ਪੜਚੋਲ ਕਰੋ

Pakistan President Salary: ਪਾਕਿਸਤਾਨ ਦਾ ਬੁਰਾ ਹਾਲ, ਰਾਸ਼ਟਰਪਤੀ ਨੇ ਹੋਣਾ ਹੈ ਮਾਲਾਮਾਲ! ਅਲਵੀ ਨੇ ਤਨਖਾਹ ਵਧਾਉਣ ਦੀ ਕੀਤੀ ਮੰਗ

Dr Arif Alvi Salary: ਪਾਕਿਸਤਾਨ ਵਿੱਚ ਲੋਕਾਂ ਲਈ ਖਾਣ ਦਾ ਔਖਾ ਹੋਇਆ ਪਿਆ ਹੈ। ਦੇਸ਼ ਦੀ ਆਰਥਿਕਤਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਬੂ ਵਿੱਚ ਰੱਖਿਆ ਗਿਆ ਹੈ। ਦੂਜੇ ਪਾਸੇ ਰਾਸ਼ਟਰਪਤੀ ਆਰਿਫ ਅਲਵੀ ਨੇ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ।

Pakistan Economic Crisis: ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ ਹੈ। ਇਸ ਗੱਲ ਨੂੰ ਹਰ ਕੋਈ ਜਾਣਦਾ ਹੈ। ਸਥਿਤੀ ਇਹ ਹੈ ਕਿ ਦੇਸ਼ ਕਰਜ਼ਿਆਂ 'ਤੇ ਚੱਲ ਰਿਹਾ ਹੈ। ਲੋਕ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਬੇਰੁਜ਼ਗਾਰੀ ਕਾਰਨ ਲੋਕ ਪ੍ਰੇਸ਼ਾਨ ਹਨ। ਹਾਲਾਂਕਿ ਦੇਸ਼ ਦੇ ਹਾਕਮਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਇੱਕ ਹੀ ਇੱਛਾ ਹੈ ਅਤੇ ਉਹ ਹੈ ਆਪਣੀ ਜੇਬ ਭਰਨੀ। ਫਿਰ ਇਸ ਕਾਰਨ ਸਰਕਾਰੀ ਖਜ਼ਾਨਾ ਖਾਲੀ ਹੀ ਕਿਉਂ ਨਾ ਹੋਵੇ।

ਦਰਅਸਲ, ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਦੇਸ਼ ਦੇ ਵਿਗੜਦੇ ਹਾਲਾਤ ਦਰਮਿਆਨ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਨੇ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਨੇ ਤਨਖ਼ਾਹ ਵਿੱਚ ਹਜ਼ਾਰ-ਦਸ ਹਜ਼ਾਰ ਨਹੀਂ ਸਗੋਂ ਲੱਖਾਂ ਰੁਪਏ ਦੇ ਵਾਧੇ ਦੀ ਮੰਗ ਕੀਤੀ ਗਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਰਾਸ਼ਟਰਪਤੀ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਪਹਿਲੀ ਵਾਰ 1 ਜੁਲਾਈ 2021 ਤੋਂ ਅਤੇ ਦੂਜੀ ਵਾਰ 1 ਜੁਲਾਈ 2023 ਵਿੱਚ ਕੀਤੀ ਹੈ।

ਪਾਕਿਸਤਾਨੀ ਰਾਸ਼ਟਰਪਤੀ ਦੀ ਤਨਖਾਹ ਕਿੰਨੀ ?

ਫਿਲਹਾਲ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਹਰ ਮਹੀਨੇ 2800 ਡਾਲਰ ਯਾਨੀ 8,53,152 ਪਾਕਿਸਤਾਨੀ ਰੁਪਏ ਮਿਲਦੇ ਹਨ। ਹਾਲਾਂਕਿ ਪਾਕਿਸਤਾਨ ਦੇ ਰਾਸ਼ਟਰਪਤੀ ਇੰਨੇ ਪੈਸੇ ਤੋਂ ਵੀ ਖੁਸ਼ ਨਹੀਂ ਹਨ। ਉਸਨੇ ਜੁਲਾਈ 2021 ਵਿੱਚ ਮੰਗ ਕੀਤੀ ਕਿ ਉਸਦੀ ਤਨਖਾਹ ਵਧਾ ਕੇ 3360 ਡਾਲਰ ਯਾਨੀ 10,23,782 ਪਾਕਿਸਤਾਨੀ ਰੁਪਏ ਕਰ ਦਿੱਤੀ ਜਾਵੇ। ਫਿਰ ਜੁਲਾਈ 2023 ਵਿਚ ਇੱਕ ਵਾਰ ਫਿਰ ਇਹ ਮੰਗ ਉਠਾਈ ਗਈ ਕਿ ਉਸ ਦੀ ਤਨਖਾਹ ਵਧਾ ਕੇ 4034 ਡਾਲਰ (12,29,148.50 ਪਾਕਿਸਤਾਨੀ ਰੁਪਏ) ਕੀਤੀ ਜਾਵੇ।

