ਭਾਰਤ ਨਾਲ ਸ਼ਾਂਤੀ ਚਾਹੁੰਦਾ ਪਾਕਿਸਤਾਨ
ਭਾਰਤ ਤੇ ਪਾਕਿਸਤਾਨ ਦੇ ਵਿਚ ਤਣਾਅ ਘੱਟ ਕਰਨ ਲਈ ਇਕ ਮਹੱਤਵਪੂਰਨ ਕਦਮ ਦੇ ਤਹਿਤ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਨੇ ਕਿਹਾ ਕਿ ਕੰਟੋਰਲ ਰੇਖਾ ਐਲਓਸੀ ਤੇ ਹੋਰ ਖੇਤਰਾਂ 'ਚ ਜੰਗਬੰਦੀ ਤੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ਲਈ ਸਹਿਮਤ ਹੋਏ ਹਨ।
ਇਸਲਾਮਾਬਾਦ: ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਨਾਲ ਸਾਰੇ ਮੁੱਦਿਆਂ ਦਾ ਸ਼ਾਂਤੀਪੂਰਵਕ ਹੱਲ ਚਾਹੁੰਦਾ ਹੈ। ਇਸ 'ਚ ਕਸ਼ਮੀਰ ਮੁੱਦਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਹੈ ਕਿ ਜੰਗਬੰਦੀ ਨੂੰ ਲੈਕੇ ਹਾਲ ਹੀ 'ਚ ਬਣੀ ਸਹਿਮਤੀ ਇਸਲਾਮਾਬਾਦ ਜਰੀਏ ਜ਼ਿਕਰ ਕੀਤੇ ਜਾਣ ਵਾਲੇ ਰੁਖ਼ ਦੇ ਮੁਤਾਬਕ ਹੈ।
ਭਾਰਤ ਤੇ ਪਾਕਿਸਤਾਨ ਦੇ ਵਿਚ ਤਣਾਅ ਘੱਟ ਕਰਨ ਲਈ ਇਕ ਮਹੱਤਵਪੂਰਨ ਕਦਮ ਦੇ ਤਹਿਤ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਨੇ ਕਿਹਾ ਕਿ ਕੰਟੋਰਲ ਰੇਖਾ ਐਲਓਸੀ ਤੇ ਹੋਰ ਖੇਤਰਾਂ 'ਚ ਜੰਗਬੰਦੀ ਤੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨ ਲਈ ਸਹਿਮਤ ਹੋਏ ਹਨ।
ਉੱਥੇ ਹੀ ਹੁਣ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਨੇ ਕਿਹਾ, 'ਪਾਕਿਸਤਾਨ ਨੇ ਹਮੇਸ਼ਾ ਕਿਹਾ ਕਿ ਅਸੀਂ ਸਾਰੇ ਮੁੱਦਿਆਂ ਦਾ ਸ਼ਾਂਤੀਪੂਰਵਕ ਹੱਲ ਚਾਹੁੰਦੇ ਹਾਂ, ਜਿਸ 'ਚ ਅੰਤਰ-ਰਾਸ਼ਟਰੀ ਪੱਧਰ 'ਤੇ ਪਹਿਚਾਣਿਆ ਗਿਆ ਜੰਮੂ-ਕਸ਼ਮੀਰ ਦਾ ਮੁੱਦਾ ਵੀ ਸ਼ਾਮਲ ਹੈ। ਸਾਡੇ ਸਿਧਾਂਤਕ ਰੁਖ 'ਚ ਕੋਈ ਬਦਲਾਅ ਨਹੀਂ ਹੋਇਆ।'
ਪੁਰਾਣੇ ਰੁਖ 'ਚ ਕੋਈ ਬਦਲਾਅ ਨਹੀਂ
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਵਾਦ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਨੂੰ ਲੈਕੇ ਪਾਕਿਸਤਾਨ ਨੇ ਕੰਟੋਰਲ ਰੇਖਾ 'ਤੇ ਸ਼ਾਂਤੀ ਬਰਕਰਾਰ ਰੱਖਣ ਲਈ 2003 ਦੀ ਜੰਗਬੰਦੀ ਸਹਿਮਤੀ ਦਾ ਪਾਲਣ ਕਰਨ ਦੀ ਲੋੜ ਦਾ ਮੁੱਦਾ ਲਗਾਤਾਰ ਚੁੱਕਿਆ ਹੈ।
ਉਨ੍ਹਾਂ ਕਿਹਾ, 'ਅਸੀਂ ਇਹ ਵੀ ਕਿਹਾ ਕਿ ਕੰਟਰੋਲ ਰੇਖਾ 'ਤੇ ਸੰਘਰਸ਼ ਦਾ ਵਧਣਾ ਖੇਤਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਹੈ। ਇਸ ਲਈ ਇਹ ਘਟਨਾ ਕ੍ਰਮ ਪਾਕਿਸਤਾਨ ਦੇ ਰੁਖ਼ ਦੇ ਮੁਤਾਬਕ ਹੈ। ਉੱਥੇ ਹੀ ਚੌਧਰੀ ਨੇ ਇਲਜ਼ਾਮ ਲਾਇਆ ਕਿ 2003 ਤੋਂ ਹੁਣ ਤਕ ਭਾਰਤ ਜ਼ਰੀਏ 13,600 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਇਕੱਲੇ 2020 'ਚ 3,097 ਜੰਗਬੰਦੀ ਉਲੰਘਣਾ ਹੋਈ, ਜਿਸ 'ਚ 28 ਲੋਕ ਮਾਰੇ ਗਏ ਤੇ 257 ਨਾਗਰਿਕ ਜ਼ਖ਼ਮੀ ਹੋਏ।