(Source: ECI/ABP News/ABP Majha)
Canada News: ਕੈਨੇਡਾ 'ਚ ਖਾਦਾਨ ‘ਚ ਫਸੇ 39 ਮਜ਼ਦੂਰ, ਸੁਰੱਖਿਅਤ ਕੱਢਣ ਦਾ ਕੰਮ ਜਾਰੀ
ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਬਚਾਅ ਟੀਮਾਂ ਓਨਟਾਰੀਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਦਾਨ 'ਤੇ ਕਰਮਚਾਰੀਆਂ ਤੱਕ ਪਹੁੰਚ ਗਈਆਂ ਹਨ।
ਸਡਬਰੀ: ਕੈਨੇਡਾ ਦੇ ਉੱਤਰੀ ਓਨਟਾਰੀਓ ਵਿੱਚ ਇੱਕ ਖਾਦਾਨ ਦਾ ਤਕਨੀਕੀ ਕਾਰਨਾਂ ਕਰਕੇ ਪ੍ਰਵੇਸ਼ ਦੁਆਰ ਬੰਦ ਹੋ ਗਿਆ ਹੈ, ਜਿਸ ਕਾਰਨ 24 ਘੰਟਿਆਂ ਤੋਂ ਵੱਧ ਸਮੇਂ ਤੱਕ ਇਸ ਵਿੱਚ ਫਸੇ 39 ਕਾਮਿਆਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਬਚਾਅ ਟੀਮਾਂ ਓਨਟਾਰੀਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਦਾਨ 'ਤੇ ਕਰਮਚਾਰੀਆਂ ਤੱਕ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਫਸੇ ਲੋਕਾਂ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਵੈਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਰਾਤ ਤਕ ਸਾਰੇ ਫਸੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।
ਖਾਦਾਨ ਦਾ ਪ੍ਰਵੇਸ਼ ਦੁਆਰ ਬੰਦ ਹੋ ਗਿਆ
ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਭੋਜਨ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਵੈਲ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਖਾਨ ਦੇ ਅੰਦਰ ਭੇਜੀ ਜਾ ਰਹੀ 'ਸਕੂਪ ਬਾਲਟੀ' ਅਲੱਗ ਹੋ ਗਈ ਅਤੇ ਜਿਸ ਕਾਰਨ ਖਾਦਾਨ ਦਾ ਪ੍ਰਵੇਸ਼ ਦੁਆਰ ਬੰਦ ਹੋ ਗਿਆ ਅਤੇ ਮਜ਼ਦੂਰ ਅੰਦਰ ਫਸ ਗਏ।
ਮਜ਼ਦੂਰਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ
ਓਨਟਾਰੀਓ ਦੇ ਮੁਖੀ ਡੌਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਕਰਮਚਾਰੀਆਂ ਨਾਲ ਹੈ। ਉਨ੍ਹਾਂ ਕਿਹਾ, “ਅਸੀਂ ਸਮਝਦੇ ਹਾਂ ਕਿ ਇਸ ਬਚਾਅ ਕਾਰਜ ਵਿੱਚ ਸਮਾਂ ਲੱਗੇਗਾ ਅਤੇ ਇਹ ਜਾਣ ਕੇ ਰਾਹਤ ਮਹਿਸੂਸ ਹੋਈ ਕਿ ਕਰਮਚਾਰੀਆਂ ਨੂੰ ਕੋਈ ਸੱਟ ਨਹੀਂ ਲੱਗੀ ਹੈ।”
ਇਹ ਵੀ ਪੜ੍ਹੋ: Bank Holidays in October 2021: ਅਕਤੂਬਰ ਮਹੀਨੇ 21 ਦਿਨ ਬੰਦ ਰਹਿਣਗੇ ਬੈਂਕ, ਨਹੀਂ ਹੋਵੇਗਾ ਕੋਈ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904