ਇਜ਼ਰਾਈਲ-ਈਰਾਨ ਦੀ ਜੰਗ 'ਚ ਕੁੱਦਿਆ ਪਾਕਿਸਤਾਨ, ਬੋਲਿਆ - 'ਚਲਾ ਦੇਵਾਂਗੇ ਪ੍ਰਮਾਣੂ ਬੰਬ, ਜੇ ਹੋਇਆ...'
ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਦਾ ਮਾਹੌਲ ਕਾਫੀ ਗੰਭੀਰ ਬਣ ਚੁੱਕਾ ਹੈ। ਇਜ਼ਰਾਈਲ ਦੇ ਹਮਲੇ ਦੇ ਬਾਅਦ ਈਰਾਨ ਨੇ ਵੀ ਉਸਨੂੰ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਹੁਣ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਇਕ ਰਿਪੋਰਟ ਵਿੱਚ ਦਾਅਵਾ...

Pakistan Threatens: ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਦਾ ਮਾਹੌਲ ਕਾਫੀ ਗੰਭੀਰ ਬਣ ਚੁੱਕਾ ਹੈ। ਇਜ਼ਰਾਈਲ ਦੇ ਹਮਲੇ ਦੇ ਬਾਅਦ ਈਰਾਨ ਨੇ ਵੀ ਉਸਨੂੰ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਹੁਣ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਇਜ਼ਰਾਈਲ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਹੁਣ ਈਰਾਨ ਦੀ ਚਮਚਾਗਿਰੀ ਕਰਦਾ ਨਜ਼ਰ ਆ ਰਿਹਾ ਹੈ। ਈਰਾਨ ਦੇ ਇੱਕ ਵੱਡੇ ਸੈਨਾ ਅਧਿਕਾਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਪਾਕਿਸਤਾਨ ਈਰਾਨ ਦੇ ਸਮਰਥਨ 'ਚ ਖੜਾ ਹੋਇਆ ਹੈ।
'ਤੁਰਕੀਏ ਟੂਡੇ' ਦੀ ਇੱਕ ਖ਼ਬਰ ਦੇ ਮੁਤਾਬਕ, ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਸੀਨੀਅਰ ਜਨਰਲ ਅਤੇ ਈਰਾਨੀ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੈਂਬਰ ਮੋਹਸੇਨ ਰੇਜ਼ਾਈ ਨੇ ਇੱਕ ਇੰਟਰਵਿਊ ਦੌਰਾਨ ਕਿਹਾ, "ਪਾਕਿਸਤਾਨ ਨੇ ਸਾਨੂੰ ਇਹ ਭਰੋਸਾ ਦਿਵਾਇਆ ਹੈ ਕਿ ਜੇ ਇਜ਼ਰਾਈਲ ਪਰਮਾਣੂ ਮਿਜ਼ਾਈਲਾਂ ਨਾਲ ਹਮਲਾ ਕਰਦਾ ਹੈ, ਤਾਂ ਅਸੀਂ ਵੀ ਇਜ਼ਰਾਈਲ 'ਤੇ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਾਂਗੇ।"
ਪਾਕਿਸਤਾਨ ਈਰਾਨ ਦੇ ਨਾਲ ਖੜਾ ਹੈ
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਈਰਾਨ ਦਾ ਸਮਰਥਨ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ 14 ਜੂਨ ਨੂੰ ਨੈਸ਼ਨਲ ਅਸੈਂਬਲੀ ਵਿੱਚ ਕਿਹਾ ਕਿ ਮੁਸਲਮਾਨ ਦੇਸ਼ਾਂ ਨੂੰ ਇਜ਼ਰਾਈਲ ਦੇ ਖ਼ਿਲਾਫ ਇਕਜੁੱਟਤਾ ਵਿਖਾਉਣੀ ਚਾਹੀਦੀ ਹੈ। ਖ਼ਵਾਜਾ ਆਸਿਫ ਨੇ ਕਿਹਾ, "ਇਜ਼ਰਾਈਲ ਨੇ ਈਰਾਨ, ਯਮਨ ਅਤੇ ਫਿਲੀਸਤੀਨ ਨੂੰ ਨਿਸ਼ਾਨਾ ਬਣਾਇਆ ਹੈ। ਜੇਕਰ ਮੁਸਲਮਾਨ ਦੇਸ਼ ਹੁਣ ਇਕੱਠੇ ਨਹੀਂ ਹੋਏ, ਤਾਂ ਹਰ ਕਿਸੇ ਦਾ ਅਜਿਹਾ ਜਿਹਾ ਹਾਲ ਹੋਵੇਗਾ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਮੁਸਲਮਾਨ ਦੇਸ਼ਾਂ ਨੂੰ ਇਜ਼ਰਾਈਲ ਨਾਲ ਆਪਣੇ ਸਾਰੇ ਡਿਪਲੋਮੈਟਿਕ ਸੰਬੰਧ ਖਤਮ ਕਰ ਦੇਣੇ ਚਾਹੀਦੇ ਹਨ ਅਤੇ ਇਜ਼ਰਾਈਲ ਦੇ ਖ਼ਿਲਾਫ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।
ਇਜ਼ਰਾਈਲ ਨੇ ਈਰਾਨ 'ਤੇ ਕੀਤਾ ਹਮਲਾ, ਮਿਲਿਆ ਤਿੱਖਾ ਜਵਾਬ
ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਕਈ ਫੌਜੀ ਠਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਹਮਲਿਆਂ 'ਚ ਨਿਊਕਲਿਅਰ ਪਾਵਰ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸਦਾ ਜਵਾਬ ਈਰਾਨ ਵੱਲੋਂ ਤੁਰੰਤ ਦਿੱਤਾ ਗਿਆ। ਈਰਾਨ ਨੇ ਇਜ਼ਰਾਈਲ ਦੇ ਕਈ ਥਾਵਾਂ 'ਤੇ ਡਰੋਨ ਹਮਲੇ ਕੀਤੇ। ਇਜ਼ਰਾਈਲੀ ਅਧਿਕਾਰੀਆਂ ਦੇ ਮੁਤਾਬਕ, ਈਰਾਨੀ ਮਿਸਾਈਲ ਹਮਲਿਆਂ 'ਚ ਘੱਟੋ-ਘੱਟ 13 ਲੋਕ ਮਾਰੇ ਗਏ ਤੇ 370 ਤੋਂ ਵੱਧ ਜ਼ਖਮੀ ਹੋਏ ਹਨ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ

















