Radioactive Chapatis: ਭਾਰਤੀ ਮੂਲ ਦੀਆਂ ਔਰਤਾਂ ਨੂੰ ਖੁਆਈਆਂ ਗਈਆਂ ਰੇਡੀਓਐਕਟਿਵ ਰੋਟੀਆਂ, ਬ੍ਰਿਟਿਸ਼ ਸੰਸਦ ਵੱਲੋਂ ਜਾਂਚ ਦੀ ਮੰਗ
Radioactive Chapatis: ਭਾਰਤੀ ਮੂਲ ਦੀਆਂ ਔਰਤਾਂ ਨੂੰ ਰੇਡੀਓਐਕਟਿਵ ਆਈਸੋਟੋਪ ਵਾਲੀਆਂ ਰੋਟੀਆਂ ਖਾਣ ਨੂੰ ਦੇਣ ਦੇ ਖੁਲਾਸੇ ਨੇ ਸਿਆਸੀ ਤਹਿਲਕਾ ਮਚਾ ਦਿੱਤਾ ਹੈ। ਬ੍ਰਿਟੇਨ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ 1960 ਦੇ...
Radioactive Chapatis: ਭਾਰਤੀ ਮੂਲ ਦੀਆਂ ਔਰਤਾਂ ਨੂੰ ਰੇਡੀਓਐਕਟਿਵ ਆਈਸੋਟੋਪ ਵਾਲੀਆਂ ਰੋਟੀਆਂ ਖਾਣ ਨੂੰ ਦੇਣ ਦੇ ਖੁਲਾਸੇ ਨੇ ਸਿਆਸੀ ਤਹਿਲਕਾ ਮਚਾ ਦਿੱਤਾ ਹੈ। ਬ੍ਰਿਟੇਨ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ 1960 ਦੇ ਦਹਾਕੇ ਵਿੱਚ ਡਾਕਟਰੀ ਖੋਜ ਦੀ ਵਿਧਾਨਿਕ ਜਾਂਚ ਦੀ ਮੰਗ ਕੀਤੀ ਹੈ। ਇਸ ਵਿੱਚ 'ਆਇਰਨ ਦੀ ਕਮੀ' ਦਾ ਮੁਕਾਬਲਾ ਕਰਨ ਲਈ ਭਾਰਤੀ ਮੂਲ ਦੀਆਂ ਔਰਤਾਂ ਨੂੰ ਰੇਡੀਓਐਕਟਿਵ ਆਈਸੋਟੋਪ ਵਾਲੀਆਂ ਰੋਟੀਆਂ ਖਾਣ ਨੂੰ ਦਿੱਤੀਆਂ ਗਈਆਂ ਸਨ।
ਟਵਿੱਟਰ 'ਤੇ ਇੱਕ ਤਾਜ਼ਾ ਪੋਸਟ ਵਿੱਚ ਇੰਗਲੈਂਡ ਦੇ ਪੱਛਮੀ ਮਿਡਲੈਂਡਜ਼ ਖੇਤਰ ਵਿੱਚ ਕੋਵੈਂਟਰੀ ਤੋਂ ਐਮਪੀ ਤਾਈਓ ਓਵਾਤੇਮੀ ਨੇ ਕਿਹਾ ਕਿ ਉਹ "ਇਸ ਅਧਿਐਨ ਤੋਂ ਪ੍ਰਭਾਵਿਤ ਔਰਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਚਿੰਤਤ ਹਨ।"
ਦਰਅਸਲ, ਇੱਕ ਸਥਾਨਕ ਡਾਕਟਰ ਅਨੁਸਾਰ, 1969 ਵਿੱਚ ਸ਼ਹਿਰ ਦੀ ਦੱਖਣੀ ਏਸ਼ਿਆਈ ਆਬਾਦੀ ਵਿੱਚ ਆਇਰਨ ਦੀ ਘਾਟ ਦੀ ਸਥਿਤੀ ਬਾਰੇ ਇੱਕ ਡਾਕਟਰੀ ਖੋਜ ਦੇ ਹਿੱਸੇ ਵਜੋਂ ਭਾਰਤੀ ਮੂਲ ਦੀਆਂ ਲਗਪਗ 21 ਔਰਤਾਂ ਨੂੰ ਖਾਣ ਲਈ 'ਆਇਰਨ-59' ਮਿਸ਼ਰਤ ਚਪਾਤੀਆਂ ਦਿੱਤੀਆਂ ਗਈਆਂ ਸਨ। ਆਇਰਨ-59 ਤੱਤ ਆਇਰਨ ਦਾ ਇੱਕ ਆਈਸੋਟੋਪ ਹੈ।
ਇਸ ਦਾਅਵੇ ਤੋਂ ਬਾਅਦ ਓਵਾਤੇਮੀ ਨੇ ਕਿਹਾ, 'ਮੇਰੀ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਔਰਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਹੈ, ਜਿਨ੍ਹਾਂ ਦਾ ਇਸ ਅਧਿਐਨ ਦੌਰਾਨ ਇਸਤੇਮਾਲ ਕੀਤਾ ਗਿਆ ਸੀ।' ਉਨ੍ਹਾਂ ਕਿਹਾ, 'ਜਦੋਂ ਸਤੰਬਰ ਵਿੱਚ ਸੰਸਦ ਦੀ ਬੈਠਕ ਹੋਵੇਗੀ, ਮੈਂ ਸਦਨ ਵਿੱਚ ਇਸ 'ਤੇ ਚਰਚਾ ਦੀ ਮੰਗ ਕਰਾਂਗੀ ਤੇ ਫਿਰ ਇਸ ਗੱਲ ਦੀ ਪੂਰੀ ਕਾਨੂੰਨੀ ਜਾਂਚ ਦੀ ਮੰਗ ਕਰਾਂਗੀ ਕਿ ਅਜਿਹਾ ਕਿਵੇਂ ਹੋਣ ਦਿੱਤਾ ਗਿਆ ਤੇ ਔਰਤਾਂ ਦੀ ਪਛਾਣ ਕਰਨ ਲਈ ਐਮਆਰਸੀ (ਮੈਡੀਕਲ ਰਿਸਰਚ ਕੌਂਸਲ) ਦੀ ਸਿਫਾਰਿਸ਼ ਰਿਪੋਰਟ 'ਤੇ ਬਾਅਦ ਵਿੱਚ ਕਿਉਂ ਵਿਚਾਰ ਨਹੀਂ ਕੀਤਾ ਗਿਆ।
ਪ੍ਰਯੋਗ ਵਿੱਚ 21 ਔਰਤਾਂ ਨੂੰ ਕੀਤਾ ਗਿਆ ਸੀ ਸ਼ਾਮਲ
ਐਮਆਰਸੀ ਦੇ ਬੁਲਾਰੇ ਨੇ ਕਿਹਾ ਕਿ 1995 ਵਿੱਚ ਚੈਨਲ 4 'ਤੇ ਇੱਕ ਦਸਤਾਵੇਜ਼ੀ ਦੇ ਪ੍ਰਸਾਰਣ ਤੋਂ ਬਾਅਦ ਉਠਾਏ ਗਏ ਸਵਾਲਾਂ ਦੀ ਜਾਂਚ ਕੀਤੀ ਗਈ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਛੋਟੀਆਂ-ਮੋਟੀਆਂ ਬਿਮਾਰੀਆਂ 'ਤੇ ਸਥਾਨਕ ਡਾਕਟਰ ਦੀ ਮਦਦ ਲੈਣ ਤੋਂ ਬਾਅਦ ਕਰੀਬ 21 ਔਰਤਾਂ ਨੂੰ ਪ੍ਰਯੋਗ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਹ ਅਧਿਐਨ ਦੱਖਣੀ ਏਸ਼ਿਆਈ ਔਰਤਾਂ ਵਿੱਚ ਅਨੀਮੀਆ ਦੇ ਫੈਲਣ ਬਾਰੇ ਚਿੰਤਾਵਾਂ ਦੇ ਕਾਰਨ ਕੀਤਾ ਗਿਆ ਸੀ ਤੇ ਖੋਜਕਰਤਾਵਾਂ ਨੂੰ ਸ਼ੱਕ ਸੀ ਕਿ ਲਾਲ ਸੈੱਲਾਂ ਦੀ ਘੱਟ ਗਿਣਤੀ ਰਵਾਇਤੀ ਦੱਖਣੀ ਏਸ਼ਿਆਈ ਖੁਰਾਕ ਕਾਰਨ ਸੀ।
ਰਿਪੋਰਟਾਂ ਮੁਤਾਬਕ ਇਨ੍ਹਾਂ ਔਰਤਾਂ ਦੇ ਘਰ ਆਇਰਨ-59 ਮਿਕਸਡ ਚਪਾਤੀਆਂ ਪਹੁੰਚਾਈਆਂ ਗਈਆਂ। ਆਇਰਨ-59 ਲੋਹੇ ਦਾ ਇੱਕ ਆਈਸੋਟੋਪ ਹੈ ਜੋ ਗਾਮਾ ਬੀਟਾ ਦਾ ਨਿਕਾਸ ਕਰਦਾ ਹੈ। ਇਨ੍ਹਾਂ ਔਰਤਾਂ ਨੂੰ ਫਿਰ ਉਨ੍ਹਾਂ ਦੇ ਰੇਡੀਏਸ਼ਨ ਪੱਧਰ ਦਾ ਮੁਲਾਂਕਣ ਕਰਨ ਲਈ ਆਕਸਫੋਰਡਸ਼ਾਇਰ ਦੇ ਇੱਕ ਖੋਜ ਕੇਂਦਰ ਵਿੱਚ ਲਿਜਾਇਆ ਗਿਆ।
ਇਹ ਵੀ ਪੜ੍ਹੋ: Govt Job: ਖੁਸ਼ਖਬਰੀ! ਭਾਰਤੀ ਫੌਜ ਦੇ MES 'ਚ 40,000 ਤੋਂ ਵੱਧ ਅਸਾਮੀਆਂ, ਜਾਣੋ ਕਿੱਥੋਂ ਕਰ ਸਕਦੇ ਅਪਲਾਈ
ਰਿਪੋਰਟ ਅਨੁਸਾਰ, ਐਮਆਰਸੀ ਨੇ ਕਿਹਾ ਕਿ ਅਧਿਐਨ ਨੇ ਸਾਬਤ ਕੀਤਾ ਕਿ 'ਏਸ਼ਿਅਨ ਔਰਤਾਂ ਨੂੰ ਖੁਰਾਕ ਵਿੱਚ ਵਾਧੂ ਆਇਰਨ ਲੈਣਾ ਚਾਹੀਦਾ ਹੈ, ਕਿਉਂਕਿ ਆਟੇ ਵਿੱਚ ਆਇਰਨ ਅਘੁਲਣਸ਼ੀਲ ਹੁੰਦਾ ਹੈ। MRC ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ "ਭਾਗੀਦਾਰੀ, ਖੁੱਲ੍ਹੇਪਨ ਤੇ ਪਾਰਦਰਸ਼ਤਾ ਲਈ ਵਚਨਬੱਧਤਾ ਸਮੇਤ ਉੱਚ ਮਿਆਰਾਂ ਲਈ ਵਚਨਬੱਧ ਹੈ"। ਬਿਆਨ ਵਿੱਚ ਕਿਹਾ ਗਿਆ ਹੈ ਕਿ 1995 ਵਿੱਚ ਦਸਤਾਵੇਜ਼ੀ ਦੇ ਪ੍ਰਸਾਰਣ ਤੋਂ ਬਾਅਦ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ ਸੀ ਤੇ ਉਸ ਸਮੇਂ ਉਠਾਏ ਗਏ ਸਵਾਲਾਂ ਦੀ ਜਾਂਚ ਕਰਨ ਲਈ ਇਕ ਸੁਤੰਤਰ ਜਾਂਚ ਕੀਤੀ ਗਈ ਸੀ।
ਇਹ ਵੀ ਪੜ੍ਹੋ: Funds: ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਕੋਟੇ 'ਚ ਲੱਗਣ ਜਾ ਰਿਹਾ ਵੱਡਾ ਕੱਟ, ਹੁਣ ਨਹੀਂ ਵੰਡ ਸਕਣਗੇ ਗਰਾਂਟਾਂ ਦੇ ਗੱਫੇ !