India G-20 Presidency: ਪਹਿਲੀ ਵਾਰ ਕਸ਼ਮੀਰ 'ਚ ਹੋਵੇਗੀ ਜੀ-20 ਬੈਠਕ, ਭਾਰਤ ‘ਤੇ ਇਸ ਫੈਸਲੇ 'ਤੇ ਪਾਕਿਸਤਾਨ ਨੇ ਨਾਰਾਜ਼ਗੀ ਕੀਤੀ ਜ਼ਾਹਰ
India G-20 Presidency: ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਆਪਣੇ ਸੁਆਰਥੀ ਏਜੰਡੇ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਸਮੂਹ ਦੀ ਮੈਂਬਰਸ਼ਿਪ ਦਾ ਫ਼ਾਇਦਾ ਚੁੱਕ ਰਿਹਾ ਹੈ।
Pakistan: ਭਾਰਤ ਸਰਕਾਰ ਨੇ ਜੀ-20 ਦੀ ਬੈਠਕ ਜੰਮੂ-ਕਸ਼ਮੀਰ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ 'ਤੇ ਪਾਕਿਸਤਾਨ ਨੇ ਨਾਰਾਜ਼ਗੀ ਜਤਾਈ ਹੈ। ਸ੍ਰੀਨਗਰ ਵਿੱਚ ਹੋਣ ਵਾਲੀ ਮੀਟਿੰਗ ਦਾ ਵਿਰੋਧ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਜੀ-20 ਸੰਮੇਲਨ ਦੇ ਆਯੋਜਨ ਕਰਨ ਦੇ ਭਾਰਤ ਦੇ ਕਦਮ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਸੁਆਰਥੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਸਮੂਹ ਦੀ ਮੈਂਬਰਸ਼ਿਪ ਦਾ ਫਿਰ ਫਾਇਦਾ ਚੁੱਕ ਰਿਹਾ ਹੈ।
ਆਰਟਿਕਲ 370 ਹਟਾਉਣ ਤੋਂ ਬਾਅਦ ਪਹਿਲਾ ਅੰਤਰਰਾਸ਼ਟਰੀ ਸੰਮੇਲਨ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦਾ ਇਹ ਨਵਾਂ ਗੈਰ-ਜ਼ਿੰਮੇਵਾਰਾਨਾ ਕਦਮ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਪੂਰੀ ਤਰ੍ਹਾਂ ਅਣਦੇਖੀ ਅਤੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੀ ਉਲੰਘਣਾ ਹੈ।
ਪਾਕਿਸਤਾਨ ਇਨ੍ਹਾਂ ਕਦਮਾਂ ਦੀ ਸਖ਼ਤ ਨਿੰਦਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੀ-20 ਯੋਜਨਾ ਦੇ ਮੁਤਾਬਕ 22 ਅਤੇ 23 ਮਈ ਨੂੰ ਸ਼੍ਰੀਨਗਰ 'ਚ ਸੈਰ-ਸਪਾਟੇ 'ਤੇ ਵਰਕਿੰਗ ਗਰੁੱਪ ਦੀ ਬੈਠਕ ਹੋਵੇਗੀ। ਪਹਿਲੀ ਵਾਰ ਜੀ-20 ਦੀ ਬੈਠਕ ਜੰਮੂ-ਕਸ਼ਮੀਰ 'ਚ ਹੋਵੇਗੀ। ਆਰਟਿਕਲ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਵੀ ਹੋਵੇਗਾ।
ਇਹ ਵੀ ਪੜ੍ਹੋ: Anti Sikh Riots Case: ....ਤਾਂ ਮੈਂ ਖ਼ੁਦ ਨੂੰ ਫ਼ਾਂਸੀ 'ਤੇ ਚੜ੍ਹਾਉਣ ਲਈ ਤਿਆਰ ਹਾਂ-ਜਗਦੀਸ਼ ਟਾਈਟਲਰ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਕ ਅਜਿਹੇ ਦੇਸ਼ ਲਈ ਜਿਸ ਕੋਲ ਆਪਣੇ ਬਾਰੇ ਅਤੇ ਦੁਨੀਆ ਵਿੱਚ ਆਪਣੀ ਜਗ੍ਹਾ ਸਬੰਧੀ ਇੱਕ ਸ਼ਾਨਦਾਰ ਦ੍ਰਿਸ਼ਟੀਕੋਣ ਰੱਖਦਾ ਹੈ, ਭਾਰਤ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਕੰਮ ਕਰਨ ਵਿੱਚ ਅਸਮਰੱਥ ਹੈ।
ਸ਼੍ਰੀਨਗਰ ਤੋਂ ਭਾਰਤ ਨੂੰ ਉਮੀਦ
ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਦੇਸ਼ ਦੇ ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਪਣੀ ਪ੍ਰਧਾਨਗੀ ਹੇਠ ਜੀ-20 ਬੈਠਕਾਂ ਦਾ ਆਯੋਜਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਅਰੁਣਾਚਲ ਪ੍ਰਦੇਸ਼ ਵਿੱਚ ਜੀ-20 ਪ੍ਰੋਗਰਾਮ ਦਾ ਆਯੋਜਨ ਕਰ ਚੁੱਕਿਆ ਹੈ। ਜਿਸ 'ਤੇ ਚੀਨ ਨੇ ਵੀ ਗੁੱਸਾ ਜ਼ਾਹਰ ਕੀਤਾ ਸੀ। ਅਰੁਣਾਚਲ ਪ੍ਰਦੇਸ਼ 'ਚ ਹੋਈ ਜੀ-20 ਬੈਠਕ 'ਚ ਲਗਭਗ 50 ਡੈਲੀਗੇਟਾਂ ਨੇ ਹਿੱਸਾ ਲਿਆ ਸੀ ਅਤੇ ਸਰਕਾਰ ਨੂੰ ਉਮੀਦ ਹੈ ਕਿ ਸ਼੍ਰੀਨਗਰ 'ਚ ਵੀ ਵੱਡੀ ਗਿਣਤੀ 'ਚ ਡੈਲੀਗੇਟ ਇਕੱਠੇ ਹੋਣਗੇ।
ਇਹ ਵੀ ਪੜ੍ਹੋ: 1984 Anti Sikh Riot : ਸਿੱਖ ਕਤਲੇਆਮ ਮਾਮਲੇ 'ਚ ਸੀਬੀਆਈ ਨੇ ਜਗਦੀਸ਼ ਟਾਈਟਲਰ ਦਾ ਲਿਆ ਵਾਈਸ ਸੈਂਪਲ