ਟਰੇਨ ਹਾਈਜੈਕ 'ਚ ਵੱਡਾ ਅਪਡੇਟ ਹੁਣ ਤੱਕ 155 ਬੰਧਕ ਛੁਡਵਾਏ ਗਏ, 27 ਅੱਤਵਾਦੀ ਢੇਰ, ਹਾਲੇ ਵੀ ਕੈਦ 'ਚ ਕਈ ਜ਼ਿੰਦਗੀਆਂ
ਦੁਨੀਆ ਭਰ ਦੀਆਂ ਨਜ਼ਰ ਪਾਕਿਸਤਾਨ ਦੇ ਬਲੋਚਿਸਤਾਨ 'ਚ ਹਾਈਜੈਕ ਕੀਤੀ ਗਈ ਰੇਲਗੱਡੀ ਉੱਤੇ ਬਣੀਆਂ ਹੋਈਆਂ ਹਨ। ਹਾਲ ਦੇ ਵਿੱਚ ਤਾਜ਼ਾ ਅਪਡੇਟ ਆਇਆ ਹੈ ਕਿ 155 ਬੰਧਕ ਛੁਡਾਏ ਜਾ ਚੁੱਕੇ ਹਨ। ਪਾਕਿਸਤਾਨੀ ਸੈਨਾ ਦੀ ਕਾਰਵਾਈ 'ਚ 27 ਅੱਤਵਾਦੀ ਢੇਰ..

Pakistan Train Hijack: ਪਾਕਿਸਤਾਨ ਦੇ ਬਲੋਚਿਸਤਾਨ 'ਚ ਹਾਈਜੈਕ ਕੀਤੀ ਗਈ ਰੇਲਗੱਡੀ ਵਿੱਚ ਹਾਲੇ ਵੀ 100 ਤੋਂ ਵੱਧ ਲੋਕ ਬੰਧਕ ਬਣੇ ਹੋਏ ਹਨ। ਟ੍ਰੇਨ ਨੂੰ ਹਾਈਜੈਕ ਹੋਏ 24 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਬੰਧਕ ਬਣਾਏ ਗਏ ਲੋਕਾਂ ਨੂੰ ਛੁਡਵਾਉਣ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਬਚਾਅ ਅਭਿਆਨ ਲਗਾਤਾਰ ਚੱਲ ਰਿਹਾ ਹੈ। ਇਸ ਦੌਰਾਨ, ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਬਚਾਅ ਅਭਿਆਨ ਦੀ ਤਾਜ਼ਾ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਹੁਣ ਤੱਕ 80 ਬੰਧਕ ਛੁਡਾਏ ਜਾ ਚੁੱਕੇ ਹਨ।
ਬਲੋਚਿਸਤਾਨ ਟ੍ਰੇਨ ਹਾਈਜੈਕ: ਰੈਸਕਿਊ ਓਪਰੇਸ਼ਨ ਦੇ ਵੱਡੇ ਅਪਡੇਟ
ਹੁਣੇ ਆਈ ਤਾਜ਼ਾ ਅਪਡੇਟ ਮੁਤਾਬਕ 155 ਬੰਧਕ ਛੁਡਾਏ ਜਾ ਚੁੱਕੇ ਹਨ। ਪਾਕਿਸਤਾਨੀ ਸੈਨਾ ਦੀ ਕਾਰਵਾਈ 'ਚ 27 ਅੱਤਵਾਦੀ ਢੇਰ ਹੋ ਚੁੱਕੇ ਹਨ।
ਹਾਲਾਂਕਿ, ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 100 ਤੋਂ ਵੱਧ ਬੰਧਕ ਛੁਡਾਏ ਜਾ ਚੁੱਕੇ ਹਨ। ਇੱਕ ਰਿਪੋਰਟ ਮੁਤਾਬਕ 104 ਬੰਧਕ ਮੁਕਤ ਕਰਾਏ ਗਏ ਹਨ।
ਉੱਥੇ ਹੀ, ਬਲੋਚਿਸਤਾਨ ਟ੍ਰੇਨ ਹਾਈਜੈਕ ਮਾਮਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦਾ ਬਿਆਨ ਵੀ ਆਇਆ ਹੈ। ਸ਼ਹਬਾਜ਼ ਸ਼ਰੀਫ਼ ਨੇ ਕਿਹਾ, "ਓਪਰੇਸ਼ਨ ਕਾਮਯਾਬ ਹੋਵੇਗਾ, ਅੱਤਵਾਦੀਆਂ ਦਾ ਖਾਤਮਾ ਕਰਾਂਗੇ।"
ਬਲੋਚਿਸਤਾਨ ਸਰਕਾਰ ਦੇ ਪ੍ਰਵਕਤਾ ਨੇ ਕੀ ਦਿੱਤੀ ਜਾਣਕਾਰੀ
ਬਲੋਚਿਸਤਾਨ ਸਰਕਾਰ ਦੇ ਪ੍ਰਵਕਤਾ ਸ਼ਾਹਿਦ ਰਿੰਦ ਨੇ ਕਿਹਾ, "ਸੁਰੱਖਿਆ ਬਲਾਂ ਨੇ ਇੱਕ ਬੋਗੀ ਵਿੱਚੋਂ 80 ਯਾਤਰੀਆਂ ਨੂੰ ਬਚਾ ਲਿਆ ਹੈ। ਇਨ੍ਹਾਂ 'ਚ 43 ਪੁਰਸ਼, 26 ਮਹਿਲਾਵਾਂ ਅਤੇ 11 ਬੱਚੇ ਸ਼ਾਮਲ ਹਨ। 13 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।"
ਇਸ ਤੋਂ ਪਹਿਲਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਵਲੋਂ 30 ਪਾਕਿਸਤਾਨੀ ਸੈਨਿਕਾਂ ਦੀ ਹੱਤਿਆ ਕਰਨ ਦੀ ਜਾਣਕਾਰੀ ਸਾਹਮਣੇ ਆਈ ਸੀ।
9 ਡਿੱਬਿਆਂ ਵਾਲੀ ਹਾਈਜੈਕ ਹੋਈ ਜਾਫ਼ਰ ਐਕਸਪ੍ਰੈੱਸ 'ਚ ਸਵਾਰ ਸਨ 500 ਯਾਤਰੀ
ਮੰਗਲਵਾਰ ਨੂੰ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਨੂੰ ਬਲੋਚ ਲਿਬਰੇਸ਼ਨ ਆਰਮੀ ਨੇ ਹਾਈਜੈਕ ਕਰ ਲਿਆ। ਨੌਂ ਡਿੱਬਿਆਂ ਵਾਲੀ ਇਸ ਟ੍ਰੇਨ 'ਚ ਲਗਭਗ 500 ਯਾਤਰੀ ਸਵਾਰ ਸਨ। ਜਾਫ਼ਰ ਐਕਸਪ੍ਰੈੱਸ ਜਦੋਂ ਕੁਏਟਾ ਤੋਂ ਖੈਬਰ ਪਖ਼ਤੂਨਖ਼ਵਾ ਦੇ ਪੇਸ਼ਾਵਰ ਵੱਲ ਜਾ ਰਹੀ ਸੀ, ਤਦ ਮੰਗਲਵਾਰ ਸਵੇਰੇ ਗੁਦਲਾਰ ਅਤੇ ਪੀਰੂ ਕੋਨੇਰੀ ਖੇਤਰਾਂ ਦੇ ਵਿਚਕਾਰ ਇਸ 'ਤੇ ਗੋਲਾਬਾਰੀ ਕੀਤੀ ਗਈ।
ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਬਲੋਚ ਲਿਬਰੇਸ਼ਨ ਆਰਮੀ (BLA) ਦੇ ਲੜਾਕੂਆਂ ਵਿਚਾਲੇ ਪੂਰੀ ਰਾਤ ਗੋਲੀਬਾਰੀ ਹੁੰਦੀ ਰਹੀ। ਅਜੇ ਤਕ ਇਹ ਸਪਸ਼ਟ ਨਹੀਂ ਹੋਇਆ ਕਿ ਜਾਫ਼ਰ ਐਕਸਪ੍ਰੈੱਸ ਟ੍ਰੇਨ ਵਿੱਚ ਹਾਲੇ ਵੀ ਕਿੰਨੇ ਬੰਧਕ ਬਚੇ ਹੋਏ ਹਨ। ਪਾਕਿਸਤਾਨੀ ਫੌਜ ਦਾ ਦਾਅਵਾ ਹੈ ਕਿ 27 ਬਗਾਵਤੀ ਲੜਾਕੂਆਂ ਨੂੰ ਮਾਰ ਦਿੱਤਾ ਗਿਆ ਹੈ, ਪਰ BLA ਨੇ ਇਸ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਆਦਮੀ ਨਹੀਂ ਮਰਿਆ। BLA ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਦੇ 30 ਜਵਾਨ ਮਾਰੇ ਗਏ ਹਨ।






















