Russia Ukraine War: ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਹਸਪਤਾਲ ਪਹੁੰਚ ਜ਼ਖਮੀ ਫੌਜੀਆਂ ਨਾਲ ਕੀਤੀ ਮੁਲਾਕਾਤ, ਜਾਣੋ ਕੀ ਕਿਹਾ
Russia Ukraine Crisis: ਰੂਸ ਨਾਲ ਜੰਗ ਦੇ ਵਿਚਕਾਰ, ਯੂਕਰੇਨ ਦੇ ਰਾਸ਼ਟਰਪਤੀ ਆਪਣੀ ਫੌਜ ਤੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੇ ਹਨ। ਹਾਲ ਹੀ ਵਿੱਚ ਜ਼ੇਲੇਂਸਕੀ ਨੇ ਮਿਲਟਰੀ ਹਸਪਤਾਲ ਦਾ ਦੌਰਾ ਕੀਤਾ ਤੇ ਜ਼ਖ਼ਮੀ ਸੈਨਿਕਾਂ ਨਾਲ ਮੁਲਾਕਾਤ ਕੀਤੀ।
Russia Ukraine War Ukraine President Volodimir Zelensky meet with their soldiers in hospital and boost their confidence
Russia Ukraine Conflict: ਰੂਸ ਨਾਲ ਜੰਗ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਆਪਣੀ ਫੌਜ ਤੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਆਪਣੇ ਭਾਸ਼ਣ, ਟੀਮ ਲੀਡਰ ਵਾਂਗ ਫਰੰਟ ਤੋਂ ਅਗਵਾਈ ਕਰਨ ਦੀ ਯੋਗਤਾ ਆਦਿ ਨਾਲ ਉਹ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਰਹੇ ਹਨ। ਇਸ ਸਭ ਦੇ ਦਰਮਿਆਨ ਹਾਲ ਹੀ 'ਚ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਕਿ ਉਹ ਦੇ ਦੇਸ਼ ਅਤੇ ਫੌਜ ਦੇ ਦਿਲਾਂ 'ਚ ਇੱਕ ਵਾਰ ਫਿਰ ਹੀਰੋ ਬਣ ਕੇ ਉਭਰਿਆ ਹੈ।
ਵਧਾਇਆ ਸੈਨਿਕਾਂ ਦਾ ਮਨੋਬਲ
ਦਰਅਸਲ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਰੂਸੀ ਹਮਲੇ ਵਿੱਚ ਜ਼ਖ਼ਮੀ ਹੋਏ ਸੈਨਿਕਾਂ ਨੂੰ ਮਿਲਣ ਲਈ ਕੀਵ ਖੇਤਰ ਦੇ ਇੱਕ ਮਿਲਟਰੀ ਹਸਪਤਾਲ ਪਹੁੰਚੇ। ਇੱਥੇ ਜ਼ੇਲੇਂਸਕੀ ਨੇ ਯੁੱਧ ਵਿੱਚ ਮਾਰੇ ਗਏ ਸੈਨਿਕਾਂ ਨੂੰ "ਯੂਕਰੇਨ ਦੇ ਨਾਇਕ" ਐਲਾਨ ਕੀਤਾ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਜ਼ੇਲੇਂਸਕੀ ਦੇ ਹਸਪਤਾਲ ਦੌਰੇ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ, ਜਿਸ ਵਿੱਚ ਉਹ ਸੈਲਫੀ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
Президент України Володимир Зеленський відвідав у госпіталі поранених захисників України 🇺🇦
— Defence of Ukraine (@DefenceU) March 13, 2022
🔊 «Хлопці, швидше одужуйте. Вірю: найкращим подарунком до вашої виписки буде наша спільна перемога!» - зазначив @ZelenskyyUa pic.twitter.com/lHYZJHWvp8
ਇਸ ਦੌਰਾਨ ਉਨ੍ਹਾਂ ਜਵਾਨਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਜ਼ਖ਼ਮੀ ਫੌਜ਼ੀਆਂ ਨੂੰ ਕਿਹਾ, "ਦੋਸਤੋ, ਜਲਦੀ ਠੀਕ ਹੋ ਜਾਓ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜੋ ਕੀਤਾ ਹੈ, ਉਸ ਲਈ ਸਭ ਤੋਂ ਵਧੀਆ ਤੋਹਫ਼ਾ ਸਾਡੀ ਜਿੱਤ ਹੋਵੇਗੀ। ਹਾਲਾਂਕਿ, ਇਹ ਹਸਪਤਾਲ ਕਿੱਥੋਂ ਦਾ ਹੈ, ਇਸਦੀ ਪੁਸ਼ਟੀ ਨਹੀਂ ਹੋਈ ਹੈ। ਹਸਪਤਾਲ ਜਾ ਰਹੇ ਜ਼ੇਲੇਂਸਕੀ ਦੀ ਕੁਝ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਹੋ ਰਹੀ ਕਾਫੀ ਤਾਰੀਫ
ਇਸ ਦੇ ਨਾਲ ਹੀ ਜ਼ੇਲੇਂਸਕੀ ਦੇ ਇਸ ਕਦਮ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, ''ਇਹ ਲੀਡਰਸ਼ਿਪ ਆਪਣੇ ਸਭ ਤੋਂ ਵਧੀਆ 'ਤੇ ਹੈ।'' ਜਦਕਿ ਇੱਕ ਅਮਰੀਕੀ ਯੂਜ਼ਰ ਨੇ ਲਿਖਿਆ, ''ਕਾਸ਼ ਸਾਡੇ ਕੋਲ ਉਨ੍ਹਾਂ ਵਰਗਾ ਰਾਸ਼ਟਰਪਤੀ ਹੁੰਦਾ।''
1300 ਸੈਨਿਕ ਦੀ ਮੌਤ
ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ 19 ਦਿਨਾਂ ਤੋਂ ਜੰਗ ਜਾਰੀ ਹੈ ਅਤੇ ਯੂਕਰੇਨ ਦੇ ਫੌਜੀ ਘੱਟ ਸਾਧਨਾਂ 'ਤੇ ਵੀ ਰੂਸ ਨੂੰ ਸਖ਼ਤ ਚੁਣੌਤੀ ਦੇ ਰਹੇ ਹਨ। ਜ਼ੇਲੇਨਸਕੀ ਖੁਦ ਕੀਵ ਵਿੱਚ ਕਿਤੇ ਨਾ ਕਿਤੇ ਲਾਮਬੰਦ ਹੈ, ਪਰ ਉਹ ਵਿਚਕਾਰ ਆ ਕੇ ਆਪਣੇ ਸੈਨਿਕਾਂ ਅਤੇ ਦੇਸ਼ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਦੇ ਹੋਏ ਘੱਟੋ-ਘੱਟ 1,300 ਯੂਕਰੇਨੀ ਸੈਨਿਕ ਮਾਰੇ ਗਏ ਹਨ।
ਇਹ ਵੀ ਪੜ੍ਹੋ: