(Source: ECI/ABP News)
Sri Lanka Crisis : ਸ਼੍ਰੀਲੰਕਾ ਦੇ ਰਾਸ਼ਟਰਪਤੀ ਅਪਣੇ ਐਲਾਨ ਮੁਤਾਬਕ ਦੇਣਗੇ ਅਸਤੀਫਾ, ਪੀਐਮ ਵਿਕਰਮਸਿੰਘੇ ਨੇ ਪੁਸ਼ਟੀ ਕੀਤੀ
ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਨਿਵਾਸ 'ਚ ਦਾਖਲ ਹੋਏ ਸਨ। ਉਸੇ ਦਿਨ ਸ਼ਾਮ ਨੂੰ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਸਰਬ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ
![Sri Lanka Crisis : ਸ਼੍ਰੀਲੰਕਾ ਦੇ ਰਾਸ਼ਟਰਪਤੀ ਅਪਣੇ ਐਲਾਨ ਮੁਤਾਬਕ ਦੇਣਗੇ ਅਸਤੀਫਾ, ਪੀਐਮ ਵਿਕਰਮਸਿੰਘੇ ਨੇ ਪੁਸ਼ਟੀ ਕੀਤੀ Sri Lanka Crisis: Sri Lankan President to resign as per his announcement, confirms PM Wickremesinghe Sri Lanka Crisis : ਸ਼੍ਰੀਲੰਕਾ ਦੇ ਰਾਸ਼ਟਰਪਤੀ ਅਪਣੇ ਐਲਾਨ ਮੁਤਾਬਕ ਦੇਣਗੇ ਅਸਤੀਫਾ, ਪੀਐਮ ਵਿਕਰਮਸਿੰਘੇ ਨੇ ਪੁਸ਼ਟੀ ਕੀਤੀ](https://feeds.abplive.com/onecms/images/uploaded-images/2022/07/11/ad5123fe21eb19da3bd8d406abd7e63d1657513242_original.webp?impolicy=abp_cdn&imwidth=1200&height=675)
Sri Lanka Crisis : ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਧਿਕਾਰਤ ਤੌਰ 'ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਐਲਾਨ ਕੀਤਾ ਸੀ। ਪੀਐਮ ਦੇ ਮੀਡੀਆ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜਪਕਸ਼ੇ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ 13 ਜੁਲਾਈ ਤੱਕ ਅਸਤੀਫਾ ਦੇ ਦੇਣਗੇ।
ਦੱਸ ਦਈਏ ਕਿ ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਨਿਵਾਸ 'ਚ ਦਾਖਲ ਹੋਏ ਸਨ। ਉਸੇ ਦਿਨ ਸ਼ਾਮ ਨੂੰ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਸਰਬ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਪਕਸ਼ੇ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਪਾਰਟੀ ਆਗੂਆਂ ਨੇ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ।
ਅਭੈਵਰਧਨੇ ਨੇ ਬੈਠਕ 'ਚ ਲਏ ਗਏ ਫੈਸਲਿਆਂ ਬਾਰੇ ਰਾਜਪਕਸ਼ੇ ਨੂੰ ਪੱਤਰ ਲਿਖਿਆ। ਰਾਜਪਕਸ਼ੇ ਨੇ ਅਭੈਵਰਧਨੇ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ 13 ਜੁਲਾਈ ਨੂੰ ਅਹੁਦਾ ਛੱਡ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਵੀ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ।
ਪ੍ਰਦਰਸ਼ਨਕਾਰੀ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਇਕੱਠੇ ਹੋਏ
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਰਾਸ਼ਟਰਪਤੀ ਨਿਵਾਸ ਖਾਲੀ ਨਹੀਂ ਕਰਨਗੇ ਜਦੋਂ ਤੱਕ ਰਾਜਪਕਸ਼ੇ ਅਧਿਕਾਰਤ ਤੌਰ 'ਤੇ ਅਸਤੀਫਾ ਨਹੀਂ ਦਿੰਦੇ।
ਸੈਨਾ ਮੁਖੀ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ
ਸ਼੍ਰੀਲੰਕਾ ਦੇ ਫੌਜ ਮੁਖੀ ਜਨਰਲ ਸ਼ਵੇਂਦਰ ਸਿਲਵਾ ਨੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਮੌਜੂਦਾ ਸਿਆਸੀ ਸੰਕਟ ਦੇ ਸ਼ਾਂਤੀਪੂਰਨ ਹੱਲ ਦਾ ਮੌਕਾ ਹੁਣ ਉਪਲਬਧ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)