2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੀ ਮੀਟਿੰਗ ਤੋਂ ਬਾਅਦ 'ਮਿਸ਼ਨ 500' ਦਾ ਐਲਾਨ ਕੀਤਾ ਹੈ। ਜੀ ਹਾਂ ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਤੇ ਹਨ। ਜਿੱਥੇ ਉਨ੍ਹਾਂ ਨੇ..

PM Modi US Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਵਿੱਚ ਹੋਈ ਇਸ ਮਹੱਤਵਪੂਰਨ ਬੈਠਕ ਵਿੱਚ ਐਫ-35 ਫਾਈਟਰ ਜੈੱਟ ਦੀ ਵਿਕਰੀ ਦੇ ਨਾਲ-ਨਾਲ ਅਗਲੇ 10 ਸਾਲਾਂ ਵਿੱਚ ਭਾਰਤ-ਅਮਰੀਕਾ ਰੱਖਿਆ ਸਾਂਝ ਨੂੰ ਮਜ਼ਬੂਤ ਬਨਾਉਣ ਲਈ ਸਮਝੌਤੇ 'ਤੇ ਹਸਤਾਖਰ ਹੋਏ।
ਹੋਰ ਪੜ੍ਹੋ : ਰਣਵੀਰ ਇਲਾਹਾਬਾਦੀਆ ਸੰਪਰਕ ਤੋਂ ਬਾਹਰ, ਫੋਨ ਬੰਦ ਕਰ ਹੋਇਆ ਲਾਪਤਾ
ਕੀ ਹੈ ‘ਮਿਸ਼ਨ 500’?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਾਂਝੇ ਬਿਆਨ ਵਿੱਚ ਕਿਹਾ, "ਇਸ ਸਾਲ ਤੋਂ ਅਸੀਂ ਭਾਰਤ ਨੂੰ ਰੱਖਿਆ ਸਮੱਗਰੀ ਦੀ ਵਿਕਰੀ ਵਿੱਚ ਕਈ ਅਰਬ ਡਾਲਰ ਦਾ ਇਜ਼ਾਫਾ ਕਰਾਂਗੇ।"
ਇਸ ਦੇ ਨਾਲ ਹੀ ਭਾਰਤ ਅਤੇ ਅਮਰੀਕਾ ਨੇ ਵਪਾਰਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਣ ਲਈ 'ਮਿਸ਼ਨ 500' ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮੁਤਾਬਕ, 'ਮਿਸ਼ਨ 500' ਤਹਿਤ 2030 ਤਕ ਭਾਰਤ-ਅਮਰੀਕਾ ਦੁਵੱਲੇ ਵਪਾਰ ਨੂੰ 500 ਬਿਲੀਅਨ ਡਾਲਰ ਤਕ ਵਧਾਉਣ ਦਾ ਲਕਸ਼ਯ ਰੱਖਿਆ ਗਿਆ ਹੈ।
ਇਸ ਐਲਾਨ ਦੇ ਤਹਿਤ ਦੋਵੇਂ ਨੇਤਾਵਾਂ ਨੇ ਆਪਣੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਨਾਉਣ, ਨੌਕਰੀਆਂ ਪੈਦਾ ਕਰਨ, ਅਤੇ ਵਪਾਰ-ਨਿਵੇਸ਼ ਨੂੰ ਵਧਾਵਾ ਦੇਣ ਲਈ ਇੱਕਸੁੱਟ ਹੋਣ ਦਾ ਵਾਅਦਾ ਕੀਤਾ।
ਭਾਰਤ ਕਿਵੇਂ ਹੋਏਗਾ ਮਾਲਾਮਾਲ?
ਭਾਰਤ-ਅਮਰੀਕਾ ਦੇ 'ਮਿਸ਼ਨ 500' ਦੇ ਮਹੱਤਵਾਕਾਂਸ਼ੀ ਲਕਸ਼ ਨੂੰ ਹਾਸਲ ਕਰਨ ਲਈ ਨਵੇਂ ਅਤੇ ਨਿਆਂਯੋਗ ਵਪਾਰਿਕ ਨਿਯਮਾਂ ਦੀ ਲੋੜ ਹੈ। ਇਹ ਸਮਝਦਾਰੀਆਂ ਰੱਖਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2025 ਤਕ ਇੱਕ ਮਲਟੀ-ਸੈਕਟਰ ਦੋ-ਪਾਸ਼ੀ ਵਪਾਰ ਸਮਝੌਤੇ (BTA) ਦੀ ਪਹਿਲੀ ਕਿਸ਼ਤ 'ਤੇ ਗੱਲਬਾਤ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ।
ਇਸ ਵਪਾਰ ਸਮਝੌਤੇ 'ਤੇ ਚਰਚਾ ਕਰਨ ਲਈ ਦੋਵੇਂ ਨੇਤਾਵਾਂ ਨੇ ਆਪਣੇ ਉੱਚ ਪੱਧਰੀ ਪ੍ਰਤੀਨਿਧੀਆਂ ਨੂੰ ਨਾਮਜ਼ਦ ਕਰਨ ਦੀ ਵਚਨਬੱਧਤਾ ਦਿੱਤੀ, ਜੋ ਇਹ ਵੀ ਯਕੀਨੀ ਬਣਾਉਣਗੇ ਕਿ ਦੋ-ਪਾਸ਼ੀ ਵਪਾਰਕ ਰਿਸ਼ਤੇ 'ਕੰਪੈਕਟ' (COMPACT) ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਦਰਸਾਉਣ।
'COMPACT' ਕੀ ਹੈ?
ਮੋਦੀ ਦੀ ਅਮਰੀਕਾ ਯਾਤਰਾ ਦੌਰਾਨ 'COMPACT' (ਸੈਨਿਕ ਭਾਗੀਦਾਰੀ, ਤੇਜ਼ ਵਪਾਰ ਅਤੇ ਤਕਨੀਕੀ ਉੱਤਸਾਹ) ਦੀ ਸ਼ੁਰੂਆਤ ਕੀਤੀ ਗਈ। ਇਹ ਇੱਕ ਨਵੀਂ ਪਹਿਲ ਹੈ, ਜਿਸਦਾ ਉਦੇਸ਼ ਭਾਰਤ ਅਤੇ ਅਮਰੀਕਾ ਵਿਚਾਰਧਾਰਤਮਕ ਤੌਰ 'ਤੇ ਹੋਰ ਨੇੜੇ ਲਿਆਉਣ ਅਤੇ ਰੱਖਿਆ, ਵਪਾਰ ਅਤੇ ਤਕਨੀਕ 'ਚ ਤਬਦੀਲੀ ਲਿਆਉਣ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
