ਪੜਚੋਲ ਕਰੋ
(Source: ECI/ABP News)
ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ
![ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ smjhauta blast pak woman wants to become eye witness in case ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ](https://static.abplive.com/wp-content/uploads/sites/5/2019/03/11182248/Samjhauta-Express.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ ਪਰ ਇੱਕ ਪਾਕਿਸਤਾਨੀ ਮਹਿਲਾ ਦੀ ਅਰਜ਼ੀ ਸਾਹਮਣੇ ਆਉਣ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦਰਅਸਲ ਇੱਕ ਪਾਕਿਸਤਾਨੀ ਮਹਿਲਾ ਰਾਹਿਲਾ ਵਕੀਲ ਇਸ ਮਾਮਲੇ ਦੀ ਗਵਾਹ ਬਣਨਾ ਚਾਹੁੰਦੀ ਹੈ। ਉਸ ਵੱਲੋਂ ਗਵਾਹੀ ਲਈ ਅਰਜ਼ੀ ਦਾਇਰ ਕੀਤੀ ਗਈ ਹੈ। ਅਦਾਲਤ ਨੇ ਅਰਜ਼ੀ ਮਿਲਣ ’ਤੇ NIA ਤੇ ਮੁਲਜ਼ਮ ਪੱਖ ਨੂੰ ਨੋਟਿਸ ਕੀਤਾ ਹੈ।
ਅਰਜ਼ੀ ਲਾਉਣ ਵਾਲੀ ਪਾਕਿਸਤਾਨੀ ਮਹਿਲਾ ਦੇ ਪਿਤਾ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਆਪਣੀ ਅਰਜ਼ੀ ਵਿੱਚ ਮਹਿਲਾ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਚਸ਼ਮਦੀਦ ਗਵਾਹਾਂ ਨੂੰ ਬੁਲਾਉਣ ਲਈ ਕਿਹਾ ਹੈ। ਮਹਿਲਾ ਨੇ ਈਮੇਲ ਜ਼ਰੀਏ ਆਪਣੇ ਵਕੀਲ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਗਵਾਹਾਂ ਨੂੰ ਸਮਝੌਤਾ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਥੇ ਪੇਸ਼ ਹੋਣ ਦੇ ਸੰਮਨ ਜਾਂ ਨੋਟਿਸ ਨਹੀਂ ਮਿਲੇ।
ਇਸ ਪਿੱਛੋਂ ਵਕੀਲ ਨੇ ਸੁਣਵਾਈ ਦੌਰਾਨ ਅਦਾਲਤ ਵਿੱਚ ਮਹਿਲਾ ਦੀ ਅਰਜ਼ੀ ਲਾਈ ਹੈ। ਅਦਾਲਤ ਨੇ NIA ਤੇ ਮੁਲਜ਼ਮ ਪੱਖ ਨੂੰ ਨੋਟਿਸ ਕਰਕੇ 14 ਮਾਰਚ ਨੂੰ ਬਹਿਸ ਦੀ ਅਗਲੀ ਤਾਰੀਖ਼ ਪਾ ਦਿੱਤੀ ਹੈ। ਅਦਾਲਤ ਨੇ ਪਾਕਿ ਮਹਿਲਾ ਦੀ ਅਰਜ਼ੀ ’ਤੇ NIA ਕੋਲੋਂ ਜਵਾਬ ਤਲਬ ਕੀਤਾ ਹੈ।
ਵੇਖੋ ਰਾਹਿਲਾ ਵਕੀਲ ਵੱਲੋਂ ਆਪਣੇ ਵਕੀਲ ਨੂੰ ਭੇਜੀ ਈਮੇਲ ਦੀ ਕਾਪੀ-
ਰਾਹਿਲਾ ਵਕੀਲ ਵੱਲੋਂ ਲਾਈ ਗਈ ਅਰਜ਼ੀ ਦੀ ਕਾਪੀ-
![ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ](https://static.abplive.com/wp-content/uploads/sites/5/2019/03/11181917/pak-email.jpg)
![ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ](https://static.abplive.com/wp-content/uploads/sites/5/2019/03/11181859/1.jpg)
![ਸਮਝੌਤਾ ਧਮਾਕੇ ’ਚ ਨਵਾਂ ਮੋੜ, ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ](https://static.abplive.com/wp-content/uploads/sites/5/2019/03/11181909/2.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)