Pakistan Praise India: ਪਾਕਿਸਤਾਨੀ ਚੈਨਲ ਨੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਹੋਣ 'ਤੇ ਭਾਰਤ ਦੀ ਕੀਤੀ ਤਾਰੀਫ, ਕਿਹਾ - ਭਾਰਤ ਚੰਦ 'ਤੇ ਪਹੁੰਚ ਗਿਆ ਤੇ ਅਸੀਂ...
Pakistan Praise India: ਪਾਕਿਸਤਾਨੀ ਨਿਊਜ਼ ਚੈਨਲ ਨੇ ਟੈਲੀਕਾਸਟ ਦੌਰਾਨ ਕਿਹਾ ਕਿ ਭਾਰਤ ਚੰਨ 'ਤੇ ਪਹੁੰਚ ਗਿਆ ਹੈ ਅਤੇ ਅਸੀਂ ਹਾਲੇ ਵੀ ਅੰਦਰੂਨੀ ਝਗੜਿਆਂ ਅਤੇ ਮੁਸ਼ਕਲਾਂ ਵਿੱਚ ਫਸੇ ਹੋਏ ਹਾਂ।
Pakistan Praise India: ਪਾਕਿਸਤਾਨੀ ਨਿਊਜ਼ ਮੀਡੀਆ ਚੈਨਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਲਾਈਵ ਟੈਲੀਵਿਜ਼ਨ ‘ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਰਿਪੋਰਟਿੰਗ ਕੀਤੀ ਗਈ।
ਇਸ ਦੇ ਨਾਲ ਹੀ ਚੰਦਰਮਾ ‘ਤੇ ਪਹੁੰਚਣ ਲਈ ਭਾਰਤ ਦੀ ਸਫਲ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ। ਪਾਕਿਸਤਾਨੀ ਟੀਵੀ ਚੈਨਲ ਜੀਓ ਨਿਊਜ਼ ਦੀ ਐਂਕਰ (ਹੁਮਾ ਆਮਿਰ ਸ਼ਾਹ ਤੇ ਅਬਦੁੱਲਾ ਸੁਲਤਾਨ ਵਜੋਂ ਹੋਈ ਪਛਾਣ) ਨੇ ਕਿਹਾ, “ਚਾਂਦ ਪੇ ਭਾਰਤ ਕੀ ਬਾਤ ਹੋ ਰਹੀ ਹੈ… ਕਿਆ ਸੀਨ ਥਾ, ਹਮੇ ਯਹਾਂ ਬੈਠੇ ਹੋਏ ਖੁਸ਼ੀ ਹੋ ਰਹੀ ਹੈ (ਕੀ ਨਜ਼ਾਰਾ ਸੀ, ਅਸੀਂ ਇੱਥੇ ਸਟੂਡੀਓ ਵਿੱਚ ਬੈਠਿਆਂ ਦੇਖ ਕੇ ਖੁਸ਼ ਹੋ ਰਹੇ ਸੀ)
ਇਹ ਵੀ ਪੜ੍ਹੋ: Pakistan : ਇਮਰਾਨ ਖਾਨ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਹਲਫਨਾਮਾ, ਕਿਹਾ ਇਮਰਾਨ ਦੀ ਜਾਨ ਨੂੰ ਖਤਰਾ
ਚੈਨਲ ਨੇ ਟੈਲੀਕਾਸਟ ਦੌਰਾਨ ਅੱਗੇ ਕਿਹਾ, "ਭਾਰਤ ਚੰਦ ਪੇ ਪਹੁਚ ਗਿਆ, ਹਮ ਅਪਨੀ ਹੀ ਲੜਾਇਓਂ ਮੇਂ ਪੜੇ ਹੁਏ ਹੈ (ਭਾਰਤ ਚੰਦ 'ਤੇ ਪਹੁੰਚ ਗਿਆ ਹੈ ਅਤੇ ਅਸੀਂ ਅਜੇ ਵੀ ਅੰਦਰੂਨੀ ਝਗੜਿਆਂ ਅਤੇ ਮੁਸ਼ਕਲਾਂ ਵਿੱਚ ਫਸੇ ਹੋਏ ਹਾਂ) ਸਾਨੂੰ ਸੱਚਮੁੱਚ ਅੱਗੇ ਵਧਣ ਦੀ ਲੋੜ ਹੈ।" ਇਹ ਟਿੱਪਣੀ ਪਾਕਿਸਤਾਨ ਵਿੱਚ ਸੰਕਟ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਕੀਤੀ ਗਈ ਸੀ। ਹੁਮਾ ਅਤੇ ਅਬਦੁੱਲਾ ਨੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਹੋਣ ਬਾਰੇ ਡਿਟੇਲਸ ਦਿੱਤੀਆਂ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਚੰਦਰਮਾ 'ਤੇ ਆਪਣਾ ਨਾਮ ਲਿੱਖ ਦਿੱਤਾ ਹੈ, ਤਾਂ ਉੱਥੇ ਹੀ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਅਕਸਰ ਬੱਚਿਆਂ ਨੂੰ "ਚੰਦ" ਦਾ ਨਾਮ ਦਿੰਦਾ ਹੈ, ਉਹ ਨੂੰ ਸਿਰਫ਼ ਇੱਥੇ ਤੱਕ ਹੀ ਨਹੀਂ ਸੀਮਤ ਰਹਿਣਾ ਚਾਹੀਦਾ, ਸਗੋਂ ਹੋਰ ਉੱਚਾਈਆਂ ਵੱਲ ਵਧਣੀਆਂ ਚਾਹੀਦੀਆਂ। ਉੱਥੇ ਹੀ ਦੋਵੇਂ ਨਿਊਜ਼ ਐਂਕਰਸ ਨੇ ਸਲਾਹ ਦਿੱਤੀ ਕਿ ਜੇਕਰ ਦੇਵੇਂ ਦੇਸ਼ ਭਾਰਤ ਪਾਕਿਸਤਾਨ ਅੱਤਵਾਦੀ ਹਮਲਿਆਂ ਦੀ ਥਾਂ ਸਿਹਤਮੰਦ ਅਤੇ ਪ੍ਰਗਤੀਸ਼ੀਲ ਤਰੀਕੇ ਨਾਲ ਮੁਕਾਬਲਾ ਕਰਨ ਤਾਂ ਇਗ ਦੋਵੇਂ ਇਦਾਂ ਦੇ ਦੇਸ਼ ਹੋਣਗੇ ਜੋ ਹਰੇਕ ਨਾਲ ਮੁਕਾਬਲਾ ਕਰ ਸਕਣਗੀਆਂ।
Kaam aisa karo ki dushman bhi taarif kre. pic.twitter.com/dUIZJC5xLI
— Zaira Nizaam 🇮🇳 (@Zaira_Nizaam) August 25, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।