ਪੜਚੋਲ ਕਰੋ
Advertisement
ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਵਾਲੀ ਮੁਟਿਆਰ ਬੈਂਕਾਕ ਹਵਾਈ ਅੱਡੇ ਤੋਂ ਕਾਬੂ, ਮੰਗੀ UN ਤੋਂ ਮਦਦ
ਨਵੀਂ ਦਿੱਲੀ: ਇਸਲਾਮ ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਦੀ ਚਾਹਵਾਨ ਸਾਊਦੀ ਅਰਬ ਦੀ ਮੁਟਿਆਰ ਨੂੰ ਅੱਧਵਾਟੇ ਹੀ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਸਾਊਦੀ ਅਰਬ ਦੀ 18 ਸਾਲਾ ਕੁੜੀ ਨੂੰ ਬੈਂਕਾਕ ਦੇ ਏਅਰਪੋਰਟ 'ਤੇ ਫੜਿਆ ਗਿਆ ਹੈ। ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੀ ਸੀ।
ਰਹਾਫ਼ ਮੁਹੰਮਦ ਅਲ ਕੁਨਨ ਨਾਮਕ ਲੜਕੀ ਨੇ ਇਲਜ਼ਾਮ ਲਾਇਆ ਕਿ ਸਾਊਦੀ ਦੇ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ ਜਦਕਿ ਬੈਕਾਂਕ 'ਚ ਮੌਜੂਦ ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ। ਇਸ ਲਈ ਉਸ ਨੂੰ ਰੋਕਿਆ ਗਿਆ ਹੈ। ਮੁਹੰਮਦ ਅਲ ਕੂਨਨ ਨੇ ਦੱਸਿਆ ਕਿ ਉਸ ਨੇ ਹੁਣ ਇਸਲਾਮ ਤਿਆਗ ਦਿੱਤਾ ਤੇ ਉਸ ਨੂੰ ਡਰ ਹੈ ਕਿ ਹੁਣ ਜ਼ਬਰਦਸਤੀ ਸਾਊਦੀ ਲਿਜਾਇਆ ਜਾਏਗਾ ਜਿੱਥੇ ਉਸ ਦਾ ਪਰਿਵਾਰ ਉਸ ਨੂੰ ਕਤਲ ਕਰ ਦੇਵੇਗਾ। ਰਹਾਫ਼ ਮੁਤਾਬਕ ਉਸ ਕੋਲ ਆਸਟਰੇਲੀਆ ਦਾ ਵੀਜ਼ਾ ਹੈ ਪਰ ਸਾਊਦੀ ਦੇ ਅਧਿਕਾਰੀ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਬੈਂਕਾਕ 'ਚ ਸਾਊਦੀ ਦੂਤਾਵਾਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ ਇਸ ਲਈ ਉਸ ਨੂੰ ਵਾਪਸ ਉਸ ਦੇ ਪਰਿਵਾਰ ਕੋਲ ਕੁਵੈਤ ਭੇਜਿਆ ਜਾਵੇਗਾ।This is a copy of my passport, Im shering it with you now because I want you to know I’m real and exist. pic.twitter.com/6yzVyFifp7
— Rahaf Mohammed رهف محمد القنون (@rahaf84427714) January 6, 2019
ਉੱਧਰ, ਰਹਾਫ਼ ਨੇ ਕਈ ਟਵੀਟ ਕੀਤੇ ਹਨ ਤੇ ਉਸ ਨੇ ਸੰਯੁਕਤ ਰਾਸ਼ਟਰ ਤੋਂ ਵੀ ਮਦਦ ਦੀ ਗੁਹਾਰ ਲਾਈ ਹੈ। ਉਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਛਿੜ ਗਈ ਹੈ। ਘਰ ਤੋਂ ਭੱਜਣ ਬਾਰੇ ਉਹ ਦੱਸਦੀ ਹੈ ਕਿ ਕੁਵੈਤ ਤਕ ਉਹ ਪਰਿਵਾਰ ਨਾਲ ਫੈਮਿਲੀ ਹੌਲੀਡੇਅ ਤੇ ਆਈ ਸੀ। ਜਦੋਂ ਉਸ ਨੇ ਦੇਖਿਆ ਕਿ ਪਰਿਵਾਰਕ ਮੈਂਬਰ ਸੌਂ ਰਹੇ ਹਨ ਤਾਂ ਮੈਨੂੰ ਉੱਥੋਂ ਭੱਜਣ ਦਾ ਸਹੀ ਮੌਕਾ ਲੱਗਾ ਤੇ ਇੱਥੋਂ ਉਹ ਆਸਟੇਰਲੀਆ ਜਾਣਾ ਚਾਹੁੰਦੀ ਸੀ।Video from @rahaf84427714 just sent from her hotel room at the #Bangkok airport. She has barricaded herself in the room & says she will not leave until she is able to see #UNHCR. Why is #Thailand not letting @Refugees see her for refugee status determination? @hrw #SaveRahaf pic.twitter.com/3lb2NDRsVG
— Phil Robertson (@Reaproy) January 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement