Russia-Ukraine War Live updates:ਯੁਕਰੇਨ 'ਚ ਰੂਸੀ ਹਮਲਿਆਂ ਦਾ ਸੱਤਵਾਂ ਦਿਨ, ਰੂਸ ਨੇ ਨਾਟੋ ਨੂੰ ਦਿੱਤੀ ਚੇਤਾਵਨੀ
Russia Ukraine War: ਯੂਕਰੇਨ ਵਿੱਚ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹਮਲੇ ਜਾਰੀ ਹਨ ਅਤੇ ਅੱਜ ਇਹ ਜੰਗ 7ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ।ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

Background
Russia Ukraine War: ਯੂਕਰੇਨ ਵਿੱਚ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹਮਲੇ ਜਾਰੀ ਹਨ ਅਤੇ ਅੱਜ ਇਹ ਜੰਗ 7ਵੇਂ ਦਿਨ 'ਚ ਦਾਖਲ ਹੋ ਚੁੱਕੀ ਹੈ।ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦਾ ਇੱਕ ਵਿਦਿਆਰਥੀ ਵੀ ਯੂਕਰੇਨ ਦੇ ਖਾਰਕਿਵ ਵਿੱਚ ਗੋਲਾਬਾਰੀ ਵਿੱਚ ਜ਼ਖ਼ਮੀ ਹੋਇਆ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਵਿਚ ਮਾਰੇ ਗਏ ਗਿਆਨਗੌਦਰ ਦੇ ਨਾਲ ਜ਼ਖਮੀ ਵਿਦਿਆਰਥੀ ਨਵੀਨ ਸ਼ੇਖਰੱਪਾ ਵੀ ਸੀ। ਬੋਮਈ ਨੇ ਕਿਹਾ, “ਹਾਵੇਰੀ ਜ਼ਿਲੇ ਦੇ ਰਾਨੇਬੇਨੂਰ ਤਾਲੁਕ ਦੇ ਚਾਲਗੇਰੀ ਪਿੰਡ ਦੇ ਦੋ ਹੋਰ ਵਿਦਿਆਰਥੀ ਉਥੇ ਸਨ। ਇੱਕ ਜ਼ਖਮੀ ਹੈ ਜਦਕਿ ਦੂਜਾ ਸੁਰੱਖਿਅਤ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਵੀਨ ਦੇ ਪਿਤਾ ਸ਼ੇਖਰੱਪਾ ਗਿਆਂਗੌਦਰ ਨਾਲ ਗੱਲ ਕੀਤੀ ਅਤੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ।
ਬੋਮਈ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਨਵੀਨ ਦੀ ਦੇਹ ਨੂੰ ਭਾਰਤ ਲਿਆਉਣ 'ਤੇ ਹੈ। "ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਲਾਸ਼ ਦੀ ਸਥਿਤੀ ਕੀ ਹੈ... ਮੈਂ ਪੀਐਮਓ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ। ਮੈਂ ਪ੍ਰਧਾਨ ਮੰਤਰੀ ਨੂੰ ਵੀ ਯੂਕਰੇਨ ਤੋਂ ਲਾਸ਼ ਲਿਆਉਣ ਲਈ ਸੁਨੇਹਾ ਭੇਜਿਆ ਹੈ।
ਬੇਲਾਰੂਸ 'ਚ ਅਗਲੀ ਮੀਟਿੰਗ
ਰੂਸ ਅਤੇ ਯੂਕਰੇਨ ਵਿਚਾਲੇ ਕੱਲ੍ਹ ਬੈਠਕ ਹੋਈ ਪਰ ਕਿਸੇ ਖਾਸ ਹੱਲ 'ਤੇ ਨਹੀਂ ਪਹੁੰਚ ਸਕੀ ਪਰ ਇਹ ਤੈਅ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਬੈਠਕ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਦੋਵੇਂ ਦੇਸ਼ ਮੀਟਿੰਗ ਵਿੱਚ ਹੋਈਆਂ ਗੱਲਾਂ ਨੂੰ ਆਪੋ-ਆਪਣੇ ਸਲਾਹਕਾਰਾਂ ਕੋਲ ਲੈ ਕੇ ਜਾਣਗੇ ਅਤੇ ਦੂਜੇ ਦੌਰ ਵਿੱਚ ਉਨ੍ਹਾਂ ਨੁਕਤਿਆਂ ’ਤੇ ਚਰਚਾ ਹੋਵੇਗੀ। ਬੇਲਾਰੂਸ 'ਚ ਹੋਈ ਗੱਲਬਾਤ 'ਚ ਰੂਸੀ ਵਫਦ ਦੇ ਮੁਖੀ ਵਲਾਦੀਮੀਰ ਮੇਡਿੰਸਕੀ ਨੇ ਕਿਹਾ ਕਿ ਹੁਣ ਰੂਸ-ਯੂਕਰੇਨ ਦੀ ਅਗਲੀ ਬੈਠਕ ਬੇਲਾਰੂਸ-ਪੋਲੈਂਡ ਸਰਹੱਦ 'ਤੇ ਹੋਵੇਗੀ।
ਇਹ ਓਨਾ ਆਸਾਨ ਨਹੀਂ ਸੀ ਜਿੰਨਾ ਰੂਸ ਨੇ ਸੋਚਿਆ ਸੀ। ਰੂਸੀ ਸੈਨਿਕਾਂ ਨੂੰ ਯੂਕਰੇਨ ਤੋਂ ਸਖ਼ਤ ਮੁਕਾਬਲਾ ਮਿਲ ਰਿਹਾ ਹੈ। ਰੂਸ ਨੇ ਅਜੇ ਤੱਕ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਨਹੀਂ ਕੀਤਾ ਹੈ। ਦੂਜੇ ਪਾਸੇ ਦੋਵਾਂ ਦੇਸ਼ਾਂ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰੂਸੀ ਫੌਜੀ ਯੂਕਰੇਨ 'ਤੇ ਕਈ ਮੋਰਚਿਆਂ 'ਤੇ ਹਮਲਾ ਕਰ ਕੇ ਕੀਵ ਵੱਲ ਵਧ ਰਹੇ ਹਨ।
UNGA 'ਚ ਰੂਸ ਦੇ ਖਿਲਾਫ 141 ਦੇਸ਼ਾਂ ਨੇ ਦਿੱਤਾ ਵੋਟ
Ukraine Russia War: ਬੁੱਧਵਾਰ ਦੁਪਹਿਰ ਨੂੰ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਰੂਸੀ ਹਮਲੇ ਨੂੰ ਤੁਰੰਤ ਖ਼ਤਮ ਕਰਨ ਅਤੇ ਸਾਰੀਆਂ ਰੂਸੀ ਫੌਜਾਂ ਦੀ ਵਾਪਸੀ ਦੀ ਮੰਗ ਕਰਨ ਵਾਲੇ ਮਤੇ 'ਤੇ ਵੋਟਿੰਗ ਕੀਤੀ ਗਈ। ਇਸ ਵੋਟਿੰਗ ਦੌਰਾਨ 141 ਦੇਸ਼ਾਂ ਨੇ ਰੂਸ ਦੇ ਖਿਲਾਫ ਵੋਟ ਕੀਤਾ, ਜਦਕਿ 5 ਦੇਸ਼ਾਂ ਨੇ ਰੂਸ ਦਾ ਸਮਰਥਨ ਕੀਤਾ। ਇਸ ਵੋਟਿੰਗ ਵਿੱਚ 35 ਦੇਸ਼ ਗੈਰਹਾਜ਼ਰ ਰਹੇ। ਭਾਰਤ ਨੇ ਵੀ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਯੂਰਪ ਦੇ ਆਰਥਿਕ ਤੌਰ 'ਤੇ ਖੁਸ਼ਹਾਲ ਦੇਸ਼ਾਂ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਟਾਪੂ ਦੇਸ਼ ਤੱਕ ਕਈ ਦੇਸ਼ਾਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ।
ਰੂਸ ਦੀ ਤੇਲ ਦਰਾਮਦ ਪਾਬੰਦੀ 'ਆਫ਼ ਦ ਟੇਬਲ' ਨਹੀਂ
ਅਮਰੀਕੀ ਰਾਸ਼ਟਰਪਤੀ ਬਿਡੇਨ ਦਾ ਕਹਿਣਾ ਹੈ ਕਿ ਰੂਸੀ ਤੇਲ ਦਰਾਮਦ 'ਤੇ ਪਾਬੰਦੀਆਂ 'ਆਫ਼ ਦ ਟੇਬਲ' ਨਹੀਂ ਹਨ।






















