ਹਿਰਨ ਦੇ ਸਿੰਗਾਂ ਦੇ ਖੂਨ ਨਾਲ ਨਹਾਉਂਦੇ ਪੁਤਿਨ, ਕੈਂਸਰ ਦੇ ਡਾਕਟਰ ਨੂੰ ਨਾਲ ਲੈ ਕੇ ਕਰਦੇ ਯਾਤਰਾ, ਰਿਪੋਰਟ 'ਚ ਖੁਲਾਸਾ
ਰੂਸੀ ਖੋਜ ਨਿਊਜ਼ ਆਉਟਲੈਟ ਪ੍ਰੋਐਕਟ ਦੀ ਰਿਪੋਰਟ ਅਨੁਸਾਰ, ਪੁਤਿਨ ਹਾਲ ਹੀ ਦੇ ਦਿਨਾਂ ਵਿੱਚ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚਿੰਤਤ ਦਿਖਾਈ ਦਿੰਦੇ ਹਨ। ਬਿਹਤਰ ਸਿਹਤ ਵੱਲ ਵਧੇਰੇ ਧਿਆਨ ਦੇ ਰਹੇ ਹਨ।
Russia-Ukraine War: ਰੂਸ ਤੇ ਯੂਕਰੇਨ ਵਿਚਾਲੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਿਰਨ ਦੇ ਸਿੰਗਾਂ ਦੇ ਖੂਨ ਨਾਲ ਨਿਯਮਿਤ ਤੌਰ 'ਤੇ ਨਹਾਉਂਦੇ ਹਨ। ਇੱਕ ਰਿਪੋਰਟ ਮੁਤਾਬਕ ਵਲਾਦੀਮੀਰ ਪੁਤਿਨ ਕੈਂਸਰ ਦੇ ਮਾਹਿਰ ਨਾਲ ਦਰਜਨਾਂ ਦੌਰੇ ਕਰ ਚੁੱਕੇ ਹਨ।
ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਪੁਤਿਨ ਹਿਰਨ ਦੇ ਸਿੰਗਾਂ ਤੋਂ ਬਣੇ ਤਰਲ ਜਾਂ ਐਬਸਟਰੈਕਟ ਨਾਲ ਨਹਾਉਂਦੇ ਹਨ। ਕਿਹਾ ਜਾ ਰਿਹਾ ਹੈ ਕਿ ਪੁਤਿਨ ਅਜਿਹਾ ਕਰਕੇ ਆਪਣੀ ਸਿਹਤ ਨੂੰ ਮਜਬੂਤ ਰੱਖਦੇ ਹਨ। ਇਸ ਨਾਲ ਉਨ੍ਹਾਂ ਦੀ ਸਰੀਰਕ ਤਾਕਤ ਵਧਦੀ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਉਸ ਨਾਲ ਕੈਂਸਰ ਸਪੈਸ਼ਲਿਸਟ ਵੀ ਹੁੰਦੇ ਹਨ।
ਪੁਤਿਨ ਹਿਰਨ ਦੇ ਸਿੰਗਾਂ ਦੇ ਖੂਨ ਨਾਲ ਨਹਾਉਂਦੇ
ਰੂਸੀ ਖੋਜ ਨਿਊਜ਼ ਆਉਟਲੈਟ ਪ੍ਰੋਐਕਟ ਦੀ ਰਿਪੋਰਟ ਅਨੁਸਾਰ, ਪੁਤਿਨ ਹਾਲ ਹੀ ਦੇ ਦਿਨਾਂ ਵਿੱਚ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚਿੰਤਤ ਦਿਖਾਈ ਦਿੰਦੇ ਹਨ। ਬਿਹਤਰ ਸਿਹਤ ਵੱਲ ਵਧੇਰੇ ਧਿਆਨ ਦੇ ਰਹੇ ਹਨ। ਰਿਪੋਰਟ ਅਨੁਸਾਰ, ਪੁਤਿਨ ਮਾਸਕੋ ਦੇ ਸੈਂਟਰਲ ਕਲੀਨੀਕਲ ਹਸਪਤਾਲ ਦੇ ਡਾਕਟਰਾਂ ਨਾਲ ਰਿਜ਼ੋਰਟ ਸ਼ਹਿਰ ਸੋਚੀ ਦਾ ਅਕਸਰ ਦੌਰਾ ਕਰਦੇ ਹਨ।
ਰਿਪੋਰਟ ਅਨੁਸਾਰ, ਰੂਸੀ ਰਾਸ਼ਟਰਪਤੀ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਦੀ ਟੀਮ ਵਿੱਚ ਇੱਕ ਕੈਂਸਰ ਸਪੈਸ਼ਲਿਸਟ ਇਵਗੇਨੀ ਸੇਲੀਵਾਨੋਵ ਵੀ ਸ਼ਾਮਲ ਹੈ, ਜਿਸ ਨੇ 35 ਵਾਰ ਪੁਤਿਨ ਲਈ ਉਡਾਣ ਭਰੀ ਤੇ 2016 ਤੋਂ 2020 ਦੇ ਵਿਚਕਾਰ ਉਨ੍ਹਾਂ ਦੀ ਮੌਜੂਦਗੀ ਵਿੱਚ ਕੁੱਲ 166 ਦਿਨ ਬਿਤਾਏ ਹਨ।
ਕੀ ਪੁਤਿਨ ਸੈਕਸ ਸ਼ਕਤੀ ਵਧਾਉਣ ਲਈ ਇਸ਼ਨਾਨ ਕਰਦੇ?
ਰਿਪੋਰਟ ਵਿੱਚ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੰਨਿਆ ਜਾਂਦਾ ਹੈ ਕਿ ਪੁਤਿਨ ਸਿਹਤ ਦੇ ਮਾਮਲੇ ਵਿੱਚ ਇੱਕ ਗੁੰਝਲਦਾਰ ਦੌਰ ਵਿੱਚੋਂ ਲੰਘ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਕਈ ਮੌਕਿਆਂ 'ਤੇ ਹਿਰਨ ਦੇ ਸਿੰਗਾਂ ਨਾਲ ਬਾਥਟਬ ਵਿੱਚ ਇਸ਼ਨਾਨ ਕੀਤਾ, ਜਿਸ ਨੇ ਰੂਸੀ ਕੁਲੀਨ ਲੋਕਾਂ ਵਿੱਚ ਐਂਲਰ ਬਾਥ ਨੂੰ ਪ੍ਰਸਿੱਧ ਬਣਾ ਦਿੱਤਾ। ਮੰਨਿਆ ਜਾਂਦਾ ਹੈ ਕਿ ਹਿਰਨ ਦੇ ਸਿੰਗਾਂ ਤੋਂ ਲਹੂ ਜਾਂ ਤਰਲ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਸੁਧਾਰਦਾ ਹੈ ਤੇ ਚਮੜੀ ਨੂੰ ਮੁੜ ਸੁਰਜੀਤ ਕਰਦਾ ਹੈ, ਜਦੋਂਕਿ ਇਸ ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਹੈ ਕਿ ਉਹ ਵੀਰਤਾ ਨੂੰ ਉਤਸ਼ਾਹਿਤ ਕਰਦਾ ਹੈ।