ਪੜਚੋਲ ਕਰੋ
Advertisement
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਆਪਣੀ ਜ਼ਿੰਦਗੀ 'ਤੇ ਲਿਖ ਰਹੀ ਕਿਤਾਬ , ਕੈਪਟਨ ਅਮਰਿੰਦਰ ਦੀ ਦੋਸਤੀ 'ਤੇ ਵੀ ਲਿਖਿਆ ਜਾਵੇਗਾ ਚੈਪਟਰ
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਆਪਣੀ ਨਿੱਜੀ ਜ਼ਿੰਦਗੀ 'ਤੇ ਇੱਕ ਕਿਤਾਬ ਲਿਖਣ ਜਾ ਰਹੀ ਹੈ। ਅਰੂਸਾ ਆਲਮ ਨੇ ਆਪਣੀ ਕਿਤਾਬ ਦੇ ਹੁਣ ਤੱਕ 12 ਅਧਿਆਏ ਲਿਖੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ 12 ਅਧਿਆਵਾਂ ਵਿੱਚ ਬਚਪਨ ਤੋਂ ਵਿਆਹ ਤੱਕ ਦਾ ਜ਼ਿਕਰ ਕੀਤਾ ਹੈ।
ਚੰਡੀਗੜ੍ਹ : ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ (Aroosa Aalam) ਆਪਣੀ ਨਿੱਜੀ ਜ਼ਿੰਦਗੀ 'ਤੇ ਇੱਕ ਕਿਤਾਬ ਲਿਖਣ ਜਾ ਰਹੀ ਹੈ। ਅਰੂਸਾ ਆਲਮ ਨੇ ਆਪਣੀ ਕਿਤਾਬ ਦੇ ਹੁਣ ਤੱਕ 12 ਅਧਿਆਏ ਲਿਖੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ 12 ਅਧਿਆਵਾਂ ਵਿੱਚ ਬਚਪਨ ਤੋਂ ਵਿਆਹ ਤੱਕ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਉਹ ਪੱਤਰਕਾਰੀ ਵਿਚ ਕਿਵੇਂ ਆਈ ਅਤੇ ਉਸ ਨੇ ਕਿਹੜੀਆਂ ਵੱਡੀਆਂ -ਵੱਡੀਆਂ ਸਟੋਰੀਆਂ ਉਨ੍ਹਾਂ ਨੇ ਬ੍ਰੇਕ ਕੀਤੀਆਂ ਹਨ, ਇਸ ਦਾ ਜ਼ਿਕਰ ਹੋਵੇਗਾ।
ਇਸ ਤੋਂ ਬਾਅਦ ਭਾਰਤ ਅਤੇ ਪੰਜਾਬ ਆਉਣ ਦੀ ਗੱਲ ਵੀ ਹੋਵੇਗੀ ਅਤੇ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ (Captian Amarinder Singh) ਦੀ ਦੋਸਤੀ 'ਤੇ ਵੀ ਚੈਪਟਰ ਲਿਖਿਆ ਜਾਵੇਗਾ। ਦੱਸਿਆ ਜਾਂਦਾ ਹੈ ਕਿ ਅਰੂਸਾ ਆਲਮ ਨੇ ਅਜੇ ਤੱਕ ਇਸ ਕਿਤਾਬ ਦਾ ਨਾਂ ਫਾਈਨਲ ਨਹੀਂ ਕੀਤਾ ਹੈ।
ਅਕਲੀਨ ਅਖਤਰ ਦੀ ਬੇਟੀ ਹੈ ਅਰੂਸਾ ਆਲਮ
ਅਰੂਸਾ ਪਾਕਿਸਤਾਨ 'ਚ 'ਕੁਈਨ ਜਨਰਲ' ਦੇ ਨਾਂ ਨਾਲ ਮਸ਼ਹੂਰ ਅਕਲੀਨ ਅਖਤਰ ਦੀ ਬੇਟੀ ਹੈ। ਇੱਕ ਸਮਾਜ ਸੇਵਕ ਅਖਤਰ ਦਾ 1970 ਦੇ ਦਹਾਕੇ ਵਿੱਚ ਪਾਕਿਸਤਾਨ ਦੀ ਰਾਜਨੀਤੀ ਉੱਤੇ ਡੂੰਘਾ ਪ੍ਰਭਾਵ ਸੀ। ਦੱਸਿਆ ਜਾਂਦਾ ਹੈ ਕਿ ਅਰੂਸਾ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ 2004 'ਚ ਮਿਲੀ ਸੀ, ਜਦੋਂ ਉਹ ਪਾਕਿਸਤਾਨ ਦੇ ਦੌਰੇ 'ਤੇ ਗਈ ਸੀ। ਜਿਸ ਤੋਂ ਬਾਅਦ ਅਰੂਸਾ ਆਲਮ ਕਈ ਵਾਰ ਭਾਰਤ ਆ ਚੁੱਕੀ ਹੈ। ਉਹ ਅਮਰਿੰਦਰ ਸਿੰਘ ਨਾਲ ਵੀ ਨਜ਼ਰ ਆ ਚੁੱਕੀ ਹੈ।
ਕੈਪਟਨ ਅਮਰਿੰਦਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਈ ਸੀ ਅਰੂਸਾ
ਅਰੂਸਾ ਆਲਮ ਇੱਕ ਪਾਕਿਸਤਾਨੀ ਰੱਖਿਆ ਪੱਤਰਕਾਰ ਹੈ ,ਜਿਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਰੀਬੀ ਕਿਹਾ ਜਾਂਦਾ ਹੈ। ਅਰੂਸਾ ਨੇ 2007 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਉਹ ਕਪਤਾਨ ਦੀ ਦੋਸਤ ਹੈ। ਅਰੂਸਾ ਆਲਮ 2017 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵੀ ਆਈ ਸੀ।
ਕੈਪਟਨ ਅਮਰਿੰਦਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਈ ਸੀ ਅਰੂਸਾ
ਅਰੂਸਾ ਆਲਮ ਇੱਕ ਪਾਕਿਸਤਾਨੀ ਰੱਖਿਆ ਪੱਤਰਕਾਰ ਹੈ ,ਜਿਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਰੀਬੀ ਕਿਹਾ ਜਾਂਦਾ ਹੈ। ਅਰੂਸਾ ਨੇ 2007 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਉਹ ਕਪਤਾਨ ਦੀ ਦੋਸਤ ਹੈ। ਅਰੂਸਾ ਆਲਮ 2017 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵੀ ਆਈ ਸੀ।
ਦੱਸ ਦੇਈਏ ਕਿ ਪਾਕਿਸਤਾਨੀ ਰੱਖਿਆ ਪੱਤਰਕਾਰ ਅਰੂਸਾ ਆਲਮ ਹਮੇਸ਼ਾਂ ਚਰਚਾ ਵਿੱਚ ਰਹੀ ਹੈ। ਭਾਰਤ ਵਿੱਚ ਉਸ ਦੀ ਚਰਚਾ ਕੈਪਟਨ ਅਮਰਿੰਦਰ ਨਾਲ ਹੋਈ ਸੀ। ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਅਤੇ ਅਰੂਸਾ ਆਲਮ ਦਾ ਬਹੁਤ ਨੇੜਲਾ ਰਿਸ਼ਤਾ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਨ੍ਹਾਂ 'ਤੇ ਸਵਾਲ ਉਠਾਉਂਦੀਆਂ ਸਨ ਕਿ ਅਰੂਸਾ ਆਲਮ ਭਾਰਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਕਿਸ ਅਧਿਕਾਰ ਤਹਿਤ ਰਹਿ ਰਹੀ ਹੈ, ਪਰ ਕੈਪਟਨ ਨੇ ਕਦੇ ਵੀ ਇਸ ਦਾ ਖੁੱਲ੍ਹ ਕੇ ਜਵਾਬ ਨਹੀਂ ਦਿੱਤਾ ਸੀ ਪਰ ਇਨ੍ਹਾਂ ਅਫਵਾਹਾਂ ਤੋਂ ਬਾਅਦ ਅਰੂਸਾ ਆਲਮ ਨੇ ਚੰਡੀਗੜ੍ਹ ਵਿੱਚ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਉਸਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਰਫ ਦੋਸਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement