ਦੁਬਈ 'ਚ ਪਾਰਕਿੰਗ ਨੂੰ ਲੈ ਕੇ ਭਿੜੇ ਭਾਰਤੀ ਤੇ ਪਾਕਿਸਤਾਨੀ ! ਕੋਰਟ ਨੇ ਕਿਹਾ- ਬੋਰੀਆ ਬਿਸਤਰਾ ਬੰਨ੍ਹੋ ਤੇ ਛੱਡ ਦਿਓ ਦੇਸ਼, ਪੜ੍ਹੋ ਪੂਰਾ ਮਾਮਲਾ
ਪਾਕਿਸਤਾਨੀ ਵਿਅਕਤੀ ਵੱਲੋਂ ਇੱਕ ਭਾਰਤੀ ਨਾਗਰਿਕ ਨੂੰ ਧੱਕਾ ਦੇਣ ਕਾਰਨ ਉਸ ਦੀ ਦੀ ਟਿਬੀਆ ਹੱਡੀ ਟੁੱਟ ਗਈ। ਇਸ ਤੋਂ ਬਾਅਦ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਈ ਤਾਂ ਖੁਲਾਸਾ ਹੋਇਆ ਕਿ ਭਾਰਤੀ ਨਾਗਰਿਕ ਦੀ ਨਾੜ ਖਰਾਬ ਹੋ ਚੁੱਕੀ ਹੈ।
India Vs Pakistan: ਦੁਬਈ ਦੇ ਟੇਕਾਮ ਖੇਤਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਦੋ ਲੋਕਾਂ ਵਿੱਚ ਜ਼ਬਰਦਸਤ ਲੜਾਈ ਹੋਈ ਤੇ ਇਹ ਝਗੜਾ ਹਿੰਸਾ ਵਿੱਚ ਬਦਲ ਗਿਆ। ਪਾਰਕਿੰਗ ਨੂੰ ਲੈ ਕੇ ਇਹ ਝਗੜਾ ਇ$ਕ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਵਿਚਾਲੇ ਹੋਇਆ, ਜਿਸ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਪਿਛਲੇ ਸਾਲ ਯਾਨੀ 8 ਫਰਵਰੀ 2023 ਦਾ ਹੈ।
ਇਸ ਘਟਨਾ ਵਿੱਚ ਇੱਕ 70 ਸਾਲਾ ਪਾਕਿਸਤਾਨੀ ਵਿਅਕਤੀ ਤੇ ਇੱਕ 34 ਸਾਲਾ ਭਾਰਤੀ ਨਾਗਰਿਕ ਸ਼ਾਮਲ ਸਨ। ਦੋਵੇਂ ਇੱਕੋ ਇਮਾਰਤ ਵਿੱਚ ਰਹਿੰਦੇ ਸਨ। ਦੋਵਾਂ ਵਿਚਾਲੇ ਲੜਾਈ ਉਦੋਂ ਸ਼ੁਰੂ ਹੋ ਗਈ ਜਦੋਂ ਪਾਕਿਸਤਾਨੀ ਵਿਅਕਤੀ ਨੇ ਪਾਰਕਿੰਗ ਜਗ੍ਹਾ 'ਤੇ ਦਾਅਵਾ ਕੀਤਾ ਜਿੱਥੇ ਭਾਰਤੀ ਨਾਗਰਿਕ ਆਪਣੀ ਕਾਰ ਪਾਰਕ ਕਰਨਾ ਚਾਹੁੰਦਾ ਸੀ। ਇਸ ਕਾਰਨ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ ਅਤੇ ਅੰਤ ਵਿਚ ਪਾਕਿਸਤਾਨੀ ਵਿਅਕਤੀ ਨੇ ਭਾਰਤੀ ਵਿਅਕਤੀ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ।
ਪਾਕਿਸਤਾਨੀ ਵਿਅਕਤੀ ਵੱਲੋਂ ਭਾਰਤੀ ਨਾਗਰਿਕ ਨੂੰ ਧੱਕਾ ਦੇਣ ਕਾਰਨ ਉਸ ਦੀ ਟਿਬੀਆ ਹੱਡੀ ਟੁੱਟ ਗਈ। ਇਸ ਤੋਂ ਬਾਅਦ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਭਾਰਤੀ ਨਾਗਰਿਕ ਦੀ ਨਾੜ ਖਰਾਬ ਹੋ ਗਈਆਂ ਸਨ, ਮਾਸਪੇਸ਼ੀਆਂ ਵਿੱਚ ਖਿਚਾਅ ਸੀ ਅਤੇ ਉਸ ਦੀਆਂ ਲੱਤਾਂ ਦਾ 50 ਫੀਸਦੀ ਕੰਮਕਾਜ ਬੰਦ ਹੋ ਗਿਆ ਸੀ। ਹਾਲਾਂਕਿ ਜਵਾਬੀ ਕਾਰਵਾਈ 'ਚ ਭਾਰਤੀ ਵਿਅਕਤੀ ਨੇ ਪਾਕਿਸਤਾਨੀ ਵਿਅਕਤੀ ਦੇ ਸਿਰ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਕਰੀਬ 20 ਦਿਨਾਂ ਤੱਕ ਕੰਮ ਕਰਨ ਤੋਂ ਅਸਮਰਥ ਰਿਹਾ।
ਇਸ ਪੂਰੀ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ 'ਚ ਦਖਲ ਦਿੰਦੇ ਹੋਏ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ। ਫਿਰ ਇਹ ਮਾਮਲਾ ਦੁਬਈ ਕ੍ਰਿਮੀਨਲ ਕੋਰਟ ਵਿੱਚ ਪਹੁੰਚਿਆ, ਜਿੱਥੇ ਫੋਰੈਂਸਿਕ ਸਬੂਤ ਤੇ ਗਵਾਹਾਂ ਦੇ ਬਿਆਨਾਂ ਸਮੇਤ ਜ਼ਖਮੀ ਵਿਅਕਤੀਆਂ ਅਤੇ ਮੌਕੇ 'ਤੇ ਮੌਜੂਦ ਜਾਂਚਕਰਤਾਵਾਂ ਦੇ ਬਿਆਨ ਅਦਾਲਤ ਵਿੱਚ ਪੇਸ਼ ਕੀਤੇ ਗਏ। ਅਦਾਲਤ ਵਿੱਚ ਪਾਕਿਸਤਾਨੀ ਵਿਅਕਤੀ ਨੇ ਭਾਰਤੀ ਵਿਅਕਤੀ ਨੂੰ ਧੱਕਾ ਦੇਣ ਦੀ ਗੱਲ ਕਬੂਲ ਕੀਤੀ, ਪਰ ਨਾਲ ਹੀ ਦਾਅਵਾ ਕੀਤਾ ਕਿ ਉਸ ਨੂੰ ਇਸ ਲਈ ਉਕਸਾਇਆ ਗਿਆ ਸੀ।
ਪੂਰੇ ਮਾਮਲੇ ਵਿੱਚ ਗਵਾਹਾਂ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਪਾਕਿਸਤਾਨੀ ਵਿਅਕਤੀ ਨੂੰ ਸਰੀਰਕ ਹਮਲਾ ਕਰਨ ਅਤੇ ਸਥਾਈ ਤੌਰ 'ਤੇ ਅਪਾਹਜ ਕਰਨ ਦਾ ਦੋਸ਼ੀ ਪਾਇਆ। ਪਾਕਿਸਤਾਨੀ ਵਿਅਕਤੀ ਨੂੰ ਤਿੰਨ ਮਹੀਨਿਆਂ ਲਈ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਫਿਰ ਦੇਸ਼ ਨਿਕਾਲਾ ਦਿੱਤਾ ਗਿਆ। ਭਾਰਤੀ ਵਿਅਕਤੀ ਵਿਰੁੱਧ ਦੋਸ਼ਾਂ ਨੂੰ ਘੱਟ ਗੰਭੀਰ ਮੰਨਿਆ ਗਿਆ ਸੀ ਅਤੇ ਅਗਲੀ ਕਾਰਵਾਈ ਲਈ ਤਬਦੀਲ ਕਰ ਦਿੱਤਾ ਗਿਆ ਸੀ।