ਪੜਚੋਲ ਕਰੋ

Pakistan: ਤਹਿਰੀਕ-ਏ-ਤਾਲਿਬਾਨ ਦੇ ਨਿਸ਼ਾਨੇ 'ਤੇ ਪਾਕਿਸਤਾਨ ਦੀ ਸੰਸਦ, ਵੀਡੀਓ ਜਾਰੀ ਕਰਕੇ ਕਿਹਾ- 'ਅਸੀਂ ਆ ਰਹੇ ਹਾਂ...'

Tehreek-e-Taliban Pakistan: ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਸੀ ਕਿ ਇਸਲਾਮਾਬਾਦ ਨੂੰ ਅਫ਼ਗਾਨਿਸਤਾਨ ਵਿੱਚ ਵਿਦਰੋਹੀਆਂ ਦੇ ਠਿਕਾਣਿਆਂ 'ਤੇ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੈ।

Tehreek e Taliban Warns Pakistan: ਪਾਕਿਸਤਾਨ ਵਿੱਚ ਆਰਥਿਕ ਸੰਕਟ ਕਾਰਨ ਸਰਕਾਰ ਅਤੇ ਆਮ ਲੋਕਾਂ ਦੀ ਹਾਲਤ ਮੁਸੀਬਤ ਵਿੱਚ ਹੈ। ਇਸ ਦੌਰਾਨ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੱਲੋਂ ਪਾਕਿਸਤਾਨ ਸਰਕਾਰ ਨੂੰ ਸਖ਼ਤ ਚੁਣੌਤੀ ਦਿੱਤੀ ਜਾ ਰਹੀ ਹੈ। ਅੱਤਵਾਦੀ ਸੰਗਠਨ ਟੀਟੀਪੀ ਨੇ ਪਾਕਿਸਤਾਨ ਸਰਕਾਰ ਨੂੰ ਧਮਕੀ ਦਿੱਤੀ ਹੈ। ਇਹ ਧਮਕੀ ਇੱਕ ਵੀਡੀਓ ਰਾਹੀਂ ਦਿੱਤੀ ਗਈ ਹੈ। ਧਮਕੀ ਭਰੇ ਸੰਦੇਸ਼ 'ਚ ਲਿਖਿਆ ਹੈ ਕਿ 'ਅਸੀਂ ਆ ਰਹੇ ਹਾਂ'। ਡਾਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਵੀਡੀਓ ਬਣਾਉਣ ਵਾਲੇ ਟੀਟੀਪੀ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਾਕਿਸਤਾਨ 'ਚ ਤਹਿਰੀਕ-ਏ-ਤਾਲਿਬਾਨ ਯਾਨੀ ਟੀਟੀਪੀ 'ਤੇ ਪਾਬੰਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਹਾਲ ਹੀ ਵਿੱਚ ਅਫਗਾਨਿਸਤਾਨ ਵਿੱਚ ਟੀਟੀਪੀ ਦੇ ਠਿਕਾਣਿਆਂ ਉੱਤੇ ਫੌਜੀ ਕਾਰਵਾਈਆਂ ਵੱਲ ਇਸ਼ਾਰਾ ਕੀਤਾ ਸੀ।

'ਅਸੀ ਆ ਰਹੇ ਹਾਂ'

ਤਹਿਰੀਕ-ਏ-ਤਾਲਿਬਾਨ ਅਤੇ ਪਾਕਿਸਤਾਨੀ ਫੌਜ ਵਿਚਾਲੇ ਜੰਗ ਵਰਗਾ ਮਾਹੌਲ ਬਣ ਗਿਆ ਹੈ। ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸੰਸਦ ਵੀ ਤਹਿਰੀਕ-ਏ-ਤਾਲਿਬਾਨ ਦੇ ਨਿਸ਼ਾਨੇ 'ਤੇ ਹੈ। ਅੱਤਵਾਦੀ ਸੰਗਠਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਅਸੀਂ ਆ ਰਹੇ ਹਾਂ''। ਟੀਟੀਪੀ ਨੇ ਇਸ ਸੰਦੇਸ਼ ਨਾਲ ਦੇਸ਼ ਦੀ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ। ਦੇਸ਼ ਦੀ ਸੰਸਦ ਦੇ ਨਾਲ ਇੱਕ ਵਿਅਕਤੀ ਨੂੰ ਉਰਦੂ ਅਤੇ ਅੰਗਰੇਜ਼ੀ ਵਿੱਚ ਧਮਕੀ ਭਰੇ ਸੰਦੇਸ਼ ਵਾਲਾ ਕਾਗਜ਼ ਦਾ ਟੁਕੜਾ ਫੜਿਆ ਹੋਇਆ ਦਿਖਾਇਆ ਗਿਆ ਹੈ। ਵਿਅਕਤੀ ਦਾ ਚਿਹਰਾ ਦਿਖਾਈ ਨਹੀਂ ਦਿੰਦਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇਸਲਾਮਾਬਾਦ ਦੇ ਮਾਰਗਲਾ ਪਹਾੜੀਆਂ ਤੋਂ ਸ਼ੂਟ ਕੀਤਾ ਗਿਆ ਹੈ।

