ਯੂਕਰੇਨ 'ਚ ਰੂਸ ਨੇ ਉਡਾਈ ਗੈਸ ਪਾਈਪਲਾਈਨ, ਚਾਰ-ਚੁਫੇਰੇ ਫੈਲੀ ਜ਼ਹਿਰੀਲੀ ਹਵਾ, ਲੋਕਾਂ ਨੂੰ ਸਾਹ ਲੈਣ 'ਚ ਹੋ ਰਹੀ ਪ੍ਰੇਸ਼ਾਨੀ
Russia Ukraine Crisis : ਰੂਸ ਦੀ ਫੌਜ ਨੇ ਯੂਕੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਇੱਕ ਗੈਸ ਦੀ ਪਾਈਪਲਾਈਨ ਉਡਾ ਦਿੱਤੀ ਹੈ। ਇਸ ਨਾਲ ਚਾਰੇ ਪਾਸੇ ਧੂੰਆਂ ਫੈਲ ਗਿਆ ਹੈ ਤੇ ਕਿਹਾ ਜਾ ਰਿਹਾ ਹੈ ।
ਕੀਵ: ਯੂਕਰੇਨ ਦੇ ਜ਼ਿਆਦਾਤਰ ਇਲਾਕਿਆਂ 'ਚ ਰੂਸ ਦੀ ਫੌਜ ਦਾਖਲ ਹੋ ਗਈ ਹੈ ਤੇ ਤਬਾਹੀ ਮਚਾ ਰਹੀ ਹੈ। ਰੂਸ ਦੀ ਫੌਜ ਨੇ ਯੂਕੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਚ ਇੱਕ ਗੈਸ ਦੀ ਪਾਈਪਲਾਈਨ ਉਡਾ ਦਿੱਤੀ ਹੈ। ਇਸ ਨਾਲ ਚਾਰੇ ਪਾਸੇ ਧੂੰਆਂ ਫੈਲ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਆਲੇ-ਦੁਆਲੇ 'ਚ ਜ਼ਹਿਰਲੀ ਹਵਾ ਫੈਲ ਗਈ ਹੈ। ਇਸ ਵਜ੍ਹਾ ਨਾਲ ਖਾਰਕੀਵ 'ਚ ਲੋਕਾਂ ਲਈ ਸਾਹ ਲੈਣਾ ਔਖਾ ਹੋ ਰਿਹਾ ਹੈ।
ਇਸ ਕੜੀ 'ਚ ਇਕ ਦਿਲਚਸਪ ਖਬਰ ਸਾਹਮਣੇ ਆਈ ਹੈ। ਦਰਅਸਲ ਯੂਕਰੇਨ ਹੁਣ ਰੂਸੀ ਫੌਜ ਨੂੰ ਭਟਕਾਉਣ ਲਈ ਸੜਕਾਂ 'ਤੇ ਸਾਰੇ ਦਿਸ਼ਾ ਬੋਰਡਾਂ ਨੂੰ ਹਟਾ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਰੂਸੀ ਫੌਜ ਆਸਾਨੀ ਨਾਲ ਸ਼ਹਿਰ ਦੇ ਕਿਸੇ ਵੀ ਵੱਡੇ ਸਥਾਨ 'ਤੇ ਨਾ ਪਹੁੰਚ ਸਕੇ ਤੇ ਇਧਰ-ਉਧਰ ਭਟਕਦੀ ਰਹੇ।
ਕਈ ਥਾਵਾਂ ਤੋਂ ਸਾਈਨ ਬੋਰਡ ਹਟਾਏ
ਰਿਪੋਰਟ ਮੁਤਾਬਕ ਇਸ ਵਿਚਾਰ 'ਤੇ ਸ਼ਨੀਵਾਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਥਾਵਾਂ ਤੋਂ ਸਾਈਨ ਬੋਰਡ ਹਟਾਏ ਗਏ ਹਨ, ਫਿਰ ਹੋਰ ਥਾਵਾਂ ਤੋਂ ਹਟਾਏ ਜਾ ਰਹੇ ਹਨ। ਯੂਕਰੇਨ ਵਿੱਚ ਇਮਾਰਤਾਂ ਅਤੇ ਸੜਕਾਂ ਦੇ ਰੱਖ-ਰਖਾਅ ਦੀ ਨਿਗਰਾਨੀ ਕਰਨ ਵਾਲੀ ਇੱਕ ਨਿੱਜੀ ਕੰਪਨੀ ਨੇ ਕਿਹਾ ਹੈ ਕਿ ਉਹ ਸਾਰੀਆਂ ਸੜਕਾਂ ਤੋਂ ਇੱਕ ਦਿਸ਼ਾ ਵਾਲੇ ਬੋਰਡ ਹਟਾ ਰਹੀ ਹੈ ਜਿੱਥੋਂ ਰੂਸੀ ਫੌਜ ਸਾਡੇ ਦੇਸ਼ ਦੀ ਤਲਾਸ਼ੀ ਲੈਂਦੇ ਹੋਏ ਮੁੱਖ ਸਥਾਨਾਂ ਵਿੱਚ ਆਸਾਨੀ ਨਾਲ ਦਾਖਲ ਹੋ ਸਕਦੀ ਹੈ।