ਪਾਕਿਸਤਾਨ ਦੇ ਕਵੇਟਾ 'ਚ ਪੁਲਿਸ ਵੈਨ ਨੇੜੇ ਧਮਾਕਾ, ਦੋ ਦੀ ਮੌਤ ਅਤੇ ਕਈ ਜ਼ਖਮੀ
Blast in Quetta: ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਨੇ ਇੱਕ ਬਿਆਨ ਵਿੱਚ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
Pakistan Explosion near police van in Quettas Fatima Jinnah Road, two killed several injured
Blast in Quetta: ਪਾਕਿਸਤਾਨ ਦੇ ਕਵੇਟਾ ‘ਚ ਫਾਤਿਮਾ ਜਿਨਾਹ ਰੋਡ (Quetta's Fatima Jinnah Road) ‘ਤੇ ਪੁਲਿਸ ਵੈਨ ਨੇੜੇ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪਾਕਿਸਤਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਟੀਵੀ ਫੁਟੇਜ ਵਿੱਚ ਬਚਾਅ ਕਰਮੀਆਂ ਨੂੰ ਕਥਿਤ ਧਮਾਕੇ ਵਾਲੀ ਥਾਂ 'ਤੇ ਅੱਗ ਬੁਝਾਉਂਦੇ ਹੋਏ ਦਿਖਾਇਆ ਗਿਆ ਹੈ। ਧਮਾਕੇ ਦੀ ਪ੍ਰਕਿਰਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਨੇ ਇੱਕ ਬਿਆਨ ਵਿੱਚ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਹਸਪਤਾਲਾਂ ਨੂੰ ਐਮਰਜੈਂਸੀ ਲਾਗੂ ਕਰਨ ਅਤੇ ਸਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।
ਕਰਾਚੀ ਦੇ ਪ੍ਰਸ਼ਾਸਕ ਮੁਰਤਜ਼ਾ ਵਹਾਬ ਨੇ ਕਿਹਾ, "ਕਵੇਟਾ ਤੋਂ ਭਿਆਨਕ ਖ਼ਬਰ ਆ ਰਹੀ ਹੈ।" ਉਨ੍ਹਾਂ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਲਈ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ: Gold-Silver Price: ਸੋਨੇ ਦਾ ਜੋਸ਼ ਹਾਈ, ਕੀਮਤ 51889 ਰੁਪਏ ਪ੍ਰਤੀ ਗ੍ਰਾਮ, ਚਾਂਦੀ ਵੀ ਚੜ੍ਹੀ, ਜਾਣੋ ਸੋਨੇ ਚਾਂਦੀ ਦੀਆਂ ਤਾਜ਼ਾ ਕੀਮਤਾਂ