ਸ਼ਾਹਬਾਜ਼ ਸ਼ਰੀਫ ਅਤੇ ਭੁੱਟੋ ਪਰਿਵਾਰ ਨੂੰ ਧਮਕੀਆਂ

ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਸੱਤਾਧਾਰੀ ਗਠਜੋੜ ਸਰਕਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਹੈ। ਅੱਤਵਾਦੀ ਸਮੂਹ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜੇਕਰ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਦੋਵੇਂ ਪਾਰਟੀਆਂ ਆਪਣੇ ਸਟੈਂਡ 'ਤੇ ਕਾਇਮ ਰਹਿੰਦੀਆਂ ਹਨ ਅਤੇ ਫੌਜ ਦੀ ਗੁਲਾਮ ਬਣੀਆਂ ਰਹਿੰਦੀਆਂ ਹਨ ਤਾਂ ਉਨ੍ਹਾਂ ਦੇ ਪ੍ਰਮੁੱਖ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤਹਿਰੀਕ-ਏ-ਤਾਲਿਬਾਨ ਦਾ ਅਲ-ਕਾਇਦਾ ਨਾਲ ਨਜ਼ਦੀਕੀ ਸਬੰਧ ਮੰਨਿਆ ਜਾਂਦਾ ਹੈ।

ਪਾਕਿਸਤਾਨੀ ਮੰਤਰੀ ਨੇ ਕਾਰਵਾਈ ਦੇ ਸੰਕੇਤ ਦਿੱਤੇ ਹਨ

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਹਾਲ ਹੀ ਵਿੱਚ ਅਫਗਾਨਿਸਤਾਨ ਵਿੱਚ ਟੀਟੀਪੀ ਦੇ ਠਿਕਾਣਿਆਂ ਵਿਰੁੱਧ ਸੰਭਾਵਿਤ ਫੌਜੀ ਕਾਰਵਾਈ ਦੇ ਸੰਕੇਤ ਦਿੱਤੇ ਸਨ। ਸਨਾਉੱਲਾ ਨੇ ਕਿਹਾ ਸੀ ਕਿ ਇਸਲਾਮਾਬਾਦ ਨੂੰ ਅਫ਼ਗ਼ਾਨਿਸਤਾਨ ਵਿੱਚ ਵਿਦਰੋਹੀਆਂ ਦੇ ਟਿਕਾਣਿਆਂ 'ਤੇ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੈ ਜੇਕਰ ਉਨ੍ਹਾਂ ਦੇ ਦੇਸ਼ ਨੂੰ ਉਨ੍ਹਾਂ ਤੋਂ ਖਤਰਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਅਫਗਾਨਿਸਤਾਨ ਨੇ ਇਨ੍ਹਾਂ ਨੂੰ ਖਤਮ ਕਰਨ ਲਈ ਕਾਰਵਾਈ ਨਹੀਂ ਕੀਤੀ ਤਾਂ ਇਸਲਾਮਾਬਾਦ ਅਫਗਾਨਿਸਤਾਨ 'ਚ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਹਮਲਾ ਕਰ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Advertisement
ABP Premium

ਵੀਡੀਓਜ਼

Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp SanjhaFARMERS PROTEST | DALLEWAL | ਸੰਸਦ 'ਚ ਗੱਜੀ Harsimrat Badal; ਪਹਿਲਾ 700 ਸ਼ਹੀਦ ਹੋਇਆ ਹੁਣ ਡੱਲੇਵਾਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
Embed widget