ਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦ
ਉਕਤ ਮੁਟਿਆਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉੱਥੋਂ ਦੇ ਹੀ ਇੱਕ ਮੁਸਲਿਮ ਗਰੋਹ ਨੇ ਕੁੜੀ ਨੂੰ ਅਗ਼ਵਾ ਕਰ ਲਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੀੜਤ ਪਾਕਿਸਤਾਨੀ ਸਿੱਖ ਪਰਿਵਾਰ ਦੀ ਵੀਡੀਓ ਸਾਂਝੀ ਕੀਤੀ ਹੈ। ਸਿਰਸਾ ਨੇ ਆਪਣੇ ਟਵੀਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਵੀ ਦਖ਼ਲ ਮੰਗਿਆ ਹੈ। ਵੀਡੀਓ ਵਿੱਚ ਸਿੱਖ ਨੌਜਵਾਨ ਮਨਮੋਹਨ ਸਿੰਘ ਦੱਸ ਰਿਹਾ ਹੈ ਕਿ ਉਸ ਦੀ ਭੈਣ ਜਗਜੀਤ ਕੌਰ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਉਸ ਦੇ ਪਿਤਾ ਤੇ ਭਰਾਵਾਂ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।BREAKING - Brother/Family members of abducted Sikh Girl who was converted to Islam and forcefully married, apeal for her safe return else announce wud Self Immolate before Punkab Governor's house. Indicate, wud impact Kartarpur Corridor @ABPNews pic.twitter.com/tiTS6kiFoB
— Ashish/Aashu (ABP News) (@AshishSinghLIVE) August 29, 2019
ਵੀਡੀਓ ਵਿੱਚ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਇਸ ਮਸਲੇ ਕਾਰਨ ਕਰਤਾਰਪੁਰ ਸਾਹਿਬ ਕੌਰੀਡੋਰ ਤੇ ਕਸ਼ਮੀਰ ਜਿਹੇ ਮੁੱਦਿਆਂ 'ਤੇ ਪਾਕਿਸਤਾਨ ਨੂੰ ਨਮੋਸ਼ੀ ਝੱਲਣੀ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 31 ਅਗਸਤ ਤਕ ਉਨ੍ਹਾਂ ਦੀ ਭੈਣ ਨਾ ਵਾਪਸ ਆਈ ਤਾਂ ਉਹ ਲਹਿੰਦੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਸਾਹਮਣੇ ਖ਼ੁਦ ਆਤਮਦਾਹ ਕਰ ਲੈਣਗੇ। ਇਸ ਘਟਨਾ ਉਪਰੰਤ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਉਹ ਛੇਤੀ ਇਨਸਾਫ ਦੀ ਮੰਗ ਕਰ ਰਹੇ ਹਨ। ਉੱਧਰ, ਕੁੜੀ ਦੇ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਤੇ ਨਿਕਾਹ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।Sikhs of Pakistan seek help from @ImranKhanPTI I urge @narendramodi Ji & @DrSJaishankar Ji to raise this issue at global level bcos forced conversions happening in Pakistan have angered all the Sikhs This issue must be taken up at @UN as it threatens Sikhs freedom of religion pic.twitter.com/lsDsKg4ZHZ
— Manjinder S Sirsa (@mssirsa) August 29, 2019
Family member of Jagjit Kaur pleaded before @ImranKhanPTI and Chief Justice of Pakistan for safe return of Jagjit Kaur who was abducted on a gunpoint and further converted to Islam . @MEAIndia @DrSJaishankar @SMQureshiPTI @IndiainPakistan https://t.co/OCLuwRkLjq pic.twitter.com/9bKb0zyfdH
— Ravinder Singh Robin ਰਵਿੰਦਰ ਸਿੰਘ راویندرسنگھ روبن (@rsrobin1) August 29, 2019