ਯੂਕਰੇਨੀ ਫੌਜੀ ਨੇ ਰੂਸੀ ਟੈਂਕਾਂ ਨੂੰ ਰੋਕਣ ਲਈ ਪੁਲ਼ 'ਤੇ ਖ਼ੁਦ ਨੂੰ ਬੰਬ ਨਾਲ ਉਡਾਇਆ
Russia Ukraine war Crisis : ਫੌਜੀ ਦੀ ਪਛਾਣ ਵਿਟਾਲੀ ਵਜੋਂ ਹੋਈ ਹੈ। ਇਹ ਪੁਲ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਦਾ ਹੈ। ਵਿਟਾਲੀ ਖੇਰਸਨ ਖੇਤਰ ਵਿੱਚ ਹੇਨੀਚੇਸਕ ਪੁਲ ਤੇ ਵਿਸਫੋਟਕ ਲਾ ਰਿਹਾ ਸੀ
Russia Ukraine war Crisis : ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ ਦੇ ਸੈਨਿਕ ਅਤੇ ਨਾਗਰਿਕ ਰੂਸੀ ਬਲਾਂ ਨਾਲ ਲੜਨ ਦੀ ਤਿਆਰੀ ਕਰ ਰਹੇ ਹਨ। ਸ਼ੁੱਕਰਵਾਰ ਸਵੇਰੇ ਯੂਕਰੇਨ ਦੀ ਫੌਜ ਨੇ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਉਡਾ ਦਿੱਤਾ ਜਦੋਂ ਉਸਨੂੰ ਪਤਾ ਲੱਗਾ ਕਿ ਰੂਸੀ ਫੌਜੀ ਆਪਣੇ ਟੈਂਕਾਂ ਨਾਲ ਰਾਜਧਾਨੀ ਕੀਵ ਵੱਲ ਵਧ ਰਹੇ ਹਨ।
ਸਿਪਾਹੀ ਨੇ ਪੁਲ ਦੇ ਨਾਲ ਆਪਣੇ ਆਪ ਨੂੰ ਉਡਾ ਲਿਆ
ਉਨ੍ਹਾਂ ਵਿੱਚੋਂ ਇੱਕ ਕ੍ਰੀਮੀਆ ਦੇ ਨੇੜੇ ਖੇਰਸਨ ਖੇਤਰ ਵਿੱਚ ਸਥਿਤ ਇੱਕ ਸਮੁੰਦਰੀ ਪੁਲ ਸੀ, ਅਤੇ ਉੱਥੇ ਤਾਇਨਾਤ ਇੱਕ ਯੂਕਰੇਨੀ ਸਿਪਾਹੀ ਨੇ ਰੂਸੀ ਸੈਨਿਕਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲ ਦੇ ਨਾਲ ਹੀ ਉਡਾ ਲਿਆ। ਫੌਜੀ ਦੀ ਪਛਾਣ ਵਿਟਾਲੀ ਵਜੋਂ ਹੋਈ ਹੈ। ਇਹ ਪੁਲ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਦਾ ਹੈ। ਵਿਟਾਲੀ ਖੇਰਸਨ ਖੇਤਰ ਵਿੱਚ ਹੇਨੀਚੇਸਕ ਪੁਲ ਤੇ ਵਿਸਫੋਟਕ ਲਾ ਰਿਹਾ ਸੀ ਯੂਕਰੇਨ ਦੀ ਫੌਜ ਨੇ ਆਪਣੀ ਬਹਾਦਰੀ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਖਬਰਾਂ ਮੁਤਾਬਕ ਵਿਟਾਲੀ ਨੇ ਆਪਣੇ ਭਰਾਵਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਪੁਲ ਨੂੰ ਉਡਾਉਣ ਜਾ ਰਿਹਾ ਹੈ। ਇਸ ਤੋਂ ਬਾਅਦ ਇਕ ਧਮਾਕਾ ਹੋਇਆ ਜਿਸ ਵਿਚ ਉਸ ਨੇ ਪੁਲ ਦੇ ਨਾਲ-ਨਾਲ ਖੁਦ ਨੂੰ ਉਡਾ ਲਿਆ। ਉਸ ਦੇ ਇਸ ਕਦਮ ਨੇ ਯੂਕਰੇਨੀ ਫੌਜੀ ਯੂਨਿਟਾਂ ਨੂੰ ਆਪਣੇ ਬਚਾਅ ਲਈ ਮੁੜ ਸੰਗਠਿਤ ਕਰਨ ਅਤੇ ਦੁਬਾਰਾ ਤਾਇਨਾਤ ਕਰਨ ਵਿੱਚ ਮਦਦ ਕੀਤੀ ਹੈ। ਮਿਲਟਰੀ ਕਮਾਂਡਰ ਹੁਣ ਉਸਨੂੰ ਉਸਦੇ ਕੰਮਾਂ ਲਈ ਮਰਨ ਉਪਰੰਤ ਸਨਮਾਨ ਦੇਣ ਲਈ ਕਹਿ ਰਹੇ ਹਨ।
Russia Ukraine War: ਰੂਸ ਦੇ ਫੌਜੀ ਹਮਲੇ ਤੋਂ ਪਹਿਲਾਂ ਯੂਕਰੇਨ 'ਤੇ ਹੋਇਆ ਸੀ ਸਾਈਬਰ ਹਮਲਾ, ਜਾਣੋ ਇਸ ਖਤਰਨਾਕ ਮਾਲਵੇਅਰ ਨੇ ਕੀਤਾ ਸਭ ਕੁਝ ਠੱਪ
Russia Ukraine Conflict: ਰੂਸ ਅਤੇ ਯੂਕਰੇਨ ਵਿਚਾਲੇ ਵੀਰਵਾਰ ਤੋਂ ਜੰਗ ਸ਼ੁਰੂ ਹੋ ਗਈ ਹੈ। ਰੂਸ ਲਗਾਤਾਰ ਹਮਲਾਵਰ ਰੁਖ ਅਪਣਾ ਰਿਹਾ ਹੈ ਅਤੇ ਯੂਕਰੇਨ 'ਤੇ ਬੰਬਾਂ, ਮਿਜ਼ਾਈਲਾਂ ਅਤੇ ਰਾਕਟਾਂ ਨਾਲ ਹਮਲਾ ਕਰ ਰਿਹਾ ਹੈ। ਪਰ ਇਸ ਹਮਲੇ ਤੋਂ ਪਹਿਲਾਂ ਰੂਸ ਨੇ ਯੂਕਰੇਨ 'ਤੇ ਸਾਈਬਰ ਹਮਲਾ ਵੀ ਕੀਤਾ ਸੀ। ਇਸ ਹਮਲੇ ਨਾਲ ਯੂਕਰੇਨ ਦੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਕਰੈਸ਼ ਹੋ ਗਈਆਂ ਸਨ। ਇਹ ਰੂਸ ਦਾ ਪਹਿਲਾ ਸਾਈਬਰ ਹਮਲਾ ਨਹੀਂ ਸੀ। ਇਸ ਤੋਂ ਇੱਕ ਹਫ਼ਤਾ ਪਹਿਲਾਂ ਰੂਸ ਨੇ ਯੂਕਰੇਨ ਵਿੱਚ ਕਰੀਬ 50 ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਮਾਲਵੇਅਰ ਰਾਹੀਂ ਰੂਸ ਨੇ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਸੀ, ਉਸ ਦਾ ਨਾਂ ਵਾਈਪਰ ਮਾਲਵੇਅਰ ਹੈ। ਆਓ ਜਾਣਦੇ ਹਾਂ ਇਹ ਮਾਲਵੇਅਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ।