ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਪਹੁੰਚਣ ਲਈ ਜਾਵੇਗੀ ਭਾਰਤ ਤੋਂ ਭੇਜੀ 50 MT ਟਨ ਕਣਕ
ਭਾਰਤ ਨੇ ਅਫਗਾਨਿਸਤਾਨ ਨੂੰ 50000 ਮੀਟ੍ਰਿਕ ਟਨ ਕਣਕ ਭੇਜਣ ਦਾ ਐਲਾਨ ਕੀਤਾ ਸੀ ਅਤੇ ਪਾਕਿਸਤਾਨ ਨੂੰ ਵਾਹਗਾ ਸਰਹੱਦ ਰਾਹੀਂ ਅਨਾਜ ਭੇਜਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਇਜਾਜ਼ਤ ਮਿਲ ਗਈ ਹੈ।
Pakistan News: ਪਾਕਿਸਤਾਨ ਨੇ ਵਾਹਗਾ ਸਰਹੱਦ ਰਾਹੀਂ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਵਜੋਂ 50 ਹਜ਼ਾਰ ਮੀਟ੍ਰਿਕ ਟਨ ਕਣਕ ਭੇਜਣ ਦੀ ਭਾਰਤ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵਲੋਂ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਭੇਜੀ ਜਾਣ ਵਾਲੀ ਮਨੁੱਖੀ ਮਦਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਹੈ ਕਿ ਅਜੇ ਤੱਕ ਕੋਈ ਰਸਮੀ ਕਾਰਵਾਈਆਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਅਜਿਹੇ ਅਫਗਾਨ ਮਰੀਜ਼ਾਂ ਦੀ ਵਾਪਸੀ ਦੀ ਸਹੂਲਤ ਦੇਵੇਗਾ, ਜੋ ਇਲਾਜ ਲਈ ਭਾਰਤ ਗਏ ਸਨ ਅਤੇ ਉਥੇ ਫਸ ਗਏ ਸਨ।
ਭਾਰਤ ਨੇ ਮੰਗੀ ਸੀ ਮਨਜ਼ੂਰੀ
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਪਿਛਲੇ ਮਹੀਨੇ ਭਾਰਤ ਨੇ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਵਜੋਂ 50,000 ਮੀਟ੍ਰਿਕ ਟਨ ਕਣਕ ਭੇਜਣ ਦਾ ਐਲਾਨ ਕੀਤਾ ਸੀ ਅਤੇ ਪਾਕਿਸਤਾਨ ਨੂੰ ਬੇਨਤੀ ਕੀਤੀ ਸੀ ਕਿ ਉਹ ਵਾਹਗਾ ਸਰਹੱਦ ਰਾਹੀਂ ਅਨਾਜ ਭੇਜਣ ਦੀ ਇਜਾਜ਼ਤ ਦੇਵੇ।
Prime Minister @ImranKhanPTI approves Humanitarian Assistance Package for Afghanistan.
— Prime Minister's Office, Pakistan (@PakPMO) November 22, 2021
The Prime Minister visited the newly established Afghanistan Inter-Ministerial Coordination Cell (AICC) today where he chaired the first Apex Committee meeting of AICC. pic.twitter.com/OunjqOp86F
ਦੱਸ ਦੇਈਏ ਕਿ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਅਹਿਮਦ ਮੁਤਾਕੀ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੇਨਤੀ ਕੀਤੀ ਸੀ ਕਿ ਭਾਰਤ ਨੂੰ ਪਾਕਿਸਤਾਨ ਦੇ ਰਸਤੇ ਕਣਕ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਸਰਕਾਰ ਭਾਰਤ ਤੋਂ ਮਨੁੱਖੀ ਮਦਦ ਲੈਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਕਦੇ ਗਲੀਆਂ 'ਚ ਸਬਜ਼ੀ ਵੇਚਣ ਵਾਲਾ ਅੱਜ ਕਰਦਾ 10 ਕਰੋੜ ਦੀ ਸਬਜ਼ੀ ਸਪਲਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin