Pakistan Russia Rice Deal: ਰੂਸ ਤੋਂ ਸਸਤਾ ਕੱਚਾ ਤੇਲ ਮਿਲਣ ਦੇ ਨਾਲ ਪਾਕਿਸਤਾਨ ਦਾ ਆਰਥਿਕ ਸੰਕਟ ਵਿੱਚੋਂ ਨਿਕਲਣ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨੀ ਸਰਕਾਰ ਜਿੱਥੇ ਤੇਲ ਦੀ ਡੀਲ ਨੂੰ ਇਤਿਹਾਸਕ ਦੱਸ ਰਹੀ ਹੈ, ਉੱਥੇ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਕਹਿਣਾ ਹੈ ਕਿ ਹੁਣ ਰੂਸ ਅਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਮਜ਼ਬੂਤ ​​ਹੋਣਗੇ। ਦੋਵਾਂ ਦੇਸ਼ਾਂ ਵਿਚ ਆਪਸੀ ਵਿਸ਼ਵਾਸ ਵੱਧ ਰਿਹਾ ਹੈ, ਵਪਾਰਕ ਅਦਾਨ-ਪ੍ਰਦਾਨ ਵੀ ਵਧੇਗਾ। ਪਾਕਿਸਤਾਨੀ ਖੁਰਾਕ ਮੰਤਰਾਲੇ ਨੇ ਰੂਸ ਨੂੰ ਆਪਣੇ ਚਾਵਲਾਂ ਦੀ ਬਰਾਮਦ ਕਰਨ ਦੀ ਤਿਆਰੀ ਕਰ ਲਈ ਹੈ।


ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਰੂਸੀ ਕੰਪਨੀਆਂ ਹੁਣ ਪਾਕਿਸਤਾਨ ਤੋਂ ਚਾਵਲ ਖਰੀਦਣਗੀਆਂ। ਮੌਜੂਦਾ ਵਿੱਤੀ ਸਾਲ ਵਿੱਚ ਪਾਕਿਸਤਾਨ ਦੇ ਚਾਵਲਾਂ ਦੀ ਬਰਾਮਦ ਵਿੱਚ ਗਿਰਾਵਟ ਦੇ ਵਿਚਕਾਰ, ਰੂਸ ਨੂੰ ਨਿਰਯਾਤ ਲਈ 15 ਹੋਰ ਚਾਵਲਾਂ ਦੇ ਅਦਾਰਿਆਂ ਦੇ ਰਜਿਸਟਰੇਸ਼ਨ ਨਾਲ ਇੱਕ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਖੋਜ ਮੰਤਰਾਲੇ ਦੇ ਪੌਦ ਸੁਰੱਖਿਆ ਵਿਭਾਗ (ਡੀਪੀਪੀ) ਨੇ ਤਕਨੀਕੀ ਆਡਿਟ ਤੋਂ ਬਾਅਦ ਇਨ੍ਹਾਂ ਸਥਾਪਨਾਵਾਂ ਦੀ ਰੂਸੀ ਸੰਘੀ ਸੇਵਾ (ਰੋਸੇਲਖੋਜ਼ਨਾਡਜ਼ੋਰ) ਨੂੰ ਸਿਫਾਰਸ਼ ਕੀਤੀ ਹੈ।


ਪਾਕਿਸਤਾਨ ਦੇ ਖੁਰਾਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਨਿਰਯਾਤ ਅਤੇ ਦੇਸ਼ ਦੀ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਵੱਡੀ ਸਫਲਤਾ ਹੈ।" ਇਸ ਦੇ ਨਾਲ ਹੀ ਇਹ ਬਿਆਨ ਆਉਣ ਤੋਂ ਪਹਿਲਾਂ, ਪਾਕਿਸਤਾਨ ਦੇ ਪਲਾਂਟ ਪ੍ਰੋਟੈਕਸ਼ਨ ਡਿਪਾਰਟਮੈਂਟ (ਡੀ.ਪੀ.ਪੀ.) ਨੇ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਆਫ ਪਾਕਿਸਤਾਨ (ਆਰ.ਈ.ਏ.ਪੀ.) ਦੇ ਸਹਿਯੋਗ ਨਾਲ ਰੂਸ ਦੇ ਸੇਨੇਟਰੀ ਅਤੇ ਫਾਈਟੋਸੈਨੇਟਰੀ (ਐਸ.ਪੀ.ਐਸ.) ਨਾਲ ਜੁੜੇ ਰੂਸ ਦੇ ਗਾਈਡੈਂਸ ਡਾਕਿਊਮੈਂਟ ਦੇ ਮੁਤਾਬਕ 15 ਹੋਰ ਮਿੱਲਾਂ ਨੂੰ ਅਪਗ੍ਰੇਡ ਕਰਨ ਲਈ ਲੋੜੀਂਦੇ ਕਦਮ ਚੁੱਕੇ।


ਰੂਸ ਨੇ ਪਾਬੰਦੀ ਤੋਂ ਬਾਅਦ ਸਿਰਫ 4 ਮਿੱਲਾਂ ਦੀ ਦਿੱਤੀ ਸੀ ਇਜਾਜ਼ਤ


ਦੱਸ ਦਈਏ ਕਿ ਚਾਵਲਾਂ 'ਚ ਪੈਸਟ ਇੰਟਰਸੈਪਸ਼ਨ ਕਾਰਨ ਰੂਸ ਨੇ ਪਾਕਿਸਤਾਨ ਤੋਂ ਦਰਾਮਦ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ, 2021 ਵਿੱਚ ਪਾਬੰਦੀ ਹਟਾ ਦਿੱਤੀ ਗਈ ਸੀ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰਨ ਵਾਲੀਆਂ ਸਿਰਫ ਚਾਰ ਮਿੱਲਾਂ ਨੂੰ ਆਗਿਆ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਰਥਿਕ ਸੰਕਟ ਦਾ ਸ਼ਿਕਾਰ ਪਾਕਿਸਤਾਨ ਹੁਣ ਰੂਸ ਨਾਲ ਸਬੰਧਾਂ ਨੂੰ ਤਰੱਕੀ ਦੇਣ ਲਈ ਰੂਸ ਨਾਲ ਵਪਾਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੋਸ਼ਿਸ਼ ਤਹਿਤ ਰੂਸ ਨੂੰ ਨਿਰਯਾਤ ਕੀਤੇ ਜਾਣ ਵਾਲੇ ਚੌਲਾਂ ਦੀ ਗੁਣਵੱਤਾ ਅਤੇ ਮਾਤਰਾ ਨੂੰ ਸੁਧਾਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਮੈਂ ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗਾ..ਭਾਂਵੇ ਕੋਈ “ਹਮਦਰਦ" ਹੋਵੇ-ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ -ਮਾਨ


ਰੂਸ ਨੂੰ ਚਾਵਲ ਨਿਰਯਾਤ ਕਰ ਸਕਦੀਆਂ ਹਨ 19 ਕੰਪਨੀਆਂ


ਰਿਪੋਰਟ ਮੁਤਾਬਕ ਹੁਣ ਪਾਕਿਸਤਾਨ ਦੀਆਂ 19 ਚਾਵਲ ਕੰਪਨੀਆਂ ਰੂਸ ਨੂੰ ਚਾਵਲ ਨਿਰਯਾਤ ਕਰ ਸਕਦੀਆਂ ਹਨ। ਇਹ ਕਦਮ ਚਾਵਲਾਂ ਦੇ ਕਿਸਾਨਾਂ, ਖਾਸ ਤੌਰ 'ਤੇ ਪੰਜਾਬ ਅਤੇ ਸਿੰਧ ਦੇ ਕਿਸਾਨਾਂ ਲਈ ਚੰਗੀ ਖ਼ਬਰ ਹੈ, ਕਿਉਂਕਿ ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਇਨ੍ਹਾਂ ਬਰਾਮਦਾਂ 'ਤੇ ਅਧਾਰਤ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਇੱਕ ਖੇਤੀਬਾੜੀ ਅਰਥਵਿਵਸਥਾ ਹੋਣ ਦੇ ਨਾਤੇ ਵੀ ਗਲੋਬਲ ਬਾਜ਼ਾਰਾਂ ਦੇ ਅਨੁਸਾਰ ਗੁਣਵੱਤਾ ਦੇ ਮਾਪਦੰਡਾਂ ਵਿੱਚ ਸੁਧਾਰ ਕਰਕੇ ਹੋਰ ਡੋਮੇਨਾਂ ਵਿੱਚ ਨਿਰਯਾਤ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਮਝੌਤਾ ਪਾਕਿਸਤਾਨ ਲਈ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚੌਲਾਂ ਦੀ ਹੋਰ ਬਰਾਮਦ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।


ਕੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਬਾਜ਼ਾਰਾਂ 'ਚ ਨੇੜਤਾ ਆਵੇਗੀ?


ਰੂਸ ਤੋਂ ਇਲਾਵਾ, ਪਾਕਿਸਤਾਨ ਏਸ਼ੀਆਈ ਦੇਸ਼ਾਂ, ਯੂਰਪੀਅਨ ਦੇਸ਼ਾਂ, ਅਮਰੀਕਾ ਅਤੇ ਆਸਟ੍ਰੇਲੀਆ ਦੇ ਬਾਜ਼ਾਰਾਂ ਵਿਚ ਵੱਡਾ ਹਿੱਸਾ ਹਾਸਲ ਕਰਨ ਲਈ ਉੱਚ ਪੱਧਰੀ ਚੌਲਾਂ ਦੀਆਂ ਕਿਸਮਾਂ ਉਗਾਏਗਾ। ਪਾਕਿਸਤਾਨ ਦੇ ਬਾਸਮਤੀ ਚਾਵਲ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਲਈ ਵਧੀਆ ਦੱਸਿਆ ਗਿਆ ਹੈ। ਪਿਛਲੇ ਵਿੱਤੀ ਸਾਲ 'ਚ ਇਸ ਨੇ 695,564 ਟਨ ਚੌਲਾਂ ਦੀ ਬਰਾਮਦ ਕੀਤੀ ਸੀ।


ਇਹ ਵੀ ਪੜ੍ਹੋ: RDF case : ਕੇਂਦਰ ਦੀਆਂ ਸਕੀਮਾਂ 'ਤੇ ਆਪਣੀਆਂ ਫੋਟੋਆਂ : ਮਾਨ ਸਰਕਾਰ ਤੋਂ ਨਾਰਾਜ਼ ਮੋਦੀ ਸਰਕਾਰ - ਕਿਹਾ ਫੰਡ ਨਹੀਂ ਹੋਣਗੇ ਜਾਰੀ