Putin Cardiac Arrest: ਪੁਤਿਨ ਨੂੰ ਆਇਆ ਹਾਰਟ ਅਟੈਕ, ਘਰ 'ਚ ਫਰਸ਼ 'ਤੇ ਪਏ ਮਿਲੇ, ਜਾਣੋ ਕਿਵੇਂ ਦੀ ਹਾਲਤ
Putin Cardiac Arrest: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਫਰਸ਼ 'ਤੇ ਪਏ ਹੋਏ ਮਿਲੇ ਸਨ।
Russian President Vladimir Putin Heart Attack: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਫਰਸ਼ 'ਤੇ ਪਿਆ ਮਿਲਿਆ ਸੀ। ਇਹ ਖ਼ਬਰ ਟੈਲੀਗ੍ਰਾਮ ਗਰੁੱਪ ਜਨਰਲ ਐਸਵੀਆਰ ਨੇ ਸਾਂਝੀ ਕੀਤੀ ਹੈ। ਇਸ ਸੰਗਠਨ ਦਾ ਦਾਅਵਾ ਹੈ ਕਿ ਇਹ ਰੂਸ ਦੇ ਸੇਵਾਮੁਕਤ ਖੁਫੀਆ ਅਧਿਕਾਰੀਆਂ ਅਤੇ ਕ੍ਰੇਮਲਿਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਕੱਢਦੇ ਹਨ।
ਟੈਲੀਗ੍ਰਾਮ ਗਰੁੱਪ ਦੀ ਖਬਰ ਬ੍ਰਿਟਿਸ਼ ਸਮਾਚਾਰ ਆਉਟਲੈਟਸ ਦ ਮਿਰਰ, ਜੀਬੀ ਨਿਊਜ਼ ਤੇ ਦ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਖਬਰਾਂ ਮੁਤਾਬਕ ਪੁਤਿਨ ਐਤਵਾਰ ਰਾਤ ਕਰੀਬ 9.05 ਵਜੇ ਆਪਣੇ ਬੈੱਡਰੂਮ ਦੇ ਫਰਸ਼ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਕੋਲ ਡਿੱਗੇ ਪਏ ਮਿਲੇ ਸਨ। ਜਦੋਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਰਾਸ਼ਟਰਪਤੀ ਦੇ ਫਰਸ਼ 'ਤੇ ਡਿੱਘਣ ਦੀ ਆਵਾਜ਼ ਸੁਣੀ ਤਾਂ ਉਹ ਕਮਰੇ 'ਚ ਪਹੁੰਚ ਗਏ।
ਇਹ ਵੀ ਪੜ੍ਹੋ: Israel: ਇਜ਼ਰਾਇਲੀ ਹਮਲਿਆਂ ਤੋਂ ਮੌਤ ਦਾ ਡਰ! ਪਹਿਚਾਣ ਲਈ ਹੱਥਾਂ 'ਤੇ ਨਾਮ ਲਿਖਵਾ ਰਹੇ ਫਲਸਤੀਨੀ ਬੱਚੇ! ਦੇਖੋ ਵਾਇਰਲ ਵੀਡੀਓ