Myanmar ਵਿੱਚ ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨ 'ਚ ਹੁਣ ਤਕ 420 ਤੋਂ ਵੱਧ ਲੋਕਾਂ ਦੀ ਮੌਤ, ਇੰਟਰਨੈਸ਼ਨਲ ਪੱਧਰ 'ਤੇ ਹੋ ਰਹੀ ਨਿੰਦਾ
ਆਨਲਾਈਨ ਨਿਊਜ਼ ਵੈਬਸਾਈਟ 'ਮਯਾਂਮਾ ਨਾਓ' ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਵਿਚ 114 ਲੋਕ ਮਾਰੇ ਗਏ ਸੀ, ਜਿਨ੍ਹਾਂ ਚੋਂ ਬਹੁਤਿਆਂ ਦੀ ਉਮਰ 16 ਸਾਲ ਤੋਂ ਘੱਟ ਸੀ।
ਯਾਂਗੂਨ: ਮਿਆਂਮਾਰ ਵਿੱਚ ਫੌਜੀ ਤਖ਼ਤਾਪਲਟ ਅਤੇ ਲੋਕਤੰਤਰ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਵੀ ਸੜਕਾਂ 'ਤੇ ਉਤਰ ਪ੍ਰਦਰਸ਼ਨ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਕਾਰਵਾਈ ਵਿਚ 100 ਤੋਂ ਵੱਧ ਪ੍ਰਦਰਸ਼ਨਕਾਰੀ ਮਾਰੇ ਗਏ ਸੀ। ਪਿਛਲੇ ਮਹੀਨੇ ਹੋਏ ਤਖ਼ਤਾਪਲਟ ਤੋਂ ਬਾਅਦ ਇਹ ਸਭ ਤੋਂ ਖੂਨੀ ਦਿਨ ਰਿਹਾ।
ਆਨਲਾਈਨ ਨਿਊਜ਼ ਵੈਬਸਾਈਟ 'ਮਯਾਂਮਾ ਨਾਓ' ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਵਿਚ 114 ਲੋਕ ਮਾਰੇ ਗਏ ਸੀ, ਜਿਨ੍ਹਾਂ ਚੋਂ ਬਹੁਤਿਆਂ ਦੀ ਉਮਰ 16 ਸਾਲ ਤੋਂ ਘੱਟ ਸੀ।
ਮਿਆਂਮਾਰ ਦੇ ਹੋਰ ਮੀਡੀਆ ਅਦਾਰਿਆਂ ਅਤੇ ਵਿਸ਼ਲੇਸ਼ਕਾਂ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਇੰਨਾ ਹੀ ਦੱਸੀ। ਇਸ ਤੋਂ ਪਹਿਲਾਂ 14 ਮਾਰਚ ਨੂੰ ਸਭ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਮਾਰੇ ਗਏ ਸੀ। ਉਸ ਦਿਨ ਫੌਜ ਦੀ ਕਾਰਵਾਈ ਵਿਚ 74 ਤੋਂ 90 ਲੋਕ ਮਾਰੇ ਗਏ ਸੀ।
ਵੱਖ-ਵੱਖ ਖ਼ਬਰਾਂ ਮੁਤਾਬਕ ਤਖ਼ਤਾਪਲਟ ਤੋਂ ਬਾਅਦ 420 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਆਂਮਾਰ ਦੀ ਸੈਨਾ ਨੂੰ ਇਨ੍ਹਾਂ ਹੱਤਿਆਵਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਵਿਆਪਕ ਨਿੰਦਾ ਝਲਣੀ ਪੈ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਾਰੈਸ ਨੇ ਕਿਹਾ ਕਿ ਉਹ ਬੱਚਿਆਂ ਸਮੇਤ ਆਮ ਨਾਗਰਿਕਾਂ ਦੇ ਕਲਤ ਤੋਂ ਹੈਰਾਨ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਟਵੀਟ ਕੀਤਾ ਕਿ ਮਿਆਂਮਾਰ ਦੀ ਸੈਨਾ ਨੇ ਦਿਖਾਇਆ ਹੈ ਕਿ ਇਹ ਕੁਝ ਲੋਕਾਂ ਲਈ ਆਮ ਲੋਕਾਂ ਦੀ ਜਾਨ ਲੈ ਲਵੇਗੀ।
ਇਸ ਦੇ ਨਾਲ ਹੀ ਮਿਆਂਮਾਰ ਵਿੱਚ ਅਮਰੀਕੀ ਰਾਜਦੂਤ ਥਾਮਸ ਵਾਜਦਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲ ਨਿਹੱਥੇ ਨਾਗਰਿਕਾਂ ਨੂੰ ਮਾਰ ਰਹੇ ਹਨ, ਜੋ ਕਿ ਪੇਸ਼ੇਵਰ ਫੌਜ ਜਾਂ ਪੁਲਿਸ ਫੋਰਸ ਕਦੇ ਨਹੀਂ ਕਰਦੀ।
12 ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕੀਤਾ
ਨਿਊਜ਼ ਏਜੰਸੀ ਡੀਪੀਏ ਮੁਤਾਬਕ ਸੰਯੁਕਤ ਰਾਜ, ਬ੍ਰਿਟੇਨ, ਜਰਮਨੀ, ਇਟਲੀ, ਡੈਨਮਾਰਕ, ਗ੍ਰੀਸ, ਨੀਦਰਲੈਂਡਸ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਕੋਰੀਆ ਅਤੇ ਜਾਪਾਨ ਨੇ ਇਸ ਖਿਲਾਫ ਸਾਂਝਾ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਵਿਰੋਧ ਪ੍ਰਦਰਸ਼ਨਾਂ ਵਿਚ 114 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ GNCTD ਨੂੰ ਮਨਜ਼ੂਰੀ, ਹੁਣ ਦਿੱਲੀ 'ਚ ਉਪ ਰਾਜਪਾਲ ਕੋਲ ਵਧੇਰੇ ਸ਼ਕਤੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin