(Source: ECI/ABP News/ABP Majha)
Viral Sach: ਪਾਕਿਸਤਾਨੀ ਕੁੜੀ ਆਪਣੇ ਪਿਤਾ ਨਾਲ ਵਿਆਹ ਕਰ ਕੇ ਬਣੀ ਚੌਥੀ ਪਤਨੀ? ਜਾਣੋ ਕੀ ਹੈ ਇਸ ਵੀਡੀਓ ਦਾ ਸੱਚ
Pakistan Girl Viral Video: ਪਾਕਿਸਤਾਨ ਲੜਕੀ ਦਾ ਉਸ ਦੇ ਪਿਤਾ ਨਾਲ ਵਿਆਹ ਕੀਤੇ ਜਾਣ ਦਾ ਦਾਅਵਾ ਕਰਨ ਵਾਲੇ ਵਾਇਰਲ ਵੀਡੀਓ ਦਾ ਸੱਚ ਸਾਹਮਣੇ ਆਇਆ।
Pakistan News: ਸੋਸ਼ਲ ਮੀਡੀਆ ਉੱਤੇ ਰਾਬੀਆ ਨਾਂ ਦੀ ਪਾਕਿਸਤਾਨੀ ਲੜਕੀ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਕਈ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਆਪਣੇ ਹੀ ਪਿਤਾ ਨਾਲ ਵਿਆਹ ਕਰ ਲਿਆ ਹੈ ਅਤੇ ਚੌਥੀ ਪਤਨੀ ਬਣ ਗਈ ਹੈ। ਵਾਇਰਲ ਵੀਡੀਓ 'ਚ ਵਿਆਹੁਤਾ ਲੜਕੀ ਆਪਣੇ ਪਰਿਵਾਰ ਭਾਵ ਸੁਹਰਿਆਂ ਤੋਂ ਦੂਜੀ ਧੀ ਹੋਣ ਦੀ ਗੱਲ ਕਹਿ ਰਹੀ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ 'ਪਿਤਾ ਨਾਲ ਧੀ ਦੇ ਵਿਆਹ' ਦਾ ਦਾਅਵਾ ਕਰਦੇ ਹੋਏ ਅਫਵਾਹ ਫੈਲਾ ਦਿੱਤੀ।
ਪਾਕਿਸਤਾਨੀ ਲੜਕੀ ਦੇ ਵਿਆਹ ਦਾ ਸੱਚ
ਵਾਇਰਲ ਵੀਡੀਓ ਬਾਰੇ, Alt ਨਿਊਜ਼ ਦੇ ਸਹਿ-ਸੰਸਥਾਪਕ ਅਤੇ ਤੱਥ ਜਾਂਚਕਰਤਾ ਮੁਹੰਮਦ ਜ਼ੁਬੈਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਲੜਕੀ ਨੇ ਆਪਣੇ ਪਿਤਾ ਨਾਲ ਵਿਆਹ ਨਹੀਂ ਕੀਤਾ ਹੈ, ਪਰ ਕਈ ਰਾਈਟ ਵਿੰਗ ਵਾਲੇ ਹੈਂਡਲ ਦੁਆਰਾ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
ਉਹਨਾਂ ਦੱਸਿਆ ਹੈ ਕਿ ਜਿਸ ਵਿਅਕਤੀ ਨਾਲ ਵਿਆਹ ਦੀ ਗੱਲ ਹੋਈ ਹੈ, ਉਸ ਨੇ ਤਿੰਨ ਪਤਨੀਆਂ ਨੂੰ ਤਲਾਕ ਦੇ ਕੇ ਚੌਥੀ ਵਾਰ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕੀਤਾ ਹੈ, ਜਿਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ। ਇਸ ਵੀਡੀਓ 'ਚ ਲੜਕੀ ਦੱਸ ਰਹੀ ਹੈ ਕਿ ਵਿਆਹ ਦੇ 6 ਸਾਲ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੇ ਪਤੀ ਦੀਆਂ ਪਹਿਲਾਂ ਤਿੰਨ ਪਤਨੀਆਂ ਸਨ।
A lot of RW handles like @kajal_jaihind are known to share Misinformation.
— Mohammed Zubair (@zoo_bear) July 8, 2023
Do listen to the video again, She's not his daughter as you all claim.
Also, The guy (Amir Khan) in the video divorced his 3 wives and got married to Rabia. Not to his daughter as claimed by Right Wing. https://t.co/bqrVjh0BW2 pic.twitter.com/tDmIzeYgdt
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