(Source: ECI/ABP News/ABP Majha)
Pakistan: ਹੁਣ ਇਮਰਾਨ ਨੇ ਛੱਡੀ PTI, ਸਾਬਕਾ ਪੀਐਮ ਨੂੰ ਲੱਗਿਆ ਵੱਡਾ ਝਟਕਾ
Pakistan Tehreek-e-Insaf Party News: ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਉੱਥੇ ਹੀ ਪੀਟੀਆਈ ਦੇ ਮਜ਼ਬੂਤ ਨੇਤਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
Pakistan PTI News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਇਕੱਲੇ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਸਹਿਯੋਗੀ ਉਨ੍ਹਾਂ ਨੂੰ ਛੱਡ ਰਹੇ ਹਨ, ਇੱਕ ਤੋਂ ਬਾਅਦ ਇੱਕ ਪੀਟੀਆਈ ਵਰਕਰ ਦੀ ਗ੍ਰਿਫਤਾਰੀ ਹੋ ਰਹੀ ਹੈ। ਅੱਜ (28 ਮਈ) ਇਮਰਾਨ ਖ਼ਾਨ ਦੇ ਇੱਕ ਹੋਰ ਕਰੀਬੀ ਆਗੂ ਇਮਰਾਨ ਇਸਮਾਈਲ ਨੇ ਵੀ ਪਾਰਟੀ ਛੱਡ ਦਿੱਤੀ ਹੈ।
ਇਮਰਾਨ ਇਸਮਾਈਲ ਪਾਕਿਸਤਾਨ ਵਿੱਚ ਸਿੰਧ ਦੇ ਗਵਰਨਰ ਰਹਿ ਚੁੱਕੇ ਹਨ। ਉਹ ਉਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਮਜ਼ਬੂਤ ਨੇਤਾ ਸਨ ਪਰ ਸ਼ਨੀਵਾਰ ਨੂੰ ਉਨ੍ਹਾਂ ਨੇ ਖੁਦ ਪ੍ਰੈੱਸ ਕਾਨਫਰੰਸ ਕਰ ਕੇ ਅਸਤੀਫੇ ਦਾ ਐਲਾਨ ਕਰ ਦਿੱਤਾ। ਇਮਰਾਨ ਇਸਮਾਈਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ- "ਇਹ ਮੇਰੀ ਆਖਰੀ ਸਿਆਸੀ ਪ੍ਰੈਸ ਕਾਨਫਰੰਸ ਹੈ। ਇਸ ਤੋਂ ਬਾਅਦ ਮੈਂ ਪੀਟੀਆਈ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਾਂਗਾ। ਮੈਂ ਪੀਟੀਆਈ ਛੱਡਣ ਦਾ ਫੈਸਲਾ ਕੀਤਾ ਹੈ।"
ਇਹ ਵੀ ਪੜ੍ਹੋ: 9 Years Of Modi Government: ਸਰਕਾਰ ਦੇ 9 ਸਾਲ ਹੋਣ ‘ਤੇ ਬੋਲੇ ਪੀਐਮ ਮੋਦੀ, ‘ਅਸੀਂ ਲੋਕਾਂ ਦੀ ਜ਼ਿੰਦਗੀ...’
ਦੱਸ ਦਈਏ ਕਿ ਇਸ ਸਮੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵਿਰੋਧੀ ਧਿਰ 'ਚ ਹੈ ਅਤੇ ਉੱਥੇ ਦੀ ਸਰਕਾਰ ਅਤੇ ਫੌਜ ਦੋਵੇਂ ਹੀ ਇਸ ਪਾਰਟੀ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਬਰਾਂ ਹਨ ਕਿ 9 ਮਈ ਨੂੰ ਹੋਈ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦੇ ਬਾਅਦ ਤੋਂ ਪਾਕਿਸਤਾਨੀ ਪੁਲਿਸ ਬਲ ਅਤੇ ਜਾਂਚ ਏਜੰਸੀਆਂ ਪੀਟੀਆਈ ਨਾਲ ਜੁੜੇ ਨੇਤਾਵਾਂ ਅਤੇ ਵਰਕਰਾਂ ਨੂੰ ਲਗਾਤਾਰ ਗ੍ਰਿਫਤਾਰ ਕਰ ਰਹੀਆਂ ਹਨ। ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚ ਇਮਰਾਨ ਦੇ ਕਈ ਕਰੀਬੀ ਅਤੇ ਸੀਨੀਅਰ ਸਹਿਯੋਗੀ ਵੀ ਸ਼ਾਮਲ ਹਨ। ਤੇਜ਼ੀ ਨਾਲ ਗ੍ਰਿਫ਼ਤਾਰੀਆਂ ਹੋਣ ਕਾਰਨ ਪੀਟੀਆਈ ਮੈਂਬਰਾਂ ਵਿੱਚ ਹਲਚਲ ਮੱਚ ਗਈ ਹੈ। ਇਮਰਾਨ ਦੇ ਕਈ ਸਮਰਥਕ ਪਾਰਟੀ ਛੱਡ ਕੇ ਭੱਜ ਗਏ ਹਨ।
ਖਾਨ ਦੀ ਪਾਰਟੀ 'ਤੇ ਲਗੇਗਾ ਬੈਨ!
ਪਾਕਿ ਮੀਡੀਆ ਮੁਤਾਬਕ ਪਾਕਿਸਤਾਨੀ ਸਰਕਾਰ ਪੀਟੀਆਈ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 9 ਮਈ ਦੀਆਂ ਘਟਨਾਵਾਂ ਨੂੰ ਲੈ ਕੇ ਪੀਟੀਆਈ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਇਸਲਾਮਾਬਾਦ ਵਿੱਚ ਪੱਤਰਕਾਰਾਂ ਨੂੰ ਕਿਹਾ, "ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਪਰ ਸਮੀਖਿਆ ਯਕੀਨੀ ਤੌਰ 'ਤੇ ਚੱਲ ਰਹੀ ਹੈ।"
ਇਹ ਵੀ ਪੜ੍ਹੋ: New Parliament Inauguration Live: PM ਮੋਦੀ ਐਤਵਾਰ ਨੂੰ ਨਵੇਂ ਸੰਸਦ ਭਵਨ ਦਾ ਕਰਨਗੇ ਉਦਘਾਟਨ... ਜਾਣੋ ਕਿੱਥੇ ਦੇਖ ਸਕਦੇ ਹੋ ਲਾਈਵ