'ਭਾਰਤ ਅਮਰੀਕੀ ਸ਼ਰਾਬ 'ਤੇ 150 ਫੀਸਦੀ ਟੈਰੀਫ ਲਗਾਉਂਦੈ', ਟਰੰਪ ਸਰਕਾਰ ਵੱਲੋਂ ਇੰਡੀਆ 'ਤੇ ਤਿੱਖਾ ਹਮਲਾ
ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਮੰਗਲਵਾਰ ਯਾਨੀਕਿ 11 ਮਾਰਚ ਨੂੰ ਦੁਨੀਆ ਦੇ ਕਈ ਦੇਸ਼ਾਂ ਵੱਲੋਂ ਸੰਯੁਕਤ ਰਾਜ ਅਮਰੀਕਾ 'ਤੇ ਲਾਏ ਗਏ ਟੈਰੀਫ਼ ਬਾਰੇ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਖਾਸ ਤੌਰ 'ਤੇ ਭਾਰਤ ਅਤੇ ਕੈਨੇਡਾ ਦਾ ਜ਼ਿਕਰ ਕੀਤਾ ਗਿਆ।

India Imposed Heavy Tariffs : ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਮੰਗਲਵਾਰ ਯਾਨੀਕਿ 11 ਮਾਰਚ ਨੂੰ ਦੁਨੀਆ ਦੇ ਕਈ ਦੇਸ਼ਾਂ ਵੱਲੋਂ ਸੰਯੁਕਤ ਰਾਜ ਅਮਰੀਕਾ 'ਤੇ ਲਾਏ ਗਏ ਟੈਰੀਫ਼ ਬਾਰੇ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਖਾਸ ਤੌਰ 'ਤੇ ਭਾਰਤ ਅਤੇ ਕੈਨੇਡਾ ਦਾ ਜ਼ਿਕਰ ਕੀਤਾ ਗਿਆ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰੀ ਕੈਰੋਲਿਨ ਲੈਵਿਟ ਨੇ ਇਸ ਦੌਰਾਨ ਟੈਰੀਫ਼ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਅਮਰੀਕੀ ਉਤਪਾਦਾਂ 'ਤੇ ਬਹੁਤ ਵੱਧ ਟੈਰੀਫ਼ ਲਗਾਉਂਦਾ ਹੈ ਅਤੇ ਇਸ ਨਾਲ ਲਾਭ ਕਮਾਂਦਾ ਹੈ।
ਉਨ੍ਹਾਂ ਨੇ ਖਾਸ ਤੌਰ 'ਤੇ ਭਾਰਤ ਬਾਰੇ ਗੱਲ ਕਰਦੇ ਹੋਏ ਕਿਹਾ, "ਭਾਰਤ ਵਿੱਚ ਅਮਰੀਕੀ ਸ਼ਰਾਬ 'ਤੇ 150 ਪ੍ਰਤੀਸ਼ਤ ਟੈਰੀਫ਼ ਲਗਾਇਆ ਜਾਂਦਾ ਹੈ। ਉੱਥੇ ਹੀ, ਅਮਰੀਕੀ ਖੇਤੀਬਾੜੀ ਉਪਕਰਣਾਂ 'ਤੇ ਭਾਰਤ ਵਿੱਚ 100 ਪ੍ਰਤੀਸ਼ਤ ਟੈਰੀਫ਼ ਲਗਾਇਆ ਜਾਂਦਾ ਹੈ।"
ਟ੍ਰੰਪ ਦੇ Reciprocal ਟੈਰੀਫ਼ ਲਗਾਉਣ 'ਤੇ ਕੈਰੋਲਿਨ ਲੈਵਿਟ ਦਾ ਬਿਆਨ
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਰੈਸੀਪਰੋਕਲ ਅਤੇ ਸਮਾਨ ਵਪਾਰ ਦੀ ਵਿਵਸਥਾ ਦੀ ਹਿਮਾਇਤ ਕਰਦੇ ਹਨ। ਇਸ ਦੌਰਾਨ, ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕੈਨੇਡਾ ਦਾ ਵੀ ਜ਼ਿਕਰ ਕੀਤਾ।

ਕੈਰੋਲਿਨ ਨੇ ਕਿਹਾ, "ਰਾਸ਼ਟਰਪਤੀ ਟ੍ਰੰਪ ਨੇ ਕਈ ਵਾਰ ਇਸ ਗੱਲ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਕਿ ਕੈਨੇਡਾ ਦਹਾਕਿਆਂ ਤੋਂ ਸੰਯੁਕਤ ਰਾਜ ਅਮਰੀਕਾ ਅਤੇ ਇੱਥੋਂ ਦੇ ਮਿਹਨਤੀ ਅਮਰੀਕੀ ਲੋਕਾਂ ਨੂੰ ਲੁੱਟ ਰਿਹਾ ਹੈ। ਜੇਕਰ ਤੁਸੀਂ ਉਹ ਟੈਰੀਫ਼ ਦੇਖੋ ਜੋ ਕੈਨੇਡਾ ਅਮਰੀਕੀ ਲੋਕਾਂ ਅਤੇ ਸਾਡੇ ਮਜ਼ਦੂਰਾਂ 'ਤੇ ਲੱਗਾ ਰਿਹਾ ਹੈ, ਤਾਂ ਤੁਸੀਂ ਸਮਝੋਗੇ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ।"
