ਪੜਚੋਲ ਕਰੋ
ਸਿੱਖ ਅਟਾਰਨੀ ਜਨਰਲ 'ਤੇ ਨਸਲੀ ਟਿੱਪਣੀ ਕਰਨ ਵਾਲੇ ਰੇਡੀਓ ਹੋਸਟ ਮੁਅੱਤਲ, ਮੰਗੀ ਮੁਆਫ਼ੀ

ਨਿਊ ਯਾਰਕ: ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ 'ਤੇ ਨਸਲੀ ਟਿੱਪਣੀ ਕਰਨ ਵਾਲੇ ਦੋ ਰੇਡੀਓ ਪ੍ਰੋਗਰਾਮ ਪੇਸ਼ਕਾਰਾਂ ਨੂੰ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਨੇ ਆਪਣੇ ਕੀਤੇ 'ਤੇ ਮੁਆਫੀ ਵੀ ਮੰਗੀ ਹੈ। ਰੇਡੀਓ ਹੋਸਟ ਡੈਨਿਸ ਮਲੋਏ ਤੇ ਜੂਡੀ ਫਰੈਂਕੋ ਨੂੰ ਗ਼ਲਤ ਤੇ ਦੋਹਰੇ ਮਤਲਬ ਵਾਲੀ ਸ਼ਬਦਾਵਲੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਗਿਆ ਹੈ। ਆਪਣੇ ਸ਼ੋਅ ਦੀ ਆਡੀਓ ਵਾਇਰਲ ਹੋ ਜਾਣ ਤੋਂ ਬਾਅਦ ਚਹੁੰ ਪਾਸਿਉਂ ਆਲੋਚਣਾ ਹੋਣ ਕਾਰਨ ਮਲੋਏ ਨੇ ਖ਼ੁਦ ਤੇ ਫਰੈਂਕੋ ਤਰਫ਼ੋਂ ਵੀਡੀਓ ਸੰਦੇਸ਼ ਰਾਹੀਂ ਮੁਆਫ਼ੀ ਮੰਗੀ ਹੈ। ਆਪਣੇ ਸੰਦੇਸ਼ ਵਿੱਚ ਮਲੋਏ ਨੇ ਇਹ ਵੀ ਕਿਹਾ ਕਿ ਅਟਾਰਨੀ ਜਨਰਲ ਸਨਮਾਨਯੋਗ ਹਨ ਤੇ ਸਾਡੇ ਨਿਊ ਜਰਸੀ ਦੇ ਸਿੱਖਾਂ ਤੇ ਹੋਰ ਏਸ਼ੀਅਨ ਲੋਕਾਂ ਨਾਲ ਪਿਛਲੇ 20 ਸਾਲਾਂ ਤੋਂ ਚੰਗੇ ਸਬੰਧ ਵੀ ਹਨ। ਨਿਊਜਰਸੀ ਦੇ 101.5/WKXW-FM ਦੇ ਮੁਖੀ ਰੌਨ ਡਿਕਾਸਤਰੋ ਨੇ ਵੀ ਬਿਆਨ ਜਾਕਰੀ ਕਰ ਗੁਰਬੀਰ ਗਰੇਵਾਲ ਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰੇਡੀਓ ਸਟੇਸ਼ਨ ਨੇ ਇਸ ਗ਼ਤਲੀ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਉਹ ਉਨ੍ਹਾਂ ਦੇ ਮੁਲਾਜ਼ਮਾਂ ਦੀ ਮੁਆਫ਼ੀ ਨੂੰ ਸਮੂਹ ਸਿੱਖ ਸੰਗਤ ਤਕ ਵੀ ਪਹੁੰਚਾਉਣਾ ਚਾਹੁੰਦੇ ਹਨ।
ਨਿਊਜਰਸੀ 101.5 ਐਫਐਮ ਰੇਡੀਓ 'ਤੇ ਚੱਲਣ ਵਾਲੇ ਦੋਵਾਂ ਦੇ ਪ੍ਰੋਗਰਾਮ ਡੈਨਿਸ ਐਂਡ ਜੂਡੀ ਸ਼ੋਅ ਵਿੱਚ ਦੋਵੇਂ ਪੇਸ਼ਕਰਤਾਵਾਂ ਨੇ ਗਰੇਵਾਲ ਦੇ ਨਸ਼ੀਲੇ ਪਦਾਰਥ 'ਭੰਗ' ਸਬੰਧੀ ਕੇਸਾਂ ਦੀ ਪੈਰਵੀ ਨੂੰ ਰੋਕਣ ਦੇ ਫੈਸਲੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਦਸਤਾਰਧਾਰੀ ਬੰਦਾ ਕਹਿ ਸੱਦਣਾ ਸ਼ੁਰੂ ਕਰ ਦਿੱਤਾ ਸੀ। ਦੋਵਾਂ ਨੇ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਜੇਕਰ ਅਜਿਹਾ ਕਹਿਣਾ ਬੁਰਾ ਲੱਗਦਾ ਹੈ ਤਾਂ ਤੁਸੀਂ ਦਸਤਾਰ ਨਾ ਪਹਿਨੋ ਤੇ ਮੈਂ ਤੁਹਾਡਾ ਨਾਂ ਹੀ ਯਾਦ ਰੱਖਾਂਗਾ। ਇੰਨਾ ਹੀ ਨਹੀਂ ਪ੍ਰੋਗਰਾਮ ਵਿੱਚ ਮਲੋਏ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਬੇਸਬਾਲ ਹੈਟ ਵਾਲਾ ਬੰਦਾ ਸੱਦੋ ਤੇ ਜਿੱਥੇ ਮੈਂ ਰਹਿੰਦਾ ਹੋਵਾਂ ਉੱਥੇ ਕੋਈ ਵੀ ਅਜਿਹਾ ਬਣ ਕੇ ਰਹਿੰਦਾ ਹੋਵੇ ਤਾਂ ਕੀ ਮੈਨੂੰ ਬੁਰਾ ਮੰਨਣਾ ਚਾਹੀਦਾ ਹੈ? ਤਾਂ ਜੂਡੀ ਨੇ ਜਵਾਬ ਦਿੱਤਾ ਕਿ ਓਹ ਨਹੀਂ। ਇਸ ਤੋਂ ਬਾਅਦ ਵੀ ਉਨ੍ਹਾਂ ਅਟਾਰਨੀ ਜਨਰਲ ਨੂੰ ਦਸਤਾਰਧਾਰੀ ਬੰਦਾ ਕਹਿ ਕੇ ਸੱਦਿਆ ਸੀ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਪੇਸ਼ਕਾਰਾਂ ਦੀ ਇਸ ਬੇਸ਼ਰਮੀ ਉੱਪਰ ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਤੇ ਹੋਬੋਕਨ ਸ਼ਹਿਰ ਤੋਂ ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਮੇਅਰ ਰਵੀ ਭੱਲਾ ਨੇ ਵੀ ਗੰਭੀਰ ਨੋਟਿਸ ਲਿਆ ਸੀ। ਮਰਫ਼ੀ ਨੇ ਹੀ ਟਵੀਟ ਕਰ ਰੇਡੀਓ ਸਟੇਸ਼ਨ ਤੋਂ ਦੋਵਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।
ਨਿਊਜਰਸੀ 101.5 ਐਫਐਮ ਰੇਡੀਓ 'ਤੇ ਚੱਲਣ ਵਾਲੇ ਦੋਵਾਂ ਦੇ ਪ੍ਰੋਗਰਾਮ ਡੈਨਿਸ ਐਂਡ ਜੂਡੀ ਸ਼ੋਅ ਵਿੱਚ ਦੋਵੇਂ ਪੇਸ਼ਕਰਤਾਵਾਂ ਨੇ ਗਰੇਵਾਲ ਦੇ ਨਸ਼ੀਲੇ ਪਦਾਰਥ 'ਭੰਗ' ਸਬੰਧੀ ਕੇਸਾਂ ਦੀ ਪੈਰਵੀ ਨੂੰ ਰੋਕਣ ਦੇ ਫੈਸਲੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਦਸਤਾਰਧਾਰੀ ਬੰਦਾ ਕਹਿ ਸੱਦਣਾ ਸ਼ੁਰੂ ਕਰ ਦਿੱਤਾ ਸੀ। ਦੋਵਾਂ ਨੇ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਜੇਕਰ ਅਜਿਹਾ ਕਹਿਣਾ ਬੁਰਾ ਲੱਗਦਾ ਹੈ ਤਾਂ ਤੁਸੀਂ ਦਸਤਾਰ ਨਾ ਪਹਿਨੋ ਤੇ ਮੈਂ ਤੁਹਾਡਾ ਨਾਂ ਹੀ ਯਾਦ ਰੱਖਾਂਗਾ। ਇੰਨਾ ਹੀ ਨਹੀਂ ਪ੍ਰੋਗਰਾਮ ਵਿੱਚ ਮਲੋਏ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਬੇਸਬਾਲ ਹੈਟ ਵਾਲਾ ਬੰਦਾ ਸੱਦੋ ਤੇ ਜਿੱਥੇ ਮੈਂ ਰਹਿੰਦਾ ਹੋਵਾਂ ਉੱਥੇ ਕੋਈ ਵੀ ਅਜਿਹਾ ਬਣ ਕੇ ਰਹਿੰਦਾ ਹੋਵੇ ਤਾਂ ਕੀ ਮੈਨੂੰ ਬੁਰਾ ਮੰਨਣਾ ਚਾਹੀਦਾ ਹੈ? ਤਾਂ ਜੂਡੀ ਨੇ ਜਵਾਬ ਦਿੱਤਾ ਕਿ ਓਹ ਨਹੀਂ। ਇਸ ਤੋਂ ਬਾਅਦ ਵੀ ਉਨ੍ਹਾਂ ਅਟਾਰਨੀ ਜਨਰਲ ਨੂੰ ਦਸਤਾਰਧਾਰੀ ਬੰਦਾ ਕਹਿ ਕੇ ਸੱਦਿਆ ਸੀ। ਜ਼ਿਕਰਯੋਗ ਹੈ ਕਿ ਪ੍ਰੋਗਰਾਮ ਪੇਸ਼ਕਾਰਾਂ ਦੀ ਇਸ ਬੇਸ਼ਰਮੀ ਉੱਪਰ ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਤੇ ਹੋਬੋਕਨ ਸ਼ਹਿਰ ਤੋਂ ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਮੇਅਰ ਰਵੀ ਭੱਲਾ ਨੇ ਵੀ ਗੰਭੀਰ ਨੋਟਿਸ ਲਿਆ ਸੀ। ਮਰਫ਼ੀ ਨੇ ਹੀ ਟਵੀਟ ਕਰ ਰੇਡੀਓ ਸਟੇਸ਼ਨ ਤੋਂ ਦੋਵਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















