ਯੂਕਰੇਨ 'ਚ ਫਸੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਸੁਰੱਖਿਅਤ ਗਲਿਆਰੇ ਰਾਹੀਂ ਨਿਕਲਣ ਦੀ ਸਲਾਹ
Russia Ukraine War Advisory: ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਫਸੇ ਭਾਰਤੀਆਂ ਨੂੰ 8 ਮਾਰਚ ਨੂੰ ਰੇਲ, ਬੱਸ ਜਾਂ ਕਿਸੇ ਹੋਰ ਆਵਾਜਾਈ ਰਾਹੀਂ ਯੂਕਰੇਨ ਛੱਡਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ।
Russia Ukraine War Advisory to Indian nationals in Ukraine Humanitarian Corridor Evacuation on 8 March Security situation
Russia Ukraine War: ਯੂਕਰੇਨ ਵਿੱਚ ਰੂਸ ਦੇ ਹਮਲੇ ਦਰਮਿਆਨ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਕੁਝ ਦਿਨ ਪਹਿਲਾਂ ਰੂਸ ਵੱਲੋਂ ਕਿਹਾ ਗਿਆ ਕਿ ਆਮ ਨਾਗਰਿਕਾਂ ਨੂੰ ਕੱਢਣ ਲਈ ਕੁਝ ਗਲਿਆਰਿਆਂ 'ਤੇ ਜੰਗਬੰਦੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਵੱਖ-ਵੱਖ ਸਮੇਂ 'ਤੇ ਯੂਕਰੇਨ ਦੇ ਸ਼ਹਿਰਾਂ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਨੂੰ 10 ਵਜੇ ਤੋਂ ਬਾਅਦ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਗਈ ਹੈ।
ADVISORY TO INDIAN NATIONALS IN UKRAINE. @MEAIndia @DDNewslive @DDNational @PIB_India @PIBHindi @IndianDiplomacy pic.twitter.com/rFvAock4Wg
— India in Ukraine (@IndiainUkraine) March 8, 2022
ਲੋਕਾਂ ਨੂੰ ਸਰਹੱਦ 'ਤੇ ਪਹੁੰਚਣ ਦੀ ਸਲਾਹ
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਇਸ ਨਵੀਂ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ 8 ਮਾਰਚ ਨੂੰ ਸਵੇਰੇ 10 ਵਜੇ ਤੋਂ ਲੋਕਾਂ ਨੂੰ ਕੱਢਣ ਲਈ ਬਣਾਏ ਗਏ ਕੋਰੀਡੋਰ ਰਾਹੀਂ ਨਿਕਾਸੀ ਪ੍ਰੋਗਰਾਮ ਸ਼ੁਰੂ ਹੋਵੇਗਾ। ਜਿਸ ਦਾ ਸਾਰੇ ਭਾਰਤੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ।
ਇਸ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯੂਕਰੇਨ 'ਚ ਸੁਰੱਖਿਆ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਯੂਕਰੇਨ 'ਚ ਫਸੇ ਸਾਰੇ ਭਾਰਤੀਆਂ ਨੂੰ ਇਸ ਲਾਂਘੇ ਰਾਹੀਂ ਸਰਹੱਦੀ ਇਲਾਕਿਆਂ 'ਚ ਪਹੁੰਚਣਾ ਚਾਹੀਦਾ ਹੈ।
ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਫਸੇ ਭਾਰਤੀਆਂ ਨੂੰ 8 ਮਾਰਚ ਨੂੰ ਰੇਲ, ਬੱਸ ਜਾਂ ਕਿਸੇ ਹੋਰ ਆਵਾਜਾਈ ਰਾਹੀਂ ਯੂਕਰੇਨ ਛੱਡਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜੋ ਸਥਿਤੀ ਬਣੀ ਹੋਈ ਹੈ, ਇਹ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਕਿ ਅਗਲੀ ਵਾਰ ਲੋਕਾਂ ਨੂੰ ਕੱਢਣ ਲਈ ਅਜਿਹਾ ਕਾਰੀਡੋਰ ਕਦੋਂ ਬਣਾਇਆ ਜਾ ਸਕਦਾ ਹੈ।
ਯੂਕਰੇਨ ਨੇ ਰੂਸ 'ਤੇ ਲਗਾਇਆ ਜੰਗਬੰਦੀ ਦੀ ਉਲੰਘਣਾ ਦਾ ਦੋਸ਼
ਦੱਸ ਦੇਈਏ ਕਿ ਯੂਕਰੇਨ ਵਿੱਚ ਕਰੀਬ 6 ਅਜਿਹੇ ਕੋਰੀਡੋਰ ਬਣਾਏ ਗਏ ਹਨ, ਜਿੱਥੋਂ ਆਮ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ। ਰੂਸ ਨੇ ਵਾਅਦਾ ਕੀਤਾ ਸੀ ਕਿ ਇਨ੍ਹਾਂ ਗਲਿਆਰਿਆਂ 'ਤੇ ਕੋਈ ਹਮਲਾ ਨਹੀਂ ਹੋਵੇਗਾ। ਪਰ ਹੁਣ ਯੂਕਰੇਨ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਰੂਸ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਅਤੇ ਇਨ੍ਹਾਂ ਗਲਿਆਰਿਆਂ 'ਤੇ ਬੰਬਾਰੀ ਜਾਰੀ ਹੈ।
ਯੂਕਰੇਨ ਨੇ ਵੀ ਕਈ ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਜੇਕਰ ਭਾਰਤੀਆਂ ਦੀ ਗੱਲ ਕਰੀਏ ਤਾਂ ਹੁਣ ਵੀ ਬਹੁਤ ਸਾਰੇ ਭਾਰਤੀ ਯੂਕਰੇਨ ਦੇ ਵੱਖ-ਵੱਖ ਇਲਾਕਿਆਂ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਗੁਆਂਢੀ ਮੁਲਕਾਂ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ: ਰੂਸ ਨਾਲ ਜੰਗ ਲੜਨ ਲਈ ਯੂਕਰੇਨ ਦੀ ਫੌਜ ਵਿੱਚ ਸ਼ਾਮਲ ਹੋਇਆ ਤਾਮਿਲਨਾਡੂ ਦਾ ਨੌਜਵਾਨ