ਪੜਚੋਲ ਕਰੋ
Advertisement
(Source: ECI/ABP News/ABP Majha)
Vladimir Putin : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਫੈਡਰਲ ਅਸੈਂਬਲੀ 'ਚ ਸੰਬੋਧਨ, ਕਿਹਾ - ਯੂਕਰੇਨ ਨੂੰ ਨਵਾਂ ਸੀਰੀਆ ਬਣਾਉਣਾ ਚਾਹੁੰਦਾ ਅਮਰੀਕਾ
Vladimir Putin Address To Federal Assembly : ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਇੱਕ ਸਾਲ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਫੈਡਰਲ ਅਸੈਂਬਲੀ ਨੂੰ ਸੰਬੋਧਨ ਕਰ ਰਹੇ ਹਨ। ਪੁਤਿਨ ਨੇ ਕਿਹਾ ਕਿ ਉਹ ਅਜਿਹੇ ਸਮੇਂ 'ਚ ਸੰਦੇਸ਼
Vladimir Putin Address To Federal Assembly : ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਇੱਕ ਸਾਲ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਫੈਡਰਲ ਅਸੈਂਬਲੀ ਨੂੰ ਸੰਬੋਧਨ ਕਰ ਰਹੇ ਹਨ। ਪੁਤਿਨ ਨੇ ਕਿਹਾ ਕਿ ਉਹ ਅਜਿਹੇ ਸਮੇਂ 'ਚ ਸੰਦੇਸ਼ ਦੇ ਰਹੇ ਹਨ, ਜਦੋਂ ਰੂਸ ਮੁਸ਼ਕਲ ਪੜਾਅ 'ਤੇ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ : NIA ਦੇ ਨਿਸ਼ਾਨੇ 'ਤੇ ਗੈਂਗਸਟਰ ਤੇ ਅੱਤਵਾਦੀ, ਬਿਸ਼ਨੋਈ-ਲੰਡਾ ਦੇ 70 ਟਿਕਾਣਿਆਂ 'ਤੇ ਛਾਪੇਮਾਰੀ, ਖੁੱਲ੍ਹਣਗੇ ਰਾਜ਼
ਇਸ ਦੌਰਾਨ ਪੁਤਿਨ ਨੇ ਕਿਹਾ ਕਿ ਆਧੁਨਿਕ ਦੁਨੀਆ 'ਚ ਅਖੌਤੀ ਸਭਿਅਕ ਦੇਸ਼ਾਂ ਅਤੇ ਬਾਕੀ ਦੇਸ਼ਾਂ 'ਚ ਕੋਈ ਵੰਡ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਰੂਸ ਨੇ ਸਾਲਾਂ ਤੱਕ ਪੱਛਮੀ ਦੇਸ਼ਾਂ ਨਾਲ ਗੱਲਬਾਤ ਲਈ ਤਤਪਰਤਾ ਦਿਖਾਈ, ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਸਾਲ 24 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ। ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਜੰਗ ਜਾਰੀ ਹੈ।
ਪੁਤਿਨ ਦੇ ਇਸ ਸੰਬੋਧਨ 'ਤੇ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਲੋਕਾਂ ਨੂੰ ਉਮੀਦ ਸੀ ਕਿ ਪੁਤਿਨ ਆਪਣੇ ਸੰਬੋਧਨ 'ਚ ਕੋਈ ਵੱਡਾ ਐਲਾਨ ਕਰ ਸਕਦੇ ਹਨ। ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਯੂਕਰੇਨ ਵਿੱਚ ਉਹੀ ਖੇਡ ਖੇਡੀ ਹੈ, ਜੋ ਉਨ੍ਹਾਂ ਨੇ ਸੀਰੀਆ ਅਤੇ ਇਰਾਕ ਨਾਲ ਕੀਤਾ ਸੀ।
ਪੁਤਿਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਰੂਸ ਨੇ ਡੋਨਬਾਸ ਦੀ ਸੁਰੱਖਿਆ ਲਈ ਯੂਕਰੇਨ 'ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਯੂਕਰੇਨ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਡੋਨਬਾਸ ਦੇ ਲੋਕ ਪੂਰੇ ਇੱਕ ਸਾਲ ਤੱਕ ਡਟੇ ਰਹੇ। ਰੂਸ ਨੇ ਡੋਨਬਾਸ ਦੀਆਂ ਸਮੱਸਿਆਵਾਂ ਨੂੰ ਸ਼ਾਂਤੀਪੂਰਨ ਢੰਗਾਂ ਰਾਹੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਡੋਨਬਾਸ ਦੇ ਲੋਕਾਂ ਨੇ ਵਿਸ਼ਵਾਸ ਕੀਤਾ, ਉਨ੍ਹਾਂ ਨੂੰ ਉਮੀਦ ਸੀ ਕਿ ਰੂਸ ਉਨ੍ਹਾਂ ਦੇ ਬਚਾਅ ਲਈ ਆਵੇਗਾ ਪਰ ਪੱਛਮ ਨੇ ਫਿਰ ਉਹੀ ਖੇਡ ਖੇਡੀ।
ਪੁਤਿਨ ਨੇ ਕਿਹਾ ਕਿ ਵਿਸ਼ੇਸ਼ ਅਭਿਆਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੱਛਮੀ ਦੇਸ਼ ਯੂਕਰੇਨ ਨੂੰ ਹਵਾਈ ਰੱਖਿਆ ਦੀ ਸਪਲਾਈ ਲਈ ਗੱਲਬਾਤ ਕਰ ਰਹੇ ਸਨ। ਪੁਤਿਨ ਨੇ ਅੱਗੇ ਕਿਹਾ ਕਿ ਰੂਸ ਨੇ ਸਾਲਾਂ ਤੋਂ ਪੱਛਮ ਨਾਲ ਗੱਲਬਾਤ ਲਈ ਤਤਪਰਤਾ ਦਿਖਾਈ ਹੈ ਪਰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਦਿਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੀ ਪੋਲੈਂਡ ਤੋਂ ਲੋਕਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement