Russia Wagner Conflict: ਪੁਤਿਨ ਖਿਲਾਫ ਬਗਾਵਤ ਤੋਂ ਬਾਅਦ ਵੈਗਨਰ ਫੌਜ ਮੁਖੀ ਦੀ ਪਹਿਲੀ ਪ੍ਰਤੀਕਿਰਿਆ, ਕਿਹਾ- ਹਮਲਾ ਕਰਨ ਦਾ ਦਿੱਤਾ ਜਵਾਬ
Russia Wagner Conflict Update: ਰੂਸ ਵਿੱਚ ਵਿਦਰੋਹ ਤੋਂ ਬਾਅਦ ਨਿਜੀ ਫੌਜ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ (Evgeny Prigozhin) ਨੇ ਪਹਿਲਾ ਬਿਆਨ ਦਿੱਤਾ ਹੈ।
Russia Wagner Conflict Update: ਵੈਗਨਰ ਦੀ ਨਿਜੀ ਫੌਜ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਤੋਂ ਬਾਅਦ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਇਕ ਆਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮਲੇ ਦੇ ਖਦਸ਼ੇ 'ਤੇ ਅਜਿਹਾ ਕਦਮ ਚੁੱਕਿਆ ਹੈ।
ਯੇਵਗੇਨੀ ਨੇ 11 ਮਿੰਟ ਦਾ ਆਡੀਓ ਜਾਰੀ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, "ਵੈਗਨਰ ਸਮੂਹ ਨੂੰ ਉਨ੍ਹਾਂ ਸ਼ਹਿਰਾਂ ਵਿੱਚ ਸਮਰਥਨ ਪ੍ਰਾਪਤ ਸੀ, ਜਿੱਥੋਂ ਉਹ ਵਿਦਰੋਹ ਦੌਰਾਨ ਗੁਜ਼ਰੇ ਸਨ। ਬੇਲਾਰੂਸ ਦੇ ਰਾਸ਼ਟਰਪਤੀ ਨੇ ਵੈਗਨਰ ਨੂੰ ਕੰਮ ਜਾਰੀ ਰੱਖਣ ਦੇ ਤਰੀਕਿਆਂ ਦੀ ਪੇਸ਼ਕਸ਼ ਵੀ ਕੀਤੀ ਸੀ।"
ਵਿਦਰੋਹ ਦੇ ਬਾਅਦ ਮਾਸਕੋ ਦੀ ਸਥਿਤੀ
ਤੁਹਾਨੂੰ ਦੱਸ ਦਈਏ ਕਿ ਵੈਗਨਰ ਗਰੁੱਪ ਦੀ ਬਗਾਵਤ ਤੋਂ ਬਾਅਦ ਮਾਸਕੋ ਵਿੱਚ ਸਥਿਤੀ ਬੇਕਾਬੂ ਹੋ ਗਈ ਸੀ। ਅਜਿਹੇ 'ਚ ਮਾਸਕੋ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਅੱਤਵਾਦ ਵਿਰੋਧੀ ਨਿਯਮ ਵੀ ਲਾਗੂ ਕੀਤਾ ਗਿਆ ਸੀ। ਹਾਲਾਤ ਅਜਿਹੇ ਸਨ ਕਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ। ਹਾਲਾਂਕਿ, ਹੁਣ ਹਾਲਾਤ ਆਮ ਹੋ ਗਏ ਹਨ।
ਮਾਸਕੋ ਵੱਲ ਕੀਤਾ ਸੀ ਕੂਚ
