ਸ਼ਰਮਨਾਕ! ਅਮਰੀਕਾ 'ਚ ਭਾਰਤੀ ਮੂਲ ਦੀਆਂ 4 ਮਹਿਲਾਵਾਂ 'ਤੇ ਨਸਲੀ ਹਮਲਾ, ਮੈਕਸੀਕਨ-ਅਮਰੀਕਨ ਮਹਿਲਾ ਬੋਲੀ I hate you, go back
ਟੈਕਸਾਸ- ਅਮਰੀਕਾ 'ਚ ਭਾਰਤੀ ਮੂਲ ਦੀਆਂ ਔਰਤਾਂ 'ਤੇ ਨਸਲੀ ਹਮਲੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ-ਮੈਕਸੀਨ ਔਰਤ ਨੇ ਟੈਕਸਾਸ ਦੀਆਂ ਸੜਕਾਂ 'ਤੇ ਘੁੰਮ ਰਹੀਆਂ 4 ਭਾਰਤੀ ਔਰਤਾਂ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ
ਟੈਕਸਾਸ- ਅਮਰੀਕਾ 'ਚ ਭਾਰਤੀ ਮੂਲ ਦੀਆਂ ਔਰਤਾਂ 'ਤੇ ਨਸਲੀ ਹਮਲੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ-ਮੈਕਸੀਨ ਔਰਤ ਨੇ ਟੈਕਸਾਸ ਦੀਆਂ ਸੜਕਾਂ 'ਤੇ ਘੁੰਮ ਰਹੀਆਂ 4 ਭਾਰਤੀ ਔਰਤਾਂ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ, ਸਗੋਂ ਉਨ੍ਹਾਂ ਦੀ ਕੁੱਟਮਾਰ ਤੋਂ ਬਾਅਦ ਬੰਦੂਕ ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਹਾਲਾਂਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੈਕਸੀਕੋ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਟੈਕਸਾਸ ਦੇ ਡਲਾਸ ਵਿੱਚ ਇੱਕ ਹੋਟਲ ਵਿੱਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਚਾਰ ਭਾਰਤੀ ਮੂਲ ਦੀਆਂ ਔਰਤਾਂ ਪਾਰਕਿੰਗ ਵੱਲ ਜਾ ਰਹੀਆਂ ਸਨ। ਉਦੋਂ ਅਚਾਨਕ ਅਮਰੀਕੀ-ਮੈਕਸੀਨ ਔਰਤ ਉਥੇ ਆ ਗਈ ਅਤੇ ਭਾਰਤੀ ਮੂਲ ਦੀਆਂ ਔਰਤਾਂ ਨਾਲ ਬਦਸਲੂਕੀ ਕਰਨ ਲੱਗੀ। ਔਰਤ ਨੇ ਕਿਹਾ, 'ਮੈਂ ਭਾਰਤੀਆਂ ਨਾਲ ਨਫ਼ਰਤ ਕਰਦੀ ਹਾਂ। ਸਾਰੇ ਭਾਰਤੀ ਚੰਗੀ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ਆਉਂਦੇ ਹਨ। ਉਹ ਭਾਰਤੀ ਮੂਲ ਦੀਆਂ ਔਰਤਾਂ ਨਾਲ ਬਦਸਲੂਕੀ ਕਰਦੀ ਰਹੀ।
ਔਰਤ ਨੇ ਗਾਲ੍ਹਾਂ ਕੱਢਦੇ ਹੋਏ ਕਿਹਾ 'ਆਈ ਹੇਟ ਯੂ ਇੰਡੀਅਨਜ਼, ਗੋ ਬੈਕ' ਦੇ ਨਾਅਰੇ ਵੀ ਲਗਾਏ। ਬਹਿਸ ਦੌਰਾਨ ਦੋਸ਼ੀ ਔਰਤ ਹਮਲਾਵਰ ਹੋ ਗਈ ਅਤੇ ਕਿਹਾ ਕਿ ਮੈਂ ਜਿੱਥੇ ਵੀ ਜਾਂਦੀ ਹਾਂ, ਤੁਸੀਂ ਭਾਰਤੀ ਉੱਥੇ ਹੀ ਕਿਉਂ ਆਉਂਦੇ ਹੋ? ਤੁਸੀਂ ਭਾਰਤ ਦੀ ਤਾਰੀਫ਼ ਕਿਉਂ ਕਰ ਰਹੇ ਹੋ? ਜੇ ਭਾਰਤ ਵਿਚ ਜ਼ਿੰਦਗੀ ਇੰਨੀ ਵਧੀਆ ਸੀ, ਤਾਂ ਤੁਸੀਂ ਇੱਥੇ ਕਿਉਂ ਆਏ? 'ਆਈ ਹੇਟ ਯੂ ਇੰਡੀਅਨਜ਼, ਵਾਪਸ ਜਾਓ' ਅਤੇ ਇਸ ਤੋਂ ਬਾਅਦ ਔਰਤ ਨੇ ਕੁੱਟਣਾ ਸ਼ੁਰੂ ਕਰ ਦਿੱਤਾ।
This racist attacking these innocent women is Esmi Upton of Plano, Texas. Full name: Esmeralda Armendarez-Upton, she is a realtor for California Federal Bank. She is a parishioner at Prince of Peace Catholic Church in Plano, TX.
— Johnny Akzam (@JohnnyAkzam) August 25, 2022
She wants to be famous for all the wrong reasons. pic.twitter.com/psYfOQpNW0
ਇਸ ਘਟਨਾ ਦੀ ਵੀਡੀਓ ਪੋਸਟ ਕਰਦੇ ਹੋਏ ਇਕ ਵਿਅਕਤੀ ਨੇ ਲਿਖਿਆ ਕਿ ਇਹ ਘਟਨਾ ਟੈਕਸਾਸ ਦੇ ਡੈਲਾਸ 'ਚ ਮੇਰੀ ਮਾਂ ਅਤੇ ਉਹਨਾਂ ਦੀਆਂ ਤਿੰਨ ਸਹੇਲੀਆਂ ਦੇ ਖਾਣੇ 'ਤੇ ਜਾਣ ਤੋਂ ਬਾਅਦ ਵਾਪਰੀ ਜਿੱਥੇ ਇਕ ਮੈਕਸੀਕਨ-ਅਮਰੀਕਨ ਔਰਤ ਨੇ ਇਨ੍ਹਾਂ ਸਾਰੀਆਂ ਭਾਰਤੀ ਮੂਲ ਦੀਆਂ ਔਰਤਾਂ ਨਾਲ ਉਲਝ ਕੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ।
Four Indian women were verbally abused, physically attacked, and threatened at gunpoint by this disgusting racist woman who has been identified as Esmi Armendarez Upton.
— BrooklynDad_Defiant!☮️ (@mmpadellan) August 25, 2022
Do your thing, Twitter.
Make her infamous.pic.twitter.com/muYvoiHUYJ