾਈਵੇਟ ਮੁਲਾਜ਼ਮਾਂ ਨੂੰ 2 ਦਿਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦੀ ਮਿਲੇਗੀ ਛੁੱਟੀ , ਜਾਣੋ ਕਿਉਂ ?
Two Planes Collided on The Airport: ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਅਮਰੀਕਾ 'ਚ ਉਡਾਣਾਂ ਫਿਰ ਤੋਂ ਹੋਈਆਂ ਸ਼ੁਰੂ, ਪੂਰੇ ਦੇਸ਼ 'ਚ ਲੱਗਿਆ ਗ੍ਰਾਊਂਡ ਸਟਾਪ ਹੱਟਿਆ
ਅਮਰੀਕਾ 'ਚ ਉਡਾਣਾਂ ਫਿਰ ਤੋਂ ਹੋਈਆਂ ਸ਼ੁਰੂ, ਪੂਰੇ ਦੇਸ਼ 'ਚ ਲੱਗਿਆ ਗ੍ਰਾਊਂਡ ਸਟਾਪ ਹੱਟਿਆ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ ਦਲ (WPD) ਨੇ 7 ਹੋਰ ਹਲਕਾ ਇੰਚਾਰਜਾਂ ਦਾ ਕੀਤਾ ਐਲਾਨ; ਲਿਸਟ 'ਚ ਇਹ ਵੱਡੇ ਨਾਮ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ ਦਲ (WPD) ਨੇ 7 ਹੋਰ ਹਲਕਾ ਇੰਚਾਰਜਾਂ ਦਾ ਕੀਤਾ ਐਲਾਨ; ਲਿਸਟ 'ਚ ਇਹ ਵੱਡੇ ਨਾਮ ਸ਼ਾਮਲ...
Weather Update: ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
Punjab News: ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
Embed widget