(Source: ECI/ABP News)
Indias Got Latent: ਰਣਵੀਰ ਇਲਾਹਾਬਾਦੀਆ ਸੰਪਰਕ ਤੋਂ ਬਾਹਰ, ਫੋਨ ਬੰਦ ਕਰ ਹੋਇਆ ਲਾਪਤਾ
ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀਆਂ ਮੁਸ਼ੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਇਸ ਸਮੇਂ ਵੱਡੀ ਖਬਰ ਇਹ ਆ ਰਹੀ ਹੈ ਕਿ ਰਣਵੀਰ ਪੁਲਿਸ ਦੇ ਸੰਪਰਕ ਤੋਂ ਬਾਹਰ ਹੈ। ਉਸ ਦਾ ਫੋਨ ਵੀ ਬੰਦ ਹੈ ਅਤੇ ਉਹ ਘਰ ਤੋਂ ਗਾਇਬ ਹੋ ਚੁੱਕਿਆ..

Indias Got Latent: ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ (Ranveer Allahbadia) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਰਣਵੀਰ ਪੁਲਿਸ ਦੇ ਸੰਪਰਕ ਤੋਂ ਬਾਹਰ ਹੈ। ਉਸ ਦਾ ਫੋਨ ਵੀ ਬੰਦ ਹੈ ਅਤੇ ਉਹ ਘਰ ਤੋਂ ਗਾਇਬ ਹੋ ਚੁੱਕਿਆ ਹੈ। ਗੁਰੂਵਾਰ ਸ਼ਾਮ, ਜਦੋਂ ਮੁੰਬਈ ਪੁਲਿਸ ਉਸ ਦੇ ਘਰ ਪੁੱਜੀ, ਤਾਂ ਘਰ 'ਤੇ ਤਾਲਾ ਲੱਗਾ ਹੋਇਆ ਸੀ।
ਘਰ ਤੋਂ ਗਾਇਬ ਹੋਇਆ ਰਣਵੀਰ?
ਜਾਣਕਾਰੀ ਅਨੁਸਾਰ, ਨਾ ਹੀ ਰਣਵੀਰ ਅਤੇ ਨਾ ਹੀ ਉਸ ਦਾ ਵਕੀਲ ਮੁੰਬਈ ਪੁਲਿਸ ਨਾਲ ਸੰਪਰਕ ਕਰ ਰਹੇ ਹਨ। ਮੁੰਬਈ ਪੁਲਿਸ ਪਹਿਲਾਂ ਹੀ ਉਸ ਨੂੰ ਦੋ ਵਾਰ ਸੰਮਨ ਭੇਜ ਚੁੱਕੀ ਹੈ ਅਤੇ ਉਨ੍ਹਾਂ ਦੇ ਪੁਲਿਸ ਸਟੇਸ਼ਨ ਆ ਕੇ ਬਿਆਨ ਦਰਜ ਕਰਾਉਣ ਦੀ ਉਡੀਕ ਕਰ ਰਹੀ ਹੈ। ਪਰ ਹੁਣ ਰਣਵੀਰ ਨੇ ਆਪਣਾ ਫੋਨ ਬੰਦ ਕਰ ਗੁੰਮ ਹੋ ਗਿਆ ਹੈ। ਦੂਜੇ ਪਾਸੇ, India’s Got Latent ਸ਼ੋਅ ਦੇ ਵੀਡੀਓ ਐਡੀਟਰ ਪ੍ਰਥਮ ਸਾਗਰ ਖ਼ਾਰ ਪੁਲਿਸ ਸਟੇਸ਼ਨ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।
ਮਾਪਿਆਂ 'ਤੇ ਕੀਤੇ ਕਮੈਂਟ ਕਾਰਨ ਰਣਵੀਰ ਲਈ ਖੜੀ ਹੋ ਗਈਆਂ ਦਿੱਕਤਾਂ
ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਇਕ ਵੱਡੇ ਵਿਵਾਦ 'ਚ ਫਸ ਗਿਆ ਹੈ। ਹਾਲ ਹੀ ਵਿੱਚ, ਉਹ ਯੂਟਿਊਬਰ ਸਮਯ ਰੈਨਾ ਦੇ ਸ਼ੋਅ ‘Indias Got Latent’ 'ਚ ਜੱਜ ਵਜੋਂ ਸ਼ਾਮਲ ਹੋਏ ਸਨ। ਇਹ ਇੱਕ ਡਾਰਕ ਕਾਮੇਡੀ ਸ਼ੋਅ ਹੈ, ਪਰ ਮਾਪਿਆਂ 'ਤੇ ਕੀਤੇ ਕਮੈਂਟਸ ਨੂੰ ਲੈ ਕੇ ਹੁਣ ਉਨ੍ਹਾਂ ਖ਼ਿਲਾਫ਼ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਰਣਵੀਰ ਤੇ ਸਮਯ ਦੋਵਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ।
ਕੌਣ ਹਨ ਰਣਵੀਰ ਇਲਾਹਾਬਾਦੀਆ?
ਇਹ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ। ਸ਼ੁੱਕਰਵਾਰ ਨੂੰ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੁਝ ਦਿਨਾਂ ਵਿੱਚ ਰਣਵੀਰ ਦੀ ਯਾਚਿਕਾ 'ਤੇ ਸੁਣਵਾਈ ਹੋਵੇਗੀ।
ਰਣਵੀਰ ਇੱਕ ਮਸ਼ਹੂਰ ਯੂਟਿਊਬਰ ਹੈ, ਜੋ ਹਰ ਮਹੀਨੇ ਲੱਖਾਂ ਦੀ ਕਮਾਈ ਕਰਦਾ ਹੈ। ਉਸ ਦਾ ਇੱਕ ਪਾਪੁਲਰ ਪੌਡਕਾਸਟ ਚੈਨਲ ਵੀ ਹੈ, ਜਿੱਥੇ ਕਈ ਵੱਡੇ ਸੈਲੇਬਸ ਆ ਚੁੱਕੇ ਹਨ। ਪਰ ਹੁਣ ਇਸ ਵਿਵਾਦ ਕਾਰਨ ਬਹੁਤ ਸਾਰੇ ਸੈਲੇਬਸ ਰਣਬੀਰ ਦੇ ਇਸ ਸ਼ੋਅ ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
