ਬ੍ਰਿਟਿਸ਼ ਹੈਲਥ ਕੇਅਰ ਵਰਕਰਜ਼ ਨੂੰ ਵੀ ਕੋਰੋਨਾ ਵੈਕਸੀਨ ’ਤੇ ਸ਼ੱਕ, ਰਿਸਰਚ ’ਚ ਹੈਰਾਨੀਜਨਕ ਖ਼ੁਲਾਸਾ
ਖੋਜਕਾਰ ਤੇ ਲੈਸਟਰ ਯੂਨੀਵਰਸਿਟੀ ’ਚ ਛੂਤ ਦੇ ਰੋਗਾਂ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਮਨੀਸ਼ ਪਾਰੀਕ ਨੇ ਕਿਹਾ,‘ਇਨ੍ਹਾਂ ਕਾਰਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੂੰ ਸਮਝੇ ਬਿਨਾ ਤੁਸੀਂ ਕੋਈ ਵੀ ਰਣਨੀਤੀ ਲਾਗੂ ਨਹੀਂ ਕਰ ਸਕਦੇ।
ਲੰਡਨ: ਇੱਕ-ਚੌਥਾਈ ਬ੍ਰਿਟਿਸ਼ ਹੈਲਥ ਕੇਅਰ ਵਰਕਰਜ਼ ਕੋਵਿਡ-19 ਵੈਕਸੀਨ ਦੀ ਡੋਜ਼ ਨਹੀਂ ਲਵਾਉਣੀ ਚਾਹੁੰਦੇ। ਦਰਅਸਲ, ਕੋਵਿਡ-19 ਵੈਕਸੀਨ ਨੂੰ ਲੈ ਕੇ ਉਨ੍ਹਾਂ ਦੇ ਮਨ ’ਚ ਸ਼ੱਕ ਹੈ। ਇਹ ਪ੍ਰਗਟਾਵਾ NHS ਦੇ ਪਹਿਲੀ ਵਿਆਪਕ ਖੋਜ ਤੋਂ ਹੋਇਆ ਹੈ। ਖੋਜਕਾਰਾਂ ਦਾ ਕਹਿਣਾ ਹੈ ਸਾਜ਼ਿਸ਼ ਵਿੱਚ ਯਕੀਨ, ਵੈਕਸੀਨ ਦੇ ਪ੍ਰੀਖਣ ਵਿੱਚ ਗ਼ੈਰ ਗੋਰਿਆਂ ਤੇ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਦੀ ਕਮੀ ਜਾਂ ਪਹਿਲੀ ਲਾਗ ਤੋਂ ਕੋਵਿਡ-19 ਇਮਿਊਨਿਟੀ ਦੀ ਸੋਚ ਮੁੱਖ ਕਾਰਨਾਂ ’ਚ ਸ਼ਾਮਲ ਹੈ।
ਬ੍ਰਿਟਿਸ਼ ’ਚ ਵੀ ਕੋਵਿਡ-19 ਵੈਕਸੀਨ ਉੱਤੇ ਲੋਕਾਂ ਨੂੰ ਸ਼ੱਕ
ਖੋਜਕਾਰ ਤੇ ਲੈਸਟਰ ਯੂਨੀਵਰਸਿਟੀ ’ਚ ਛੂਤ ਦੇ ਰੋਗਾਂ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਮਨੀਸ਼ ਪਾਰੀਕ ਨੇ ਕਿਹਾ,‘ਇਨ੍ਹਾਂ ਕਾਰਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਨੂੰ ਸਮਝੇ ਬਿਨਾ ਤੁਸੀਂ ਕੋਈ ਵੀ ਰਣਨੀਤੀ ਲਾਗੂ ਨਹੀਂ ਕਰ ਸਕਦੇ।’ ਪਾਰੀਕ ਅਤੇ ਉਨ੍ਹਾਂ ਦੇ ਸਾਥੀ ਪਹਿਲਾਂ ਗ਼ੈਰ ਗੋਰਿਆਂ ਤੇ ਦੱਖਣੀ ਏਸ਼ੀਆਈ ਸਿਹਤ ਮੁਲਾਜ਼ਮਾਂ, 30 ਸਾਲਾਂ ਤੋਂ ਹੇਠਾਂ ਦੇ ਕਰਮਚਾਰੀਆਂ ਤੇ ਵਧੇਰੇ ਵਾਂਝੇ ਰਹੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਵਿੱਚ ਕੋਵਿਡ-19 ਟੀਕਾਕਰਨ ਦੀ ਘੱਟ ਦਰ ਦਾ ਪਤਾ ਲਾ ਚੁੱਕੇ ਹਨ।
ਇੱਕ-ਚੌਥਾਈ ਹੈਲਥ ਕੇਅਰ ਵਰਕਰਜ਼ ਨਹੀਂ ਲਵਾਉਣਾ ਚਾਹੁੰਦੇ ਵੈਕਸੀਨ
ਸ਼ੱਕ ਦੇ ਕਾਰਣ ਨੂੰ ਬਿਹਤਰ ਤਰੀਕੇ ਸਮਝਣ ਲਈ ਉਨ੍ਹਾਂ 11,584 ਕਲੀਨਿਕਲ ਤੇ ਗ਼ੈਰ ਕਲੀਨਿਕ ਸਟਾਫ਼ ਨੂੰ ਭਰਤੀ ਕੀਤਾ। ਉਸੇ ਤਰ੍ਹਾਂ ਕੋਵਿਡ-19 ਟੀਕਾਕਰਨ ਪ੍ਰਤੀ ਉਨ੍ਹਾਂ ਦੇ ਰੁਝਾਨ ਨੂੰ ਜਾਣਨ ਲਈ ਵਿਸਤ੍ਰਿਤ ਪ੍ਰਸ਼ਨਾਵਲੀ ਪੂਰੀ ਕਰਵਾਈ ਗਈ। ਕੁਝ ਭਾਗੀਦਾਰਾਂ ਦੀਆਂ ਚਿੰਤਾਵਾਂ ਨੂੰ ਵਧੇਰੇ ਵਿਆਪਕ ਤੌਰ ’ਤੇ ਸਮਝਣ ਲਈ ਇੰਟਰਵਿਊ ਕਰਨੇ ਪਏ।
ਤਦ ਖੋਜ ਵਿੱਚ ਇਹ ਪਾਇਆ ਗਿਆ ਕਿ 23 ਫ਼ੀਸਦੀ ਸਿਹਤ ਕਰਮਚਾਰੀ ਕੋਵਿਡ-19 ਵੈਕਸੀਨ ਇਸਤੇਮਾਲ ਕਰਨ ਵਿੱਚ ਸ਼ੱਕ ਕਰਦੇ ਹਨ ਤੇ ਇਹ ਸ਼ੱਕ BAME ਸਿਹਤ ਮੁਲਾਜ਼ਮਾਂ ਵਿਚਾਲੇ ਵਧੇਰੇ ਆਮ ਹੈ। ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਵਿੱਚ, ਜਿਨ੍ਹਾਂ ਦਾ ਸਬੰਧ ਗ਼ੈਰ ਗੋਰੇ ਕੈਰੇਬੀਅਨ ਗਰੁੱਪ ਨਾਲ ਹੈ। ਭਾਵੇਂ ਕੁਝ ਗੋਰੇ ਸਿਹਤ ਮੁਲਾਜ਼ਮ ਵੀ ਕੋਵਿਡ-19 ਵੈਕਸੀਨ ਨਾ ਲਗਵਾਉਣ ਦੀ ਗੱਲ ਆ ਖ ਰਹੇ ਹਨ।
ਨੌਜਵਾਨ ਸਟਾਫ਼, ਗਰਭਵਤੀ ਮਹਿਲਾਵਾਂ ਤੇ ਫ਼ਲੂ ਦਾ ਟੀਕਾਕਰਣ ਨਾ ਕਰਵਾਉਣ ਵਾਲੇ ਲੋਕ ਕੋਵਿਡ-19 ਵੈਕਸੀਨ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਪਾਰੀਕ ਨੇ ਕਿਹਾ ਕਿ ਬਹੁਤ ਸਾਰੇ ਹੈਲਥ ਕੇਅਰ ਵਰਕਰਜ਼, ਜੋ ਪਿਛਲੇ 12 ਮਹੀਨਿਆਂ ’ਚ ਵਾਇਰਸ ਦੀ ਲਾਗ ਤੋਂ ਗ੍ਰਸਤ ਹੋ ਚੁੱਕੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਮਿਊਨਿਟੀ ਪ੍ਰਾਪਤ ਹੋਣ ’ਤੇ ਵੈਕਸੀਨ ਦੀ ਜ਼ਰੂਰਤ ਨਹੀਂ ਰਹੀ।