ਉਹ ਕੈਨੇਡਾ ਦੇ ਨਿਰਵਾਚਿਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਟ੍ਰੰਪ ਦੀ ਯੋਜਨਾਬੱਧ ਸੰਚਾਰ ਨੀਤੀ ਬਾਰੇ ਪੁੱਛੇ ਗਏ ਸਵਾਲ 'ਤੇ ਜਵਾਬ ਦੇ ਰਹੀ ਸੀ।
ਅਮਰੀਕਾ ਦੇ ਵਪਾਰ ਅਤੇ ਮਜ਼ਦੂਰਾਂ ਦੇ ਹਿੱਤ ਟਰੰਪ ਦੀ ਪ੍ਰਾਥਮਿਕਤਾ
ਵ੍ਹਾਈਟ ਹਾਊਸ ਵਿੱਚ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ, ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਭਾਰਤ, ਕੈਨੇਡਾ ਅਤੇ ਜਪਾਨ ਵੱਲੋਂ ਅਮਰੀਕੀ ਉਤਪਾਦਾਂ 'ਤੇ ਲਗਾਏ ਗਏ ਟੈਰੀਫ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ, ਅਮਰੀਕਾ ਦੇ ਵਪਾਰ ਅਤੇ ਇੱਥੋਂ ਦੇ ਮਜ਼ਦੂਰਾਂ ਦੇ ਹਿੱਤ ਨੂੰ ਪਹਿਲ ਦਿੱਤੇ ਹੋਏ ਹਨ।
ਉਨ੍ਹਾਂ ਨੇ ਇਸ ਦੌਰਾਨ ਇੱਕ ਚਾਰਟ ਵੇਖਾਉਂਦੇ ਹੋਏ ਕੈਨੇਡਾ ਦਾ ਜ਼ਿਕਰ ਕੀਤਾ ਅਤੇ ਕਿਹਾ, “ਕੈਨੇਡਾ ਅਮਰੀਕੀ ਪਨੀਰ ਅਤੇ ਮੱਖਣ 'ਤੇ ਲਗਭਗ 300 ਪ੍ਰਤੀਸ਼ਤ ਟੈਰੀਫ਼ ਲਗਾਉਂਦਾ ਹੈ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ, ਤਾਂ ਉੱਥੇ ਅਮਰੀਕੀ ਸ਼ਰਾਬ 'ਤੇ 150 ਪ੍ਰਤੀਸ਼ਤ ਟੈਰੀਫ਼ ਲਗਦਾ ਹੈ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਥਿਤੀ ਭਾਰਤ ਵਿੱਚ ਕੈਂਟਕੀ ਬਰਬਨ ਦੇ ਨਿਰਯਾਤ (ਐਕਸਪੋਰਟ) ਨੂੰ ਸਮਰਥਨ ਦੇਵੇਗੀ? ਮੈਨੂੰ ਤਾਂ ਨਹੀਂ ਲੱਗਦਾ। ਇਸ ਤੋਂ ਇਲਾਵਾ, ਅਮਰੀਕੀ ਖੇਤੀਬਾੜੀ ਉਪਕਰਣਾਂ 'ਤੇ 100 ਪ੍ਰਤੀਸ਼ਤ ਟੈਰੀਫ਼ ਲਗਾਇਆ ਜਾਂਦਾ ਹੈ।”
#WATCH | Washington, DC: Press Secretary Karoline Leavitt says, "...Look at India, 150 per cent tariff on American alcohol. Do you think that's helping Kentucky Bourbon be exported to India? I don't think so. 100 per cent tariff on agricultural products from India...President… pic.twitter.com/fctjCHogsv
— ANI (@ANI) March 11, 2025






