ਵੈਗਨਰ ਗਰੁੱਪ ਨੇ ਰੂਸੀ ਸ਼ਕਤੀ ਦੇ ਵਿਰੁੱਧ ਬਗਾਵਤ ਕੀਤੀ ਸੀ। ਨਿੱਜੀ ਫੌਜ ਨੇ 24 ਜੂਨ ਨੂੰ ਰੂਸ ਦੀ ਰਾਜਧਾਨੀ ਮਾਸਕੋ ਵੱਲ ਕੂਚ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਨੂੰ 'ਧੋਖਾ' ਅਤੇ ਰੂਸ ਦੀ 'ਪਿੱਠ 'ਚ ਛੁਰਾ ਮਾਰਨ ਵਾਲਾ' ਕਦਮ ਕਰਾਰ ਦਿੱਤਾ ਹੈ।
ਪਹਿਲਾਂ ਤੋਂ ਹੀ ਸੀ ਸ਼ੱਕ
ਨਿਊਯਾਰਕ ਟਾਈਮਜ਼ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਵੈਗਨਰ ਮੁਖੀ ਯੇਵਗੇਨੀ ਪ੍ਰਿਗੋਝਿਨ ਆਪਣੇ ਫੌਜੀਆਂ ਨਾਲ ਰੂਸੀ ਸਰਕਾਰ ਦੇ ਖਿਲਾਫ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ: Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹੈ ਪ੍ਰੈਗਨੈਂਟ? ਨਵੀਆਂ ਤਸਵੀਰਾਂ ਦੇਖ ਫੈਨਜ਼ ਲਗਾ ਰਹੇ ਕਿਆਸ
ਕੌਣ ਹੈ ਯੇਵਗੇਨੀ ਪ੍ਰਿਗੋਝਿਨ?
ਯੇਵਗੇਨੀ ਪ੍ਰਿਗੋਝਿਨ ਰੂਸ ਦੀ ਤਰਫੋਂ ਯੂਕਰੇਨ ਦੇ ਖਿਲਾਫ ਲੜ ਰਹੀ ਵੈਗਨਰ ਦੀ ਨਿੱਜੀ ਫੌਜ ਦਾ ਮੁਖੀ ਹੈ। ਵੈਗਨਰ ਕਿਸੇ ਸਮੇਂ ਰੂਸੀ ਰਾਸ਼ਟਰਪਤੀ ਦੇ ਸਭ ਤੋਂ ਭਰੋਸੇਮੰਦ ਵਿਅਕਤੀ ਸਨ। ਮਾਸਕੋ ਵਿੱਚ ਵੈਗਨਰ ਨਾਲ ਇਸਦੀ ਅਗਵਾਈ ਦਾ ਇਤਿਹਾਸ ਦਹਾਕਿਆਂ ਪੁਰਾਣਾ ਹੈ।
ਕੀ ਹੈ ਵੈਗਨਰ ਗਰੁੱਪ?
ਵੈਗਨਰ ਗਰੁੱਪ ਇੱਕ ਫੌਜ ਹੈ ਜੋ ਨਿੱਜੀ ਲੜਾਕਿਆਂ ਵਲੋਂ ਬਣਾਈ ਗਈ ਹੈ। ਇਸ ਨੇ ਯੂਕਰੇਨ 'ਤੇ ਦੇਸ਼ ਦੇ ਹਮਲੇ ਦੌਰਾਨ ਰੂਸੀ ਫੌਜ ਦੇ ਨਾਲ ਕੰਮ ਕੀਤਾ ਸੀ। 2014 ਵਿੱਚ ਜਦੋਂ ਕ੍ਰੀਮੀਆ ਖੇਤਰ ਨੂੰ ਲੈ ਕੇ ਯੂਕਰੇਨ ਅਤੇ ਰੂਸ ਵਿਚਾਲੇ ਸੰਘਰਸ਼ ਸ਼ੁਰੂ ਹੋ ਗਿਆ ਸੀ, ਤਾਂ ਵੈਗਨਰ ਦੀ ਨਿੱਜੀ ਫੌਜ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: Devraj Patel: 'ਭਾਈ ਦਿਲ ਸੇ ਬੁਰਾ ਲਗਤਾ ਹੈ' ਵੀਡੀਓ ਫੇਮ ਦੇਵਰਾਜ ਪਟੇਲ ਦੀ ਭਿਆਨਕ ਅੇਕਸੀਡੈਂਟ 'ਚ ਮੌਤ, ਤੇਜ਼ ਰਫਤਾਰ ਟਰੱਕ ਨੇ ਮਾਰੀ ਟੱਕਰ