ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਾਕਿ ਨੇ ਭਾਰਤ ਦੀਆਂ 90 ਵਸਤਾਂ ਦੀ ਦਰਾਮਦ ’ਤੇ ਲਾਈ ਰੋਕ, ਅੰਮ੍ਰਿਤਸਰ ’ਚ ਫਸੇ 65 ਟਰੱਕ
![ਪਾਕਿ ਨੇ ਭਾਰਤ ਦੀਆਂ 90 ਵਸਤਾਂ ਦੀ ਦਰਾਮਦ ’ਤੇ ਲਾਈ ਰੋਕ, ਅੰਮ੍ਰਿਤਸਰ ’ਚ ਫਸੇ 65 ਟਰੱਕ pak imposes ban on imports of 90 items of india ਪਾਕਿ ਨੇ ਭਾਰਤ ਦੀਆਂ 90 ਵਸਤਾਂ ਦੀ ਦਰਾਮਦ ’ਤੇ ਲਾਈ ਰੋਕ, ਅੰਮ੍ਰਿਤਸਰ ’ਚ ਫਸੇ 65 ਟਰੱਕ](https://static.abplive.com/wp-content/uploads/sites/5/2019/02/23101208/0521_truck_3.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੁਲਵਾਮਾ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਪ੍ਰਤੀ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਪਹਿਲਾਂ ਭਾਰਤ ਨੇ ਪਾਕਿਸਤਾਨੀ ਸਾਮਾਨ ’ਤੇ 200 ਫੀਸਦੀ ਕਸਟਮ ਡਿਊਟੀ ਲਾਈ ਅਤੇ ਹੁਣ ਪਾਕਿਸਤਾਨ ਦੇ ਵਣਜ ਮੰਤਰਾਲੇ ਨੇ ਵੀ ਸ਼ੁੱਕਰਵਾਰ ਨੂੰ ਭਾਰਤ ਤੋਂ ਜਾਣ ਵਾਲੀਆਂ 90 ਚੀਜ਼ਾਂ ਦੀ ਦਰਾਮਦ ’ਤੇ ਰੋਕ ਲਾ ਦਿੱਤੀ ਹੈ। ਸ਼ੁੱਕਰਵਾਰ ਨੂੰ ਆਈਸੀਪੀ ਅਟਾਰੀ ਤੋਂ ਨਾ ਤਾਂ ਕੋਈ ਟਰੱਕ ਪਾਕਿਸਤਾਨ ਗਿਆ ਤੇ ਨਾ ਹੀ ਕੋਈ ਸਾਮਾਨ ਨਾਲ ਲੱਦਿਆ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ।
ਦੂਜੇ ਪਾਸੇ ਸ੍ਰੀਨਗਰ ਸਰਹੱਦ ਦੇ ਰਸਤੇ ਚੱਲ ਰਹੇ ਬਾਰਟਰ ਟਰੇਡ ਜ਼ਰੀਏ 35 ਟਰੱਕ ਭਾਰਤ ਪਹੁੰਚੇ ਚੇ 35 ਟਰੱਕ ਹੀ ਭਾਰਤ ਵੱਲੋਂ ਪਾਕਿਸਤਾਨ ਰਵਾਨਾ ਕੀਤੇ ਗਏ। ਪਰ ਹੁਣ ਆਈਸੀਪੀ ਪੋਸਟ ’ਤੇ 65 ਟਰੱਕਾਂ ’ਤੇ ਲੱਦਿਆ ਸਾਮਾਨ ਫਸਿਆ ਹੋਇਆ ਹੈ। ਭਾਰਤ ਤੋਂ ਮਾਲ ਦੇ ਇੱਕ ਦੋ ਟਰੱਕ ਹੀ ਪਾਕਿਸਤਾਨ ਜਾ ਰਹੇ ਹਨ ਪਰ ਪਾਕਿਸਤਾਨ ਵੱਲੋਂ ਰੋਕ ਲਾਏ ਜਾਣ ਬਾਅਦ ਹੁਣ ਕੋਈ ਵੀ ਟਰੱਕ ਭਾਰਤ ਲਈ ਰਵਾਨਾ ਨਹੀਂ ਹੋਇਆ।
ਉੱਧਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਪਹਿਲਾਂ ਵਾਂਗ ਜਾਰੀ ਹੈ। ਇਸ ਸਬੰਧੀ ਕਾਰੋਬਾਰੀਆਂ ਨੇ ਕਿਹਾ ਹੈ ਕਿ ਸ੍ਰੀਨਗਰ ਸਰਹੱਦ ਦੇ ਰਾਹ ਹਾਲੇ ਪਹਿਲਾਂ ਵਾਂਗ ਵਪਾਰ ਚੱਲ ਰਿਹਾ ਹੈ ਕਿਉਂਕਿ ਉੱਥੇ ਉੱਥੇ ਉਤਪਾਦਾਂ ਦੇ ਬਦਲੇ ਉਤਪਾਦਾਂ ਦਾ ਲੈਣ-ਦੇਣ (ਬਾਰਟਰ) ਟਰੇਡ ਹੁੰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)