ਗਾਇਕਾ ਨੇ ਫਿਦਾਇਨ ਜੈਕੇਟ ਪਾ ਕੇ ਮੋਦੀ ਨੂੰ ਦਿੱਤੀ ਧਮਕੀ
ਪਾਕਿਸਤਾਨੀ ਗਾਇਕਾ ਰਾਬੀ ਪੀਰਜ਼ਾਦਾ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਧਮਕੀ ਦਿੱਤੀ ਹੈ। ਰਾਬੀ ਨੇ ਟਵਿੱਟਰ 'ਤੇ ਤਸਵੀਰ ਪੋਸਟ ਕੀਤੀ ਹੈ। ਇਸ ਵਿੱਚ ਉਹ ਆਤਮਘਾਤੀ ਹਮਲਾਵਰਾਂ ਦੀ ਜੈਕੇਟ ਪਹਿਨੀ ਦਿਖਾਈ ਦੇ ਰਹੀ ਹੈ। ਹੁਣ ਉਸ ਦੀ ਨਵੀਂ ਹਰਕਤ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਤਨਜ਼ ਕੱਸਿਆ ਹੈ। ਇੱਕ ਯੂਜ਼ਰ ਨੇ ਉਸ ਨੂੰ ਪੁੱਛਿਆ- ਕੀ ਇਹ ਪਾਕਿਸਤਾਨ ਦੀ ਕੌਮੀ ਵਰਦੀ ਹੈ?
ਇਸਲਾਮਾਬਾਦ: ਪਾਕਿਸਤਾਨੀ ਗਾਇਕਾ ਰਾਬੀ ਪੀਰਜ਼ਾਦਾ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਧਮਕੀ ਦਿੱਤੀ ਹੈ। ਰਾਬੀ ਨੇ ਟਵਿੱਟਰ 'ਤੇ ਤਸਵੀਰ ਪੋਸਟ ਕੀਤੀ ਹੈ। ਇਸ ਵਿੱਚ ਉਹ ਆਤਮਘਾਤੀ ਹਮਲਾਵਰਾਂ ਦੀ ਜੈਕੇਟ ਪਹਿਨੀ ਦਿਖਾਈ ਦੇ ਰਹੀ ਹੈ। ਹੁਣ ਉਸ ਦੀ ਨਵੀਂ ਹਰਕਤ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਤਨਜ਼ ਕੱਸਿਆ ਹੈ। ਇੱਕ ਯੂਜ਼ਰ ਨੇ ਉਸ ਨੂੰ ਪੁੱਛਿਆ- ਕੀ ਇਹ ਪਾਕਿਸਤਾਨ ਦੀ ਕੌਮੀ ਵਰਦੀ ਹੈ?
ਕੁਝ ਦਿਨ ਪਹਿਲਾਂ ਗਾਇਕ ਨੇ ਆਪਣੇ ਘਰ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਵਿੱਚ ਉਹ ਹੱਥਾਂ ਵਿੱਚ ਸੱਪ ਫੜ ਕੇ ਭਾਰਤ ਨੂੰ ਧਮਕੀ ਦਿੰਦੀ ਦਿਖਾਈ ਦਿੱਤੀ ਸੀ। ਪਾਕਿਸਤਾਨ ਦੇ ਜੰਗਲੀ ਜੀਵਣ ਮੰਤਰਾਲੇ ਨੇ ਇਸ ਦੇ ਖਿਲਾਫ ਐਫਆਈਆਰ ਦਰਜ ਕਰਵਾਈ। ਬਾਅਦ ਵਿੱਚ ਰਾਬੀ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ।
ਰਾਬੀ ਨੇ ਮੋਦੀ ਨੂੰ ਧਮਕੀ ਦੇਣ ਵਾਲੀ ਇੱਕ ਪੋਸਟ ਵਿੱਚ ਸੁਸਾਈਡ ਵੈਸਟ ਜਾਂ ਆਤਮਘਾਤੀ ਹਮਲਾਵਰਾਂ ਵਰਗੀ ਜੈਕੇਟ ਪਹਿਨੀ ਹੈ। ਇਸ ਦੇ ਕੈਪਸ਼ਨ ਵਿੱਚ ਉਸ ਨੇ ਅਪਸ਼ਬਦਾਂ ਦੀ ਵਰਤੋਂ ਕੀਤੀ। ਫੋਟੋ 'ਚ ਰਾਬੀ ਨੇ ਆਪਣੇ ਦੋਵੇਂ ਹੱਥ ਕਮਰ 'ਤੇ ਰੱਖੇ ਹੋਏ ਹੈ। ਖੱਬੇ ਹੱਥ ਵਿੱਚ ਇੱਕ ਸਵੈਟਰ ਵੀ ਹੈ।
#Pakistani singer @Rabipirzada displaying true mindset, culture, and values of her terrorist country #Pakistan. @FATFNews please have a look at #Pakistan's national attire. @arifaajakia @TarekFatah pic.twitter.com/N9MaZBXvxG
— Sabah Kashmiri (@SabahKashmiri) October 23, 2019
ਇਸਦੇ ਨਾਲ, ਉਸਨੇ ਹੈਸ਼ਟੈਗ- 'ਕਸ਼ਮੀਰ ਦੀ ਧੀ' ਦੀ ਵਰਤੋਂ ਵੀ ਕੀਤੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਪਲੇਟਫਾਰਮ 'ਤੇ ਹੀ ਸਵਾਲ ਖੜ੍ਹੇ ਕੀਤੇ। ਇਕ ਯੂਜ਼ਰ ਦੇ ਅਨੁਸਾਰ ਟਵਿੱਟਰ ਨੂੰ ਅਜਿਹੀਆਂ ਹਰਕਤਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
Pakistan’s Pop Singer @Rabipirzada trying to intimidate Indian PM Sh @narendramodi after wearing their ‘National Attire’ !
— Major Surendra Poonia (@MajorPoonia) October 23, 2019
Product Made in-: Jihad Factory
Designer-: 72 Hoor Wale Sufi Baba https://t.co/0w4IdT8jkx
For those who r criticising this pic, its from a video where I condemn such attacks, i wish peace and humanity and all those indians giving me lectures on modi safety, can u justify 3 months of curfew without food n medicines. I posted it to remind u stop this cruelty against IOK https://t.co/OtppiA4P4k
— Rabi Pirzada (@Rabipirzada) October 23, 2019