Russia Ukraine War : ਯੂਕਰੇਨ ਨੂੰ ਮਿਲੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ, ਨਵੇਂ ਇਲਾਕਿਆਂ 'ਚ ਬੜ੍ਹਤ ਬਣਾਉਣ ਦਾ ਦਾਅਵਾ
Ukraine Russia War : ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ ਸੰਘਰਸ਼ ਜਾਰੀ ਹੈ। ਯੂਕਰੇਨੀ ਫੌਜ (Ukrainian Army) ਨੇ ਸੋਮਵਾਰ (3 ਅਕਤੂਬਰ) ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਦੱਖਣ ਵਿੱਚ ਆਪਣੀ ਸਭ ਤੋਂ ਵੱਡੀ ਸਫਲਤਾ ਹਾਸਲ ਕੀਤੀ।
Ukraine Russia War : ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ ਸੰਘਰਸ਼ ਜਾਰੀ ਹੈ। ਯੂਕਰੇਨੀ ਫੌਜ (Ukrainian Army) ਨੇ ਸੋਮਵਾਰ (3 ਅਕਤੂਬਰ) ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੇਸ਼ ਦੇ ਦੱਖਣ ਵਿੱਚ ਆਪਣੀ ਸਭ ਤੋਂ ਵੱਡੀ ਸਫਲਤਾ ਹਾਸਲ ਕੀਤੀ। ਯੂਕਰੇਨੀ ਫੌਜ ਨੇ ਡਨੀਪਰੋ ਨਦੀ (Dnipro River) ਦੇ ਨਾਲ ਤੇਜ਼ੀ ਨਾਲ ਅੱਗੇ ਵਧ ਕੇ ਹਜ਼ਾਰਾਂ ਰੂਸੀ ਸੈਨਿਕਾਂ (Russian Soldiers) ਲਈ ਸਪਲਾਈ ਲਾਈਨਾਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ। ਸੂਤਰਾਂ ਮੁਤਾਬਕ ਯੂਕਰੇਨ ਦੇ ਟੈਂਕ ਡਨੀਪਰੋ ਨਦੀ ਦੇ ਪੱਛਮੀ ਕੰਢੇ ਦੇ ਨਾਲ ਦਰਜਨਾਂ ਕਿਲੋਮੀਟਰ ਅੱਗੇ ਵਧੇ ਅਤੇ ਰਸਤੇ 'ਚ ਕਈ ਪਿੰਡਾਂ 'ਤੇ ਕਬਜ਼ਾ ਕਰ ਲਿਆ।
ਯੂਕਰੇਨ ਦੀ ਸਭ ਤੋਂ ਵੱਡੀ ਸਫਲਤਾ
ਯੂਕਰੇਨ ਦੇ ਖੇਰਸਨ ਸੂਬੇ ਦੇ ਕਬਜ਼ੇ ਵਾਲੇ ਹਿੱਸਿਆਂ ਵਿੱਚ ਰੂਸੀ-ਸਥਾਪਿਤ ਨੇਤਾ ਵਲਾਦੀਮੀਰ ਸਾਲਡੋ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਸਥਿਤੀ ਤਣਾਅਪੂਰਨ ਹੈ। ਉਨ੍ਹਾਂ ਕਿਹਾ ਕਿ ਦਾਨੀਪਰੋ ਨਦੀ ਦੇ ਕੰਢੇ ਵਸੀਆਂ ਬਸਤੀਆਂ 'ਤੇ ਯੂਕਰੇਨ ਦੀ ਫ਼ੌਜ ਦਾ ਕਬਜ਼ਾ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਇੱਕ ਸਲਾਹਕਾਰ, ਐਂਟੋਨ ਗੇਰਾਸ਼ਚੇਂਕੋ ਨੇ ਇੱਕ ਦੂਤ ਦੀ ਸੁਨਹਿਰੀ ਮੂਰਤੀ ਉੱਤੇ ਆਪਣੇ ਝੰਡੇ ਦੇ ਨਾਲ ਯੂਕਰੇਨ ਦੇ ਸੈਨਿਕਾਂ ਦੀ ਇੱਕ ਫੋਟੋ ਪੋਸਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਪਿਛਲੇ ਮੋਰਚੇ ਤੋਂ ਕਰੀਬ 20 ਕਿਲੋਮੀਟਰ ਦੂਰ ਮਿਖਾਈਲੀਵਕਾ ਪਿੰਡ ਸੀ।
ਰੂਸੀ ਫੌਜ ਨੂੰ ਪਿੱਛੇ ਹਟਣ ਲਈ ਕੀਤਾ ਮਜ਼ਬੂਰ
ਦੱਖਣ ਵਿੱਚ ਤਰੱਕੀ ਇੱਕ ਰਣਨੀਤੀ ਨੂੰ ਦਰਸਾਉਂਦੀ ਹੈ ਜਿਸ ਨੇ ਪੂਰਬੀ ਯੂਕਰੇਨ ਵਿੱਚ ਸਤੰਬਰ ਦੀ ਸ਼ੁਰੂਆਤ ਤੋਂ ਕੀਵ ਨੂੰ ਬਹੁਤ ਲਾਭ ਪਹੁੰਚਾਇਆ ਹੈ। ਜਿੱਥੇ ਰੂਸੀ ਸਪਲਾਈ ਲਾਈਨਾਂ 'ਤੇ ਕਬਜ਼ਾ ਕਰਨ ਲਈ ਇਸ ਦੀਆਂ ਫ਼ੌਜਾਂ ਨੇ ਤੇਜ਼ੀ ਨਾਲ ਖੇਤਰ 'ਤੇ ਕਬਜ਼ਾ ਕਰ ਲਿਆ। ਇਸ ਦੌਰਾਨ ਯੂਕਰੇਨੀ ਫੌਜਾਂ ਨੇ ਵੱਡੀ ਗਿਣਤੀ ਵਿੱਚ ਰੂਸੀ ਫੌਜਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਮਹੱਤਵਪੂਰਨ ਗੱਲ ਇਹ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ (30 ਸਤੰਬਰ) ਨੂੰ ਮਾਸਕੋ ਦੇ ਰੈੱਡ ਸਕੁਏਅਰ ਵਿੱਚ ਆਯੋਜਿਤ ਇੱਕ ਸਮਾਗਮ ਦੇ ਕੁਝ ਘੰਟਿਆਂ ਬਾਅਦ ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰਿਝਿਆ ਸੂਬਿਆਂ ਨੂੰ ਹਮੇਸ਼ਾ ਲਈ ਰੂਸੀ ਖੇਤਰ ਐਲਾਨ ਦਿੱਤਾ। ਹੁਣ ਯੂਕਰੇਨ ਨੇ ਡੋਨੇਟਸਕ ਸੂਬੇ ਦੇ ਉੱਤਰ ਵਿੱਚ ਰੂਸ ਦੇ ਮੁੱਖ ਗੜ੍ਹ ਲਾਈਮਨ ਉੱਤੇ ਕਬਜ਼ਾ ਕਰ ਲਿਆ ਹੈ। ਇਸ ਜਿੱਤ ਨੇ ਯੂਕਰੇਨ ਲਈ ਲੁਹਾਂਸਕ ਸੂਬੇ ਵਿੱਚ ਅੱਗੇ ਵਧਣ ਦਾ ਰਾਹ ਖੋਲ੍ਹ ਦਿੱਤਾ ਹੈ।