School Shooting in Kazan: ਰੂਸ ਦੇ ਕਜ਼ਾਨ ਸਕੂਲ ਵਿੱਚ ਫਾਇਰਿੰਗ, 11 ਦੀ ਮੌਤ, 17 ਸਾਲਾ ਬੰਦੂਕਧਾਰੀ ਫੜਿਆ ਗਿਆ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਸ਼ਹਿਰ ਕਾਜਾਨ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਆਪਣੀ ਬੰਦੂਕ ਨੀਤੀ ‘ਤੇ ਮੁੜ ਵਿਚਾਰ ਕਰਨ ਦੇ ਆਦੇਸ਼ ਦਿੱਤੇ ਹਨ।
ਮਾਸਕੋ: ਮੰਗਲਵਾਰ ਨੂੰ ਰੂਸ (Russia) ਦੇ ਸ਼ਹਿਰ ਕਜ਼ਾਨ ਵਿਚ ਇੱਕ ਸਕੂਲ ਵਿਚ ਹੋਈ ਗੋਲੀਬਾਰੀ (Kazan School Firing) ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਰੂਸ ਦੀ ਰਾਜ-ਸੰਚਾਲਤ ਆਰਆਈਏ ਨੋਵੋਸਤੀ ਨਿਊਜ਼ ਏਜੰਸੀ ਨੇ ਸਸਟੇਨੇਬਲ ਐਮਰਜੈਂਸੀ ਸਰਵਿਸ ਦੀ ਖ਼ਬਰ ਦਾ ਹਵਾਲਾ ਦਿੱਤਾ ਹੈ।
ਇੰਟਰਫੇਕਸ ਨਿਊਜ਼ ਏਜੰਸੀ ਮੁਤਾਬਕ ਸਕੂਲ 'ਤੇ ਦੋ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ। ਇੱਕ ਹਮਲਾਵਰ ਫੜਿਆ ਗਿਆ ਹੈ। ਉਹ 17 ਸਾਲਾਂ ਦਾ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢਿਆ ਗਿਆ ਹੈ ਪਰ ਦੂਸਰਾ ਹਮਲਾਵਰ ਅਜੇ ਵੀ ਇਮਾਰਤ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਜ਼ਾਨ ਦੇ ਸਾਰੇ ਸਕੂਲਾਂ ਵਿੱਚ ਸੁਰੱਖਿਆ ਦੇ ਵਾਧੂ ਉਪਾਅ ਕੀਤੇ ਗਏ ਹਨ।
ਕਜ਼ਾਨ ਰੂਸ ਦੇ ਤਤਾਰਸਤਾਨ ਖੇਤਰ ਦੀ ਰਾਜਧਾਨੀ ਹੈ, ਜੋ ਮਾਸਕੋ ਤੋਂ ਲਗਪਗ 700 ਕਿਲੋਮੀਟਰ ਦੀ ਦੂਰੀ 'ਤੇ ਹੈ। ਪੁਲਿਸ ਨੇ ਇਸ ਘਟਨਾ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਸ ਵਿਚ ਸਕੂਲਾਂ ਵਿਚ ਫਾਇਰਿੰਗ ਤੁਲਨਾਤਮਕ ਤੌਰ 'ਤੇ ਬਹੁਤ ਘੱਟ ਹੈ, ਪਰ ਹਾਲ ਹੀ ਦੇ ਸਾਲਾਂ ਵਿਚ ਸਕੂਲਾਂ ਵਿਚ ਬਹੁਤ ਸਾਰੇ ਹਮਲੇ ਹੋਏ ਹਨ, ਜੋ ਜ਼ਿਆਦਾਤਰ ਵਿਦਿਆਰਥੀਆਂ ਵਲੋਂ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਭੁਲੱਥ ਵਿਖੇ ਬਣਵਾਇਆ ਤੀਜਾ ਕੇਂਦਰ, 12 ਮਈ ਤੋਂ ਕਰੇਗਾ ਸੇਵਾਵਾਂ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin