Pakistan Neelum Jhelum Project: ਪਾਕਿਸਤਾਨ 'ਚ ਬਿਜਲੀ ਦਾ ਸੰਕਟ, ਨੀਲਮ-ਜੇਹਲਮ ਪ੍ਰਾਜੈਕਟ ਬੰਦ, ਲੋਕ ਕਹਿ ਰਹੇ ਨੇ ਮੌਤ ਦਾ ਖੂਹ ?
Pakistan Neelum Jhelum Project: ਪਾਕਿਸਤਾਨ ਦੀ ਜਲ ਅਤੇ ਵਿਕਾਸ ਅਥਾਰਟੀ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਹੈ।
Pakistan Neelum Jhelum project: ਪਾਕਿਸਤਾਨ ਵਿੱਚ ਬਿਜਲੀ ਸੰਕਟ ਇੱਕ ਵਾਰ ਫਿਰ ਡੂੰਘਾ ਹੁੰਦਾ ਜਾ ਰਿਹਾ ਹੈ ਕਿਉਂਕਿ ਪੀਓਕੇ ਵਿੱਚ ਬਣ ਰਿਹਾ ਨੀਲਮ ਜੇਹਲਮ ਹਾਈਡ੍ਰੋਪਾਵਰ ਪ੍ਰੋਜੈਕਟ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ 500 ਅਰਬ ਰੁਪਏ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀ ਜਲ ਅਤੇ ਵਿਕਾਸ ਅਥਾਰਟੀ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੀ 2022 'ਚ ਇੱਕ ਵਾਰ ਇਸ ਦਾ ਕੰਮ ਰੋਕ ਦਿੱਤਾ ਗਿਆ ਸੀ। ਇਸ ਡੈਮ ਵਿੱਚ ਕਈ ਸੁਰੰਗਾਂ ਹਨ। ਸਥਾਨਕ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ।
ਪਾਕਿਸਤਾਨ ਨੂੰ ਇਸ ਪ੍ਰੋਜੈਕਟ ਤੋਂ ਵੱਡੀ ਮਾਤਰਾ ਵਿੱਚ ਬਿਜਲੀ ਮਿਲਦੀ ਹੈ। ਪ੍ਰਾਜੈਕਟ ਨੂੰ ਰੋਕਣ ਨਾਲ ਪਾਕਿਸਤਾਨ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਵਿੱਚ ਕਈ ਤਰੇੜਾਂ ਆ ਗਈਆਂ ਹਨ, ਇਹ ਕਿਸੇ ਮੌਤ ਦੇ ਖੂਹ ਤੋਂ ਘੱਟ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਸੁਰੰਗ ਦੀ ਮੁਰੰਮਤ ਕੀਤੀ ਗਈ ਸੀ ਤਾਂ ਇਸ 'ਤੇ 6 ਅਰਬ ਰੁਪਏ ਦੀ ਲਾਗਤ ਆਈ ਸੀ। ਪਾਕਿਸਤਾਨ ਨੂੰ 37 ਅਰਬ ਰੁਪਏ ਦਾ ਬਿਜਲੀ ਦਾ ਨੁਕਸਾਨ ਝੱਲਣਾ ਪਿਆ। ਜਲ ਅਤੇ ਵਿਕਾਸ ਅਥਾਰਟੀ ਨੇ ਇਸ ਸਬੰਧੀ 43 ਅਰਬ ਰੁਪਏ ਦਾ ਬੀਮਾ ਕਲੇਮ ਕੀਤਾ ਸੀ।
ਪਾਕਿਸਤਾਨੀ ਅਖਬਾਰ ਨੇ ਦਾਅਵਾ ਕੀਤਾ
ਪਾਕਿਸਤਾਨੀ ਅਖਬਾਰ ਡਾਨ ਮੁਤਾਬਕ, ਹੁਣ ਇਸ ਪ੍ਰੋਜੈਕਟ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਮਾਹਿਰਾਂ ਦੀ ਸਲਾਹ ਲਈ ਜਾਵੇਗੀ। ਰਿਪੋਰਟ ਮੁਤਾਬਕ 2 ਅਪ੍ਰੈਲ ਨੂੰ ਇੱਕ ਸੁਰੰਗ ਦੇ ਪਾਣੀ 'ਚ ਬਦਲਾਅ ਦੇਖਿਆ ਗਿਆ ਸੀ। 530 ਮੈਗਾਵਾਟ ਦਾ ਪਲਾਂਟ 6 ਅਪ੍ਰੈਲ ਨੂੰ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਇਸਨੂੰ 29 ਅਪ੍ਰੈਲ ਤੱਕ ਸੀਮਤ ਸਮਰੱਥਾ ਨਾਲ ਚਲਾਇਆ ਗਿਆ। ਖ਼ਤਰੇ ਦੇ ਮੱਦੇਨਜ਼ਰ 1 ਮਈ ਦੀ ਸਵੇਰ ਨੂੰ ਪਲਾਂਟ ਬੰਦ ਕਰ ਦਿੱਤਾ ਗਿਆ ਸੀ। ਚਰਚਾ ਹੈ ਕਿ ਇਸ 48 ਕਿਲੋਮੀਟਰ ਲੰਬੀ ਸੁਰੰਗ ਤੋਂ ਪਾਣੀ ਕੱਢਿਆ ਜਾਵੇਗਾ। ਇਸ ਤੋਂ ਬਾਅਦ ਸੁਰੰਗ ਤੇ ਪੂਰੇ ਪ੍ਰੋਜੈਕਟ ਦੀ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਪ੍ਰੋਜੈਕਟ ਦਾ 90 ਫੀਸਦੀ ਹਿੱਸਾ ਜ਼ਮੀਨਦੋਜ਼ ਹੈ।
2022 ਵਿੱਚ ਬੰਦ ਹੋ ਗਿਆ ਸੀ ਪ੍ਰੋਜੈਕਟ
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਇਸ ਪ੍ਰਾਜੈਕਟ ਨੂੰ ਵੱਡੀਆਂ ਦਰਾੜਾਂ ਕਾਰਨ ਜੁਲਾਈ 2022 ਵਿੱਚ ਰੋਕ ਦਿੱਤਾ ਗਿਆ ਸੀ। ਇਸ ਦੀ ਮੁਰੰਮਤ 'ਚ 13 ਮਹੀਨੇ ਲੱਗੇ। ਇਸ ਦੀ ਸਮਰੱਥਾ 28 ਮਾਰਚ ਨੂੰ ਹੀ 969 ਮੈਗਾਵਾਟ ਤੱਕ ਪਹੁੰਚ ਗਈ ਸੀ। 2 ਅਪ੍ਰੈਲ ਨੂੰ ਫਿਰ ਸਮੱਸਿਆ ਪੈਦਾ ਹੋ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੂਰੀ ਸਮਰੱਥਾ 'ਤੇ ਚੱਲਣ ਤੋਂ ਬਾਅਦ ਸੁਰੰਗ 'ਚ ਤਰੇੜਾਂ ਦਿਖਾਈ ਦੇਣ ਲੱਗੀਆਂ।