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਸਕੱਤਰੇਤ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਮਿਲਟਰੀ ਸਕੱਤਰੇਤ ਰਾਹੀਂ ਸਕੱਤਰ ਕੈਬਨਿਟ ਨੂੰ ਪੱਤਰ ਲਿਖਿਆ ਸੀ। ਕਿਹਾ ਗਿਆ ਸੀ ਕਿ ਰਾਸ਼ਟਰਪਤੀ ਦੀ ਤਨਖਾਹ ਵਧਾਉਣ ਦੀ ਮੰਗ ਪੂਰੀ ਕੀਤੀ ਜਾਵੇ। ਰਾਸ਼ਟਰਪਤੀ ਸਕੱਤਰੇਤ ਦੀ ਤਰਫੋਂ ਕਿਹਾ ਗਿਆ ਸੀ ਕਿ ਤਨਖਾਹ ਵਧਾਉਣ ਦੇ ਸਬੰਧ ਵਿਚ 'ਰਾਸ਼ਟਰਪਤੀ ਦੀ ਤਨਖਾਹ, ਭੱਤੇ ਅਤੇ ਵਿਸ਼ੇਸ਼ ਅਧਿਕਾਰ (ਸੋਧ) ਐਕਟ, 2018' ਦੀ ਚੌਥੀ ਸ਼ਡਿਊਲ ਵਿਚ ਸੋਧ ਕੀਤੀ ਜਾਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਚੀਫ਼ ਜਸਟਿਸ ਦੀ ਤਨਖਾਹ ਦਾ ਹਵਾਲਾ ਦਿੱਤਾ

ਰਾਸ਼ਟਰਪਤੀ ਦੇ ਸਕੱਤਰੇਤ ਦੇ ਮਿਲਟਰੀ ਸਕੱਤਰ ਰਾਹੀਂ ਲਿਖੇ ਪੱਤਰ ਵਿੱਚ ਇਹ ਵੀ ਜਾਇਜ਼ ਦਲੀਲ ਦਿੱਤੀ ਗਈ ਹੈ ਕਿ ਰਾਸ਼ਟਰਪਤੀ ਨੂੰ ਵੱਧ ਤਨਖਾਹ ਕਿਉਂ ਲੈਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ 2021 ਤੋਂ 2023 ਦੀ ਮਿਆਦ ਵਿੱਚ ਪਾਕਿਸਤਾਨ ਦੇ ਚੀਫ਼ ਜਸਟਿਸ ਦੀ ਤਨਖਾਹ ਦੁੱਗਣੀ ਹੋ ਗਈ ਹੈ। ਇਸ ਲਈ ਰਾਸ਼ਟਰਪਤੀ ਦੀ ਤਨਖਾਹ ਵੀ ਵਧਣੀ ਚਾਹੀਦੀ ਹੈ। ਪੱਤਰ ਵਿੱਚ ਕਿਹਾ ਗਿਆ ਸੀ ਕਿ ਚੀਫ਼ ਜਸਟਿਸ ਦੀ ਤਨਖ਼ਾਹ ਖ਼ੁਦ ਰਾਸ਼ਟਰਪਤੀ ਦੇ ਹੁਕਮਾਂ ’ਤੇ ਵਧਾਈ ਗਈ ਹੈ।

ਜੁਲਾਈ 2021 ਤੋਂ, ਚੀਫ਼ ਜਸਟਿਸ ਨੂੰ ਹਰ ਮਹੀਨੇ 10,24,324 ਪਾਕਿਸਤਾਨੀ ਰੁਪਏ ਦੀ ਤਨਖਾਹ ਮਿਲਦੀ ਹੈ। ਫਿਰ ਜੁਲਾਈ 2023 ਤੋਂ ਉਸ ਨੂੰ 12,29,189 ਰੁਪਏ ਤਨਖਾਹ ਮਿਲ ਰਹੀ ਹੈ। ਪੱਤਰ ਵਿੱਚ ਕਿਹਾ ਗਿਆ ਸੀ ਕਿ ਨਿਯਮ ਮੁਤਾਬਕ ਰਾਸ਼ਟਰਪਤੀ ਦੀ ਤਨਖ਼ਾਹ ਚੀਫ਼ ਜਸਟਿਸ ਦੀ ਤਨਖ਼ਾਹ ਨਾਲੋਂ ਇੱਕ ਰੁਪਏ ਵੱਧ ਹੋਣੀ ਚਾਹੀਦੀ ਹੈ। ਇਸੇ ਕਰਕੇ ਉਸ ਦੀ ਤਨਖਾਹ ਵੀ ਵਧ ਗਈ। ਪਾਕਿਸਤਾਨੀ ਵਿੱਤ ਮੰਤਰਾਲੇ ਨੇ ਤਨਖਾਹ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤਰ੍ਹਾਂ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਜੁਲਾਈ 2021 ਤੋਂ ਹੁਣ ਤੱਕ ਦੇ ਸਾਰੇ ਬਕਾਇਆ ਪੈਸੇ ਦਾ ਭੁਗਤਾਨ ਕੀਤਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
Advertisement
ABP Premium

ਵੀਡੀਓਜ਼

ਜੇ ਬੰਦੇ ਦਾ ਪੁੱਤਾ ਆ ਤਾਂ ਕਰ Sukhjinder Randhawa'ਤੇAction., Bhagwant Maan ਨੂੰ ਖੁੱਲਾ Challenge| ElectionMc Election | ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਚੋਣ ਕਮਿਸ਼ਨ ਨੇ ਜਾਰੀ ਕੀਤੀ ਨੋਟੀਫ਼ਿਕੇਸ਼ਨ!Weather | Alert!  Punjab ਦੀ ਹਵਾ ਹੋਈ ਜ਼ਹਿਰੀਲੀ, ਮੋਸਮ ਵਿਭਾਗ ਨੇ ਕੀਤਾ ਵੱਡਾ ਖ਼ੁਲਾਸਾ!Sukhbir Badal Accident | ਸੁਖਬੀਰ ਸਿੰਘ ਬਾਦਲ ਨਾਲ ਵਾਪਰਿਆ ਹਾਦਸਾ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Gold-Silver Rate Today: ਸੋਨਾ ਹੋਇਆ ਸਸਤਾ, ਚਾਂਦੀ ਦੇ ਵਧੇ ਭਾਅ; ਜਾਣੋ 24 ਅਤੇ 22 ਕੈਰੇਟ ਦੀ ਅੱਜ ਕੀ ਕੀਮਤ ? 
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
Arshdeep Singh: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦਾ ਤੋੜਿਆ ਰਿਕਾਰਡ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
BSNL ਦਾ 52 ਦਿਨ ਵਾਲਾ ਸਭ ਤੋਂ ਸਸਤਾ ਰਿਚਾਰਜ! ਅਨਲਿਮਟਿਡ ਕਾਲਿੰਗ ਦੇ ਨਾਲ ਮਿਲੇਗਾ ਭਰਪੂਰ ਡੇਟਾ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਬ੍ਰਾਸੀਲੀਆ ਦੀ ਸੁਪਰੀਮ ਕੋਰਟ ਕੋਲ ਹੋਇਆ ਧਮਾਕਾ, 1 ਦੀ ਮੌਤ, 2 ਜ਼ਖ਼ਮੀ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
ਹੁਣ ਕਿਸ ਦਿਨ ਹੋਵੇਗੀ ਤੁਹਾਡੀ ਮੌਤ, AI ਦੇਵੇਗਾ ਜਵਾਬ
Maruti New Dzire: ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਨਵੀਂ ਡਿਜ਼ਾਇਰ ਦੇ ਬੇਸ ਵੇਰੀਐਂਟ 'ਚ ਇਹ 13 ਸ਼ਾਨਦਾਰ ਸੁਰੱਖਿਆ ਫੀਚਰ, ਕੀਮਤ 6.79 ਲੱਖ ਰੁਪਏ ਤੋਂ ਸ਼ੁਰੂ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
ਇਜ਼ਰਾਈਲ ਦਾ ਬੇਰੂਤ 'ਤੇ ਕਹਿਰ, ਹਵਾਈ ਹਮਲਿਆਂ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਮੌਤ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Hukamnama Sahib: ਅੱਜ ਦਾ ਅੰਮ੍ਰਿਤਵੇਲੇ ਦਾ ਹੁਕਮਨਾਮਾ (14-11-2024) ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ
Embed widget