ਪੜਚੋਲ ਕਰੋ
Advertisement
ਪਾਕਿਸਤਾਨ ਨੇ ਦੱਬੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ !
ਨਵੀਂ ਦਿੱਲੀ: ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਚੋਰੀ-ਛੁਪੇ ਹੜੱਪ ਲਈ ਹੈ। ਭਾਰਤੀ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਲਾਂਘਾ ਵਿਕਸਤ ਕਰਨ ਦੇ ਨਾਂਅ 'ਤੇ ਇਸ ਪਵਿੱਤਰ ਸਥਾਨ ਦੀ ਜ਼ਮੀਨ 'ਤੇ ਧੜੱਲੇ ਨਾਲ ਕਬਜ਼ਾ ਕਰ ਲਿਆ ਹੈ, ਜਿਸ ਦਾ ਉਨ੍ਹਾਂ ਸਖ਼ਤ ਵਿਰੋਧ ਵੀ ਪ੍ਰਗਟ ਕੀਤਾ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਸਿਰਫ ਦੋ ਸਾਲ ਲਈ ਖੋਲ੍ਹਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ- ਕਰਤਰਾਪੁਰ ਲਾਂਘੇ ਬਾਰੇ ਅਹਿਮ ਫੈਸਲੇ, ਦੋਵਾਂ ਦੇਸਾਂ ਵੱਲੋਂ ਸ਼ਰਤਾਂ ਤੈਅ, ਪਾਸਪੋਰਟ ਲਾਜ਼ਮੀ, ਪੈਦਲ ਜਾਣ ਦੀ ਸਹੂਲਤ..!
ਅਧਿਕਾਰੀਆਂ ਨੇ ਦੱਸਿਆ ਕਿ ਕੌਰੀਡੋਰ ਲਾਂਘੇ ਸਬੰਧੀ ਭਾਰਤ ਦੇ ਪ੍ਰਸਤਾਵਾਂ 'ਤੇ ਵਾਰ-ਵਾਰ ਸਵਾਲ ਵੀ ਚੁੱਕੇ, ਜੋ ਪਾਕਿਸਤਾਨ ਵੱਲੋਂ ਦੋਹਰੇ ਮਾਪਦੰਡ ਅਪਨਾਉਣ ਨੂੰ ਉਜਾਗਰ ਕਰਦਾ ਹੈ। ਅਧਿਕਾਰੀਆਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਜ਼ਮੀਨ ਦਾਨ ਵਿੱਚ ਦਿੱਤੀ ਸੀ, ਜਿਸ 'ਤੇ ਪਾਕਿਸਤਾਨ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਾਕਿਸਤਾਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਮੀਨ ਤੁਰੰਤ ਗੁਰਦੁਆਰੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ।
ਬੀਤੇ ਦਿਨੀਂ ਦੋਵਾਂ ਦੇਸ਼ਾਂ ਦਰਮਿਆਨ ਹੋਈ ਬੈਠਕ ਬਾਰੇ ਹੋਰ ਗੱਲ ਸਾਹਮਣੇ ਆਈ ਹੈ, ਉਹ ਇਹ ਕਿ ਪਾਕਿਸਤਾਨ ਲਾਂਘੇ ਨੂੰ ਸਦਾ ਲਈ ਨਹੀਂ ਖੋਲ੍ਹਣਾ ਚਾਹੁੰਦਾ। 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗਲਿਆਰਾ ਉਸਾਰਨ ਵਿੱਚ ਭਾਰਤ ਤਕਰੀਬਨ 190 ਕਰੋੜ ਰੁਪਏ ਖਰਚ ਰਿਹਾ ਹੈ, ਪਰ ਪਾਕਿਸਤਾਨ ਗਲਿਆਰੇ ਨੂੰ ਸਿਰਫ ਦੋ ਸਾਲਾਂ ਦੇ ਸਮੇਂ ਲਈ ਹੀ ਖੋਲ੍ਹਣਾ ਚਾਹੁੰਦਾ ਹੈ। ਇੰਨਾ ਹੀ ਨਹੀਂ, ਭਾਰਤ ਵੱਲੋਂ 5,000 ਸ਼ਰਧਾਲੂਆਂ ਦੀ ਆਮਦ ਨੂੰ ਪਾਕਿਸਤਾਨ ਨੇ ਸਿਰਫ 700 ਕਰਨ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਕਰਤਾਰਪੁਰ ਸਾਹਿਬ ਗਲਿਆਰਾ ਪਾਕਿਸਤਾਨ ਆਪਣੀ ਪਸੰਦ ਦੇ ਦਿਨਾਂ ਵੇਲੇ ਖੋਲ੍ਹੇਗਾ ਅਤੇ ਕਿਸੇ ਨੂੰ ਪੈਦਨ ਜਾਣ ਦੀ ਸਹੂਲਤ ਨਾ ਦੇਣ ਦੀ ਗੱਲ ਵੀ ਪਾਕਿ ਅਧਿਕਾਰੀਆਂ ਨੇ ਰੱਖੀ ਹੈ।
ਪਾਕਿਸਤਾਨ ਨੇ ਪਹਿਲਾਂ ਕੌਰੀਡੋਰ ਨੂੰ ਵੀਜ਼ਾ ਮੁਕਤ ਰੱਖਣ ਦੀ ਗੱਲ 'ਤੇ ਸਹਿਮਤੀ ਜਤਾਈ ਸੀ, ਪਰ ਹੁਣ ਵਿਸ਼ੇਸ਼ ਪਰਮਿਟ ਜਾਰੀ ਕਰਨ ਦੀ ਸ਼ਰਤ ਲਾ ਦਿੱਤੀ ਹੈ। ਪਾਕਿਸਤਾਨ ਦੀਆਂ ਇਨ੍ਹਾਂ ਸ਼ਰਤਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਿੰਦਾ ਕੀਤੀ ਸੀ। ਗਲਿਆਰੇ ਬਾਰੇ ਅਗਲੀ ਬੈਠਕ ਪਾਕਿਸਤਾਨ ਵਿੱਚ ਹੋਣੀ ਹੈ ਅਤੇ ਵਾਹਗਾ ਵਿੱਚ ਦੋਵੇਂ ਦੇਸ਼ਾਂ ਦੇ ਅਧਿਕਾਰੀ ਲਾਂਘੇ ਦੇ ਨਿਯਮ ਤੇ ਸ਼ਰਤਾਂ ਬਾਰੇ ਫਿਰ ਤੋਂ ਵਿਚਾਰ ਕਰਨਗੇ।Pilgrims should be allowed to go through #KartarpurCorridor for ‘Khule Darshan’ at the historic Gurdwara all 7 days a week. Special permits should be good for identity, the visa requirement needs to be waived off. Pakistan has to be more responsive on this issue. pic.twitter.com/SrxSvqDBn8
— Capt.Amarinder Singh (@capt_amarinder) March 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement