ਪੜਚੋਲ ਕਰੋ

ਰੂਸ ਦੇ ਉਲਯਾਨੋਵਸਕ ਇਲਾਕੇ 'ਚ ਸਕੂਲ 'ਤੇ ਹਮਲਾ, ਗੋਲੀਬਾਰੀ 'ਚ 2 ਬੱਚਿਆਂ ਸਮੇਤ 3 ਦੀ ਮੌਤ

ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸ (Russia) ਦੇ ਕਿੰਡਰਗਾਰਟਨ ਸਕੂਲ  (Kindergarten School) ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ ਹੈ।

ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸ (Russia) ਦੇ ਕਿੰਡਰਗਾਰਟਨ ਸਕੂਲ  (Kindergarten School) ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ 2 ਬੱਚਿਆਂ ਸਮੇਤ 3 ਦੀ ਮੌਤ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ 'ਚ 5 ਸਾਲ ਦੇ ਬੱਚੇ ਅਤੇ 7 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਖੇਤਰੀ ਅਧਿਕਾਰੀਆਂ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ ਗੋਲੀਬਾਰੀ ਵਿਚ ਚਾਰ ਲੋਕ ਮਾਰੇ ਗਏ। ਹਾਲਾਂਕਿ, ਇੱਕ ਕਾਨੂੰਨ ਲਾਗੂ ਕਰਨ ਵਾਲੇ ਸਰੋਤ ਨੇ ਨਿਊਜ਼ ਏਜੰਸੀ TASS ਨੂੰ ਦੱਸਿਆ ਕਿ ਹਮਲੇ ਵਿੱਚ ਦੋ ਬੱਚੇ ਮਾਰੇ ਗਏ ਹੈ।
 
ਇੱਕ ਸੂਤਰ ਨੇ ਰੂਸ ਦੀ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ, “ਬੰਦੂਕ ਲੈ ਕੇ ਇੱਕ ਵਿਅਕਤੀ ਵੇਸ਼ਕੇਮਾ ਪਿੰਡ ਵਿੱਚ ਇੱਕ ਕਿੰਡਰਗਾਰਟਨ ਸਕੂਲ ਵਿੱਚ ਦਾਖਲ ਹੋਇਆ ਅਤੇ ਪਲਕ ਝਪਕਦਿਆਂ ਦੋ ਬੱਚਿਆਂ ਸਮੇਤ ਸਟਾਫ਼ ਮੈਂਬਰ ਨੂੰ ਗੋਲੀ ਮਾਰ ਦਿੱਤੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰੂਸ ਦੇ ਇਕ ਟੈਲੀਗ੍ਰਾਮ ਚੈਨਲ 'ਬਾਜ਼ਾ' ਨੇ ਇਕ ਅਪੁਸ਼ਟ ਰਿਪੋਰਟ 'ਚ ਦੱਸਿਆ ਕਿ ਦੋਸ਼ੀ ਵਿਅਕਤੀ Izh-27 ਡਬਲ ਬੈਰਲ ਸ਼ਾਟਗਨ ਨਾਲ ਲੈਸ ਸੀ।
 
ਉਸੇ ਚੈਨਲ ਨੇ ਬਾਅਦ ਵਿਚ ਦਾਅਵਾ ਕੀਤਾ ਕਿ ਜਿਸ ਬੰਦੂਕ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਉਹ 68 ਸਾਲਾ ਸਥਾਨਕ ਵਿਅਕਤੀ ਦੇ ਨਾਂ 'ਤੇ ਰਜਿਸਟਰਡ ਸੀ। ਹਾਲਾਂਕਿ ਬੰਦੂਕਧਾਰੀ ਨੌਜਵਾਨ ਲੱਗ ਰਿਹਾ ਸੀ। ਰਿਪੋਰਟ ਮੁਤਾਬਕ ਪੁਲਿਸ ਬੰਦੂਕਧਾਰੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਦੇ ਸਾਲਾਂ ਵਿਚ ਰੂਸ ਵਿਚ ਕਈ ਸਕੂਲਾਂ ਅਤੇ ਕਾਲਜਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ।

ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ

ਉਲਯਾਨੋਵਸਕ ਖੇਤਰ ਦੇ ਸੂਚਨਾ ਵਿਭਾਗ ਦੇ ਮੁਖੀ ਦਮਿਤਰੀ ਕਮਲ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਕਿੰਡਰਗਾਰਟਨ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚੇ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ। ਜਦਕਿ ਹਮਲਾਵਰ ਨੇ ਤਿੰਨਾਂ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਕਮਲ ਨੇ ਦੱਸਿਆ ਕਿ ਹੋਰ ਜਾਣਕਾਰੀ ਹਾਸਲ ਕਰਨ ਲਈ ਜਾਂਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮਾਰੇ ਗਏ ਬੱਚਿਆਂ ਦੀ ਉਮਰ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਉਨ੍ਹਾਂ ਦੀ ਉਮਰ 3 ਤੋਂ 7 ਸਾਲ ਦੇ ਕਰੀਬ ਹੋਵੇਗੀ।
 
 ਨੌਜਵਾਨ ਅਧਿਆਪਕ ਦੀ ਮੌਤ

ਇੱਕ ਕਾਨੂੰਨ ਲਾਗੂ ਕਰਨ ਵਾਲੇ ਸਰੋਤ ਨੇ ਟਾਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਗੋਲੀਬਾਰੀ ਸੰਭਾਵਤ ਤੌਰ 'ਤੇ "ਘਰੇਲੂ ਝਗੜੇ" ਦਾ ਨਤੀਜਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਸਮੇਂ ਡਿਊਟੀ 'ਤੇ ਕੋਈ ਗਾਰਡ ਮੌਜੂਦ ਨਹੀਂ ਸੀ, ਜਿਸ ਕਾਰਨ ਹਮਲਾਵਰ ਸਕੂਲ 'ਚ ਦਾਖਲ ਹੋਣ 'ਚ ਸਫਲ ਹੋ ਗਿਆ। ਖੇਤਰ ਦੇ ਸਾਬਕਾ ਗਵਰਨਰ ਅਤੇ ਮੌਜੂਦਾ ਵਿਧਾਇਕ ਸਰਗੇਈ ਮੋਰੋਜ਼ੋਵ ਨੇ ਕਿਹਾ ਕਿ ਹਮਲੇ ਵਿੱਚ ਇੱਕ ਨੌਜਵਾਨ ਅਧਿਆਪਕ ਦੀ ਮੌਤ ਹੋ ਗਈ ਹੈ। ਜਦਕਿ ਇਸ ਘਟਨਾ 'ਚ ਇਕ ਹੋਰ ਅਧਿਆਪਕ ਜ਼ਖਮੀ ਹੋ ਗਿਆ ਹੈ। ਮਾਰੇ ਗਏ ਦੋ ਬੱਚਿਆਂ ਵਿੱਚੋਂ ਇੱਕ ਦਾ ਜਨਮ ਸਾਲ 2016 ਅਤੇ ਦੂਜੇ ਦਾ 2018 ਵਿੱਚ ਹੋਇਆ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਵੀਡੀਓਜ਼

ਪੰਜਾਬ 'ਚ ਨਸ਼ਾ ਕੌਣ ਵੇਚ ਰਿਹਾ? ਕੇਜਰੀਵਾਲ ਨੇ ਕਰਤਾ ਵੱਡਾ ਖੁਲਾਸਾ
ਰਿਸ਼ਤੇਦਾਰੀ 'ਤੇ ਟਿਕਟ ਨਹੀਂ ਮਿਲਦੀ ! CM ਮਾਨ ਦਾ ਸਿੱਧਾ ਐਲਾਨ
ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਅਕਾਲ ਤਖ਼ਤ ਸਾਹਿਬ 'ਤੇ ਬੋਲੇ CM ਮਾਨ, ਉਸ ਤੋਂ ਵੱਡੀ ਕੋਈ ਪਦਵੀ ਨਹੀਂ
ਨਸ਼ਾ, ਟਿਕਟਾਂ ਤੇ ਵਿਰੋਧੀ! ਇੱਕ ਹੀ ਭਾਸ਼ਣ 'ਚ CM ਮਾਨ ਦੇ ਤਿੱਖੇ ਵਾਰ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
Embed widget