Pakistan: ਇਮਰਾਨ ਖ਼ਾਨ ਦੇ ਲਾਂਗ ਮਾਰਚ 'ਚ ਹਾਦਸਾ, ਇੰਟਰਵਿਊ ਲੈਣ ਗਈ ਮਹਿਲਾ ਪੱਤਰਕਾਰ ਦੀ ਟਰੱਕ ਹੇਠਾਂ ਆਉਣ ਨਾਲ ਮੌਤ
Pakistani Reporter Death: ਮਹਿਲਾ ਰਿਪੋਰਟਰ ਸਦਾਫ ਨਈਮ ਇਮਰਾਨ ਖ਼ਾਨ ਦਾ ਵਿਸ਼ੇਸ਼ ਇੰਟਰਵਿਊ ਲੈਣ ਲਈ ਰੈਲੀ ਵਿੱਚ ਪਹੁੰਚੀ ਸੀ। ਹਾਦਸੇ 'ਚ ਉਸ ਦੀ ਮੌਤ ਹੋ ਗਈ।
Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਲਾਂਗ ਮਾਰਚ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਹੈ। 'ਹਕੀਕੀ ਅਜ਼ਾਦੀ ਮਾਰਚ' ਦੀ ਕਵਰੇਜ ਕਰਨ ਆਈ ਇੱਕ ਮਹਿਲਾ ਰਿਪੋਰਟਰ (ਸਦਫ ਨਈਮ) ਦੀ ਐਤਵਾਰ (30 ਅਕਤੂਬਰ) ਨੂੰ ਇੱਕ ਕੰਟੇਨਰ ਨੇ ਕੁਚਲ ਕੇ ਹੱਤਿਆ ਕਰ ਦਿੱਤੀ। ਇਸ ਹਾਦਸੇ ਤੋਂ ਬਾਅਦ ਇਮਰਾਨ ਖ਼ਾਨ ਨੇ ਮਾਰਚ ਰੋਕਣ ਦਾ ਐਲਾਨ ਵੀ ਕੀਤਾ।
ਮਹਿਲਾ ਰਿਪੋਰਟਰ ਦੀ ਪਛਾਣ ਚੈਨਲ ਫਾਈਵ ਦੀ ਰਿਪੋਰਟਰ ਸਦਾਫ ਨਈਮ ਵਜੋਂ ਹੋਈ ਹੈ। ਪੱਤਰਕਾਰ ਦੇ ਅਚਾਨਕ ਡਿੱਗਣ ਤੋਂ ਬਾਅਦ ਖ਼ਾਨ ਦਾ ਕੰਟੇਨਰ ਉਸ ਦੇ ਉਪਰੋਂ ਲੰਘ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਇਮਰਾਨ ਖ਼ਾਨ ਦਾ ਐਕਸਕਲੂਸਿਵ ਇੰਟਰਵਿਊ ਲੈਣ ਆਈ ਸੀ। ਇਸ ਦੌਰਾਨ ਇਮਰਾਨ ਖ਼ਾਨ ਦੀ ਇਹ ਰੈਲੀ ਕੰਮੋਕੇ ਤੋਂ ਲਾਹੌਰ ਦੇ ਜੀਟੀ ਰੋਡ ਤੱਕ ਜਾ ਰਹੀ ਸੀ।
ਸਦਾਫ ਨਈਮ ਇੱਕ ਮਿਹਨਤੀ ਰਿਪੋਰਟਰ ਸੀ
ਇਮਰਾਨ ਖ਼ਾਨ ਦਾ ਕਾਫਲਾ ਪੂਰਬੀ ਸ਼ਹਿਰ ਲਾਹੌਰ ਤੋਂ ਸ਼ੁਰੂ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਪਹੁੰਚਣ ਦੀ ਉਮੀਦ ਹੈ। ਖ਼ਾਨ ਨੇ ਸਦਾਫ ਨਈਮ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸਨੇ ਟਵੀਟ ਕਰਕੇ ਲਿਖਿਆ ਕਿ ਸਦਾਫ ਨਈਮ ਇੱਕ "ਗਤੀਸ਼ੀਲ ਅਤੇ ਮਿਹਨਤੀ" ਰਿਪੋਰਟਰ ਸੀ। ਉਨ੍ਹਾਂ ਪਰਿਵਾਰ ਲਈ ਧੀਰਜ ਦੀ ਕਾਮਨਾ ਕੀਤੀ।
25 ਲੱਖ ਰੁਪਏ ਦੀ ਵਿੱਤੀ ਸਹਾਇਤਾ
ਇਸ ਦੇ ਨਾਲ ਹੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਵੀ ਸਦਫ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਕਿਹਾ, "ਮੈਂ ਉਸ ਨੂੰ ਨਿੱਜੀ ਤੌਰ 'ਤੇ ਜਾਣਦੀ ਹਾਂ। ਉਹ ਇਕ ਮਿਹਨਤੀ ਪੱਤਰਕਾਰ ਸੀ ਅਤੇ ਇਮਰਾਨ ਖ਼ਾਨ ਦਾ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦੀ ਹੱਤਿਆ ਕਰ ਦਿੱਤੀ ਗਈ, ਜੋ ਹੈਰਾਨ ਕਰਨ ਵਾਲਾ ਹੈ।" ਇਸ ਦੇ ਨਾਲ ਹੀ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਮ੍ਰਿਤਕ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਮ੍ਰਿਤਕ ਦੇ ਪਰਿਵਾਰ ਲਈ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।