ਕੀ ਭਾਰਤ ਨੇ ਕਰਵਾਇਆ ਪਾਕਿਸਤਾਨ 'ਚ ਅੱਤਵਾਦੀ ਹਮਲਾ? ਇਮਰਾਨ ਨੇ ਲਾਏ ਵੱਡੇ ਇਲਜ਼ਾਮ
ਇਸ ਘਟਨਾ 'ਚ ਹਮਲਾ ਕਰਨ ਆਏ ਚਾਰ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਨਿਊਜ਼ ਚੈਨਲ ਜੀਓ ਦੇ ਮੁਤਾਬਕ ਇਮਰਾਨ ਖਾਨ ਨੇ ਸੰਸਦ 'ਚ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਟੌਕ ਐਕਸਚੇਂਜ਼ 'ਤੇ ਹੋਏ ਅੱਤਵਾਦੀ ਹਮਲੇ 'ਚ ਭਾਰਤ ਦੀ ਭੂਮਿਕਾ ਸੀ।
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੇ ਕਿਹਾ ਕਿ ਕਰਾਚੀ ਸਟੌਕ ਐਕਸਚੇਂਜ 'ਤੇ ਹੋਏ ਹਮਲੇ ਲਈ ਭਾਰਤ ਜ਼ਿੰਮੇਵਾਰ ਹੈ। ਇਸ ਹਮਲੇ 'ਚ 9 ਲੋਕ ਮਾਰੇ ਗਏ ਸਨ ਤੇ ਕਰੀਬ 7 ਲੋਕ ਜ਼ਖਮੀ ਹੋਏ ਸਨ।
ਇਸ ਘਟਨਾ 'ਚ ਹਮਲਾ ਕਰਨ ਆਏ ਚਾਰ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਸੀ। ਪਾਕਿਸਤਾਨੀ ਨਿਊਜ਼ ਚੈਨਲ ਜੀਓ ਦੇ ਮੁਤਾਬਕ ਇਮਰਾਨ ਖਾਨ ਨੇ ਸੰਸਦ 'ਚ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਟੌਕ ਐਕਸਚੇਂਜ਼ 'ਤੇ ਹੋਏ ਅੱਤਵਾਦੀ ਹਮਲੇ 'ਚ ਭਾਰਤ ਦੀ ਭੂਮਿਕਾ ਸੀ।
ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਆਰਮੀ ਨੇ ਲਈ ਸੀ। ਹਮਲੇ ਲਈ ਗੱਡੀ 'ਚ ਚਾਰ ਅੱਤਵਾਦੀ ਆਏ ਸਨ। ਉਨ੍ਹਾਂ ਕੋਲ ਭਾਰੀ ਸੰਖਿਆ 'ਚ ਐਕਸਪਲੋਸਿਵ ਤੇ ਇੱਕ ਏਕੇ 47 ਬਰਾਮਦ ਕੀਤੇ ਗਏ ਸਨ। ਪਿਛਲੇ ਸਾਲ ਕਰਾਚੀ 'ਚ ਚੀਨੀ ਦੂਤਾਵਾਸ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਨੇ ਲਈ ਸੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਬਲੋਚ ਆਰਮੀ ਦਾ ਭਾਰਤ ਨਾਲ ਸਿੱਧਾ ਸਬੰਧ ਹੈ। ਇੱਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕੁਰੈਸ਼ੀ